Home / ਤਾਜਾ ਜਾਣਕਾਰੀ / ਲਾੜੀ ਨੇ ਆਪਣੇ ਵਿਆਹ ਚ ਪਾਇਆ ਏਨੇ ਕਿਲੋ ਸੋਨਾ ਕੇ ਤੁਰਨਾ ਵੀ ਹੋ ਗਿਆ – ਤਾਜਾ ਵੱਡੀ ਖਬਰ

ਲਾੜੀ ਨੇ ਆਪਣੇ ਵਿਆਹ ਚ ਪਾਇਆ ਏਨੇ ਕਿਲੋ ਸੋਨਾ ਕੇ ਤੁਰਨਾ ਵੀ ਹੋ ਗਿਆ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਵਿਆਹ ਇੱਕ ਅਜਿਹਾ ਪਵਿੱਤਰ ਰਿਸ਼ਤਾ ਹੁੰਦਾ ਹੈ । ਜਿਸ ਵਿਚ ਦੋ ਲੋਕ ਨਹੀਂ ਸਗੋਂ ਦੋ ਪਰਿਵਾਰ ਜੁੜਦੇ ਹਨ । ਵਿਆਹ ਵਾਲੇ ਦਿਨ ਲਾੜਾ ਅਤੇ ਲਾੜੀ ਨੂੰ ਬਹੁਤ ਜ਼ਿਆਦਾ ਚਾਅ ਹੁੰਦੇ ਹਨ । ਉੱਥੇ ਹੀ ਵਿਆਹ ਵਾਲੀ ਕੁੜੀ ਦੀ ਤਾਂ ਵਿਆਹ ਵਾਲੀ ਕੁੜੀ ਨੂੰ ਇਸ ਦਿਨ ਦਾ ਬਹੁਤ ਜ਼ਿਆਦਾ ਚਾਅ ਹੁੰਦਾ ਹੈ । ਵਿਆਹ ਤੋਂ ਪਹਿਲਾਂ ਹੀ ਲੜਕੀਆਂ ਆਪਣੇ ਲਈ ਕੱਪੜੇ ਗਹਿਣੇ ਅਤੇ ਸਜਣ ਸੰਵਰਨ ਦਾ ਸਾਮਾਨ ਖ਼ਰੀਦਣਾ ਸ਼ੁਰੂ ਕਰ ਦਿੰਦੀਆਂ ਹਨ । ਗੱਲ ਕੀਤੀ ਜਾਵੇ ਜੇਕਰ ਗਹਿਣਿਆਂ ਦੀ ਤਾਂ ਵਿਆਹ ਵਾਲੇ ਦਿਨ ਲੜਕੀਆਂ ਗਹਿਣੇ ਬਹੁਤ ਹੀ ਚਾਵਾਂ ਦੇ ਨਾਲ ਪਾਉਂਦੀਆਂ ਹਨ । ਗਹਿਣਿਆਂ ਨਾਲ ਸ਼ਿੰਗਾਰੀਆਂ ਦੁਲਹਨਾਂ ਵੇਖਣ ਦੇ ਵਿੱਚ ਬਹੁਤ ਹੀ ਖ਼ੂਬਸੂਰਤ ਤੇ ਮਨ ਨੂੰ ਮੋਹਿਤ ਕਰਨ ਵਾਲੀਆਂ ਹੁੰਦੀਆਂ ਹਨ ।

ਤੇ ਇਨ੍ਹਾਂ ਗਹਿਣਿਆਂ ਨੂੰ ਹੀ ਲੈ ਕੇ ਇਕ ਲਾੜੀ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਦਰਅਸਲ ਬੀਜਿੰਗ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜਿਸ ਵਿਚ ਇਕ ਵਿਆਹ ਵਾਲੀ ਲਾੜੀ ਦੇ ਵੱਲੋਂ ਆਪਣੀ ਵਿਆਹ ਵਾਲੇ ਦਿਨ ਤੇ 60 ਕਿਲੋ ਸੋਨੇ ਦੇ ਗਹਿਣੇ ਪਾਏ ਹੋਏ ਹਨ । ਹੁਬਈ ਸੂਬੇ ਦੀ ਰਹਿਣ ਵਾਲੀ ਇਸ ਲਾੜੀ ਨੂੰ ਵਿਆਹ ਵਾਲੇ ਦਿਨ ਹਰ ਕੋਈ ਦੇਖ ਕੇ ਹੈਰਾਨ ਹੋ ਗਿਆ । ਆਪਣੇ ਵਿਆਹ ਵਾਲੇ ਦਿਨ ਇਨ੍ਹਾਂ ਪਾਏ ਹੋਏ ਭਾਰੀ ਗਹਿਣਿਆਂ ਦੇ ਕਾਰਨ ਹੀ ਇਸ ਲਾੜੀ ਦੀ ਤਸਵੀਰ ਸੋਸ਼ਲ ਮੀਡੀਆ ਤੇ ਉੱਪਰ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।

ਤੇ ਲਗਾਤਾਰ ਹੀ ਇਸ ਤਸਵੀਰ ਤੇ ਨੀਚੇ ਲੋਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ । ਇਸ ਵੀਡੀਓ ਦੇ ਵਿਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਗਹਿਣਿਆਂ ਦੇ ਵਜ਼ਨ ਦੇ ਕਾਰਨ ਇਸ ਲਾੜੀ ਦਾ ਹਿੱਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ । ਕਿਉਂਕਿ ਇਨ੍ਹਾਂ ਗਹਿਣਿਆਂ ਦਾ ਵਜ਼ਨ ਬਹੁਤ ਜਿਆਦਾ ਹੈ । ਇਸ ਵਾਇਰਲ ਤਸਵੀਰ ਵਿੱਚ ਲਾੜੀ ਨੇ ਵਿਆਹ ਦੀ ਸਫੇਦ ਡਰੈੱਸ ਅਤੇ ਹੱਥਾਂ ਦੇ ਵਿੱਚ ਗੁਲਦਸਤਾ ਫਡ਼ਿਆ ਹੋਇਆ ਹੈ ਤੇ ਉਸ ਦੇ ਪੂਰੇ ਸਰੀਰ ਤੇ ਉਪਰ ਗਹਿਣੇ ਹੀ ਗਹਿਣੇ ਨਜ਼ਰ ਆ ਰਹੇ ਹਨ ।

ਮਿਲੀ ਜਾਣਕਾਰੀ ਤੋਂ ਪਤਾ ਚਲਿਆ ਹੈ ਕਿ ਵਿਆਹ ਵਾਲੀ ਕੁੜੀ ਨੂੰ ਇਹ ਸਾਰੇ ਗਹਿਣੇ ਉਸ ਦੇ ਪਤੀ ਦੇ ਵੱਲੋਂ ਦਾਜ ਦੇ ਤੌਰ ਤੇ ਦਿੱਤੇ ਗਏ ਸਨ । ਲਾੜੇ ਨੇ ਉਸ ਨੂੰ ਸੋਨੇ ਦੇ ਸੱਤ ਗਲੇ ਦੇ ਹਾਰ ਦਿੱਤੇ ਅਤੇ ਹਰੇਕ ਦਾ ਵਜ਼ਨ ਇਕ ਕਿਲੋਗ੍ਰਾਮ ਸੀ । ਗਲੇ ਵਿਚ ਪਾਏ ਹੋਏ ਹਾਰਾਂ ਤੋਂ ਇਲਾਵਾ ਲਾੜੀ ਨੇ ਹੱਥਾਂ ਦੇ ਵਿੱਚ ਬਹੁਤ ਭਾਰੀ ਭਾਰੀ ਕੰਗਣ ਪਾਏ ਹੋਏ ਸਨ । ਦੱਸਿਆ ਜਾ ਰਿਹਾ ਹੈ ਕਿ ਇਸ ਲਾੜੀ ਦਾ ਜਿਸ ਦੇ ਨਾਲ ਵਿਆਹ ਹੋ ਰਿਹਾ ਹੈ ਉਹ ਬਹੁਤ ਹੀ ਅਮੀਰ ਹਨ । ਪਰ ਆਪਣੇ ਵਿਆਹ ਵਾਲੇ ਦਿਨ ਇੰਨੇ ਭਾਰੀ ਗਹਿਣੇ ਪਾ ਕੇ ਲੜਕੀ ਨੂੰ ਕਾਫੀ ਦਿੱਕਤ ਆ ਰਹੀ ਸੀ ਉੱਠਣ ,ਬੈਠਣ ਤੇ ਖਲੋਣ ਦੇ ਵਿੱਚ ।

error: Content is protected !!