Home / ਤਾਜਾ ਜਾਣਕਾਰੀ / ਰਾਹਤ ਦੀ ਵੱਡੀ ਖਬਰ ਇੱਕ ਹਫਤੇ ਤੋਂ ਘੱਟ ਸਮੇਂ ‘ਚ ਠੀਕ ਹੋਏ ਕਰੋਨਾ ਮਰੀਜ਼ – ਦੇਖੋ ਪੂਰੀ ਖਬਰ

ਰਾਹਤ ਦੀ ਵੱਡੀ ਖਬਰ ਇੱਕ ਹਫਤੇ ਤੋਂ ਘੱਟ ਸਮੇਂ ‘ਚ ਠੀਕ ਹੋਏ ਕਰੋਨਾ ਮਰੀਜ਼ – ਦੇਖੋ ਪੂਰੀ ਖਬਰ

ਇੱਕ ਹਫਤੇ ਤੋਂ ਘੱਟ ਸਮੇਂ ‘ਚ ਠੀਕ ਹੋਏ ਕਰੋਨਾ ਮਰੀਜ਼

ਲਾਸ ਏਂਜਲਸ (ਏਜੰਸੀ)- ਕੋਰੋਨਾ ਵਾਇਰਸ ਨਾਲ ਦੁਨੀਆ ਵਿਚ ਹੁਣ ਤੱਕ 5 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 22 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਦੁਨੀਆ ਦੇ ਵਿਗਿਆਨੀ ਅਤੇ ਡਾਕਟਰ ਇਸ ਦੀ ਦਵਾਈ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਅਜਿਹੇ ਵਿਚ ਸ਼ਿਕਾਗੋ ਤੋਂ ਕੋਰੋਨਾ ਪੀੜਤਾਂ ਲਈ ਇਕ ਰਾਹਤ ਦੀ ਖਬਰ ਆਈ ਹੈ। ਮੀਡੀਆ ਰਿਪੋਰਟ ਮੁਤਾਬਕ ਸ਼ਿਕਾਗੋ ਮੈਡੀਕਲ ਸੈਂਟਰ, ਗਿਲੀਡ ਸਾਇੰਸਿਜ਼ ਨੇ ਇਕ ਦਵਾਈ ਦਾ ਨਿਰਮਾਣ ਕੀਤਾ ਹੈ,

ਜੋ ਕੋਰੋਨਾ ਮਰੀਜ਼ਾਂ ‘ਤੇ ਅਸਰਦਾਰ ਸਾਬਿਤ ਹੋ ਰਹੀ ਹੈ। ਰੇਮੇਡਸਵੀਅਰ ਨਾਮਕ ਇਹ ਦਵਾਈ ਇਕ ਐਂਟੀਵਾਇਰਸ ਨਿਊਕਲਯੋਟਾਈਡ ਐਨਾਲਾਗ ਡਰੱਗ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਸੰਭਵ ਹੋ ਸਕੇਗਾ। ਫਿਲਹਾਲ ਇਸ ਨੂੰ ਸ਼ਿਕਾਗੋ ਦੇ ਇਕ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ‘ਤੇ ਟੈਸਟ ਕੀਤਾ ਗਿਆ, ਜਿਸ ਦੇ ਕਾਫੀ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ।

ਸ਼ਿਕਾਗੋ ਮੈਡੀਕਲ ਸੈਂਟਰ (ਯੂਸੀਕੋਗੋ ਮੈਡੀਸਿਨ) ਯੂਨੀਵਰਸਿਟੀ ਵਲੋਂ ਕੀਤੀ ਗਈ ਖੋਜ ਵਿਚ ਜਦੋਂ ਇਹ ਦਵਾਈ ਕੋਰੋਨਾ ਰੋਗੀਆਂ ਨੂੰ ਦਿੱਤੀ ਗਈ ਤਾਂ ਉਸ ਵਿਚ ਤੇਜ਼ੀ ਨਾਲ ਸੁਧਾਰ ਹੋਇਆ। ਉਨ੍ਹਾਂ ਦੇ ਬੁਖਾਰ ਅਤੇ ਸਾਹ ਸਬੰਧੀ ਲੱਛਣਾਂ ਵਿਚ ਕਮੀ ਦੇਖੀ ਗਈ। ਇਸ ਤੋਂ ਇਲਾਵਾ ਇਸ ਦਵਾਈ ਦੀ ਵਰਤੋਂ ਨਾਲ ਗੰਭੀਰ ਰੂਪ ਨਾਲ ਬੀਮਾਰ ਰੋਗੀਆਂ ਨੇ ਇਕ ਹਫਤੇ ਵਿਚ ਹੀ ਰਿਕਵਰ ਕਰ ਲਿਆ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਇਸ ਦਵਾਈ ਦਾ ਕੋਰੋਨਾ ਮਰੀਜ਼ਾਂ ‘ਤੇ ਤਿੰਨ ਪੜਾਅ ਵਿਚ ਪ੍ਰੀਖਣ ਕੀਤਾ ਗਿਆ,

ਜਿਸ ਵਿਚ ਕੁੱਲ 125 ਮਰੀਜ਼ ਸ਼ਾਮਲ ਸਨ। ਇਨ੍ਹਾਂ ਵਿਚ ਗੰਭੀਰ ਤੇਜ਼ ਸਾਹ ਸਿੰਡਰੋਮ ਵਾਲੇ ਮਰੀਜ਼ 113 ਸਨ। ਇਸ ਦਵਾਈ ਦੀ ਖੋਜ ਕਰ ਰਹੇ ਡਾਕਟਰ ਕੈਥਲੀਨ ਮੁਲੇਨ ਨੇ ਕਿਹਾ ਕਿ ਸਭ ਤੋਂ ਚੰਗੀ ਖਬਰ ਇਹ ਹੈ ਕਿ ਕੁਝ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਕੇ ਘਰ ਪਰਤ ਗਏ ਹਨ। ਇਹ ਦਵਾਈ ਮਰੀਜ਼ਾਂ ਨੂੰ ਛੇਤੀ ਸਿਹਤਯਾਬ ਕਰ ਰਹੀ ਹੈ। ਫਿਲਹਾਲ ਉਨ੍ਹਾਂ ਕੋਲ ਦੋ ਹੀ ਮਰੀਜ਼ ਬਚੇ ਹਨ।

ਖਬਰਾਂ ਦੀ ਮੰਨੀਏ ਤਾਂ ਪ੍ਰੀਖਣ ਵਿਚ ਸ਼ਾਮਲ ਰੋਗੀਆਂ ਵਿਚੋਂ ਇਕ ਜੋ ਸਭ ਤੋਂ ਪਹਿਲਾ ਮਰੀਜ਼ ਸੀ, ਜਿਸ ‘ਤੇ ਇਸ ਦਵਾਈ ਦਾ ਪ੍ਰਯੋਗ ਕੀਤਾ ਗਿਆ ਉਹ ਸ਼ਿਕਾਗੋ ਦੇ ਇਕ ਕਾਰਖਾਨੇ ਦਾ ਮੁਲਾਜ਼ਮ ਸੀ। ਇਹ ਵਿਅਕਤੀ ਆਪਣੀ ਧੀ ਤੋਂ ਇਨਫੈਕਟਿਡ ਹੋਇਆ ਸੀ। 4 ਅਪ੍ਰੈਲ ਨੂੰ ਪਹਿਲੀ ਵਾਰ ਰੇਮੇਡਿਸਵਿਰ ਦਵਾਈ ਦਾ ਉਨ੍ਹਾਂ ‘ਤੇ ਸਫਲ ਪ੍ਰਯੋਗ ਕੀਤਾ ਗਿਆ ਸੀ।

ਇਸ ਦਵਾਈ ਦੀ ਖਾਸੀਅਤ ਇਹ ਹੈ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਸਾਹ ਨਾਲ ਸਬੰਧੀ ਸਮੱਸਿਆਵਾਂ ਵੱਧ ਜਾਂਦੀਆਂ ਹਨ। ਅਜਿਹੇ ਵਿਚ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਣਾ ਪੈਂਦਾ ਹੈ ਜਾਂ ਆਕਸੀਜਨ ਚੜ੍ਹਾਉਣਾ ਪੈਂਦਾ ਹੈ। ਅਜਿਹੇ ਵਿਚ ਰੇਮੇਡਿਸਵਿਰ ਦਵਾਈ ਇਨ੍ਹਾਂ ਮਰੀਜ਼ਾਂ ਵਿਚ ਆਕਸੀਜਨ ਦੀ ਮਾਤਰਾ ਨੂੰ ਘੱਟ ਕਰਨ ਵਿਚ ਸਮਰੱਥ ਪਾਈ ਗਈ।

error: Content is protected !!