Home / ਤਾਜਾ ਜਾਣਕਾਰੀ / ਮਸ਼ਹੂਰ ਪੰਜਾਬੀ ਕਲਾਕਾਰ ਜਸਵਿੰਦਰ ਭਲੇ ਦੇ ਮੁੰਡੇ ਦਾ ਹੋਇਆ ਵਿਆਹ – ਪਰਸਨਲ ਤਸਵੀਰਾਂ ਆਇਆ ਸਾਹਮਣੇ ਦੇਖੋ

ਮਸ਼ਹੂਰ ਪੰਜਾਬੀ ਕਲਾਕਾਰ ਜਸਵਿੰਦਰ ਭਲੇ ਦੇ ਮੁੰਡੇ ਦਾ ਹੋਇਆ ਵਿਆਹ – ਪਰਸਨਲ ਤਸਵੀਰਾਂ ਆਇਆ ਸਾਹਮਣੇ ਦੇਖੋ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀਆਂ ਬਹੁਤ ਸਾਰੀਆਂ ਖ਼ਾਸ ਸਖ਼ਸੀਅਤਾਂ ਵੱਲੋਂ ਜਿਥੇ ਕਿਸਾਨੀ ਸੰਘਰਸ਼ ਦੇ ਵਿਚ ਅੱਗੇ ਆ ਕੇ ਯੋਗਦਾਨ ਪਾਇਆ ਗਿਆ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਵਿੱਚ ਉਨ੍ਹਾਂ ਦਾ ਹੱਥ ਰਿਹਾ ਹੈ। ਕਿਉਂਕਿ ਪੰਜਾਬ ਦੇ ਗਾਇਕਾਂ ਅਤੇ ਅਦਾਕਾਰਾ ਵੱਲੋਂ ਇਸ ਕਿਸਾਨੀ ਸੰਘਰਸ਼ ਨਾਲ ਜੋੜਨ ਵਾਸਤੇ ਹਰ ਵਰਗ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਸਮੇਂ-ਸਮੇਂ ਤੇ ਦਿੱਲੀ ਸੰਘਰਸ਼ ਵਿਚ ਜਾ ਕੇ ਆਪਣੀ ਹਾਜ਼ਰੀ ਲਵਾਈ ਗਈ ਹੈ ਅਤੇ ਕਿਸਾਨਾਂ ਦੇ ਹੋਸਲੇ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਅਜਿਹੀਆਂ ਸਖਸ਼ੀਅਤਾਂ ਦੀ ਜਿੱਥੇ ਪੰਜਾਬੀ ਅਦਾਕਾਰੀ ਖੇਤਰ ਵਿੱਚ ਅਜਿਹੀ ਦੇਣ ਹੈ ਜੋ ਲੋਕਾਂ ਦੀ ਜ਼ਿੰਦਗੀ ਨੂੰ ਹਸਾਉਣ ਵਾਸਤੇ ਬਹੁਤ ਸਾਰੇ ਉਪਰਾਲੇ ਕਰਦੀਆਂ ਹਨ।

ਜਿਨ੍ਹਾਂ ਕਾਰਨ ਕਮੇਡੀ ਜਗਤ ਵਿਚ ਉਨ੍ਹਾਂ ਦੀ ਵੱਖਰੀ ਪਹਿਚਾਣ ਬਣ ਜਾਦੀ ਹੈ। ਪਰ ਆਏ ਦਿਨ ਹੀ ਅਜਿਹੀਆਂ ਸਖਸ਼ੀਅਤਾਂ ਆਪਣੇ ਪਰਿਵਾਰਕ ਮਾਮਲਿਆਂ ਦੇ ਕਾਰਨ ਵੀ ਚਰਚਾ ਵਿੱਚ ਬਣ ਜਾਂਦੀਆਂ ਹਨ। ਹੁਣ ਮਸ਼ਹੂਰ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਦੇ ਮੁੰਡੇ ਦਾ ਵਿਆਹ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਤਸਵੀਰਾਂ ਸਾਹਮਣੇ ਆਈਆਂ ਹਨ। ਬੀਤੇ ਦਿਨੀਂ ਜਿੱਥੇ ਪੰਜਾਬੀ ਕਮੇਡੀਅਨ ਅਦਾਕਾਰ ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਦੀ ਮੰਗਣੀ ਦੀ ਖਬਰ ਸਾਹਮਣੇ ਆਈ ਸੀ।

ਉੱਥੇ ਹੀ ਹੁਣ ਪ੍ਰਾਪਤ ਹੋਈ ਖ਼ਬਰ ਦੇ ਅਨੁਸਾਰ 16 ਨਵੰਬਰ ਨੂੰ ਮੰਗਣੀ ਕਰਵਾਉਣ ਤੋਂ ਬਾਅਦ ਹੁਣ 19 ਨਵੰਬਰ ਨੂੰ ਵਿਆਹ ਬੰਧਨ ਵਿਚ ਬੱਝ ਗਏ ਹਨ। ਦੱਸਿਆ ਗਿਆ ਹੈ ਕਿ ਪੁਖਰਾਜ ਭੱਲਾ ਦਾ ਵਿਆਹ ਕੈਨੇਡਾ ਦੀ ਰਹਿਣ ਵਾਲੀ ਦੀਸ਼ੂ ਸਿੱਧੂ ਨਾਲ ਹੋਇਆ ਹੈ ਜਿਸ ਦਾ ਪਿਛੋਕੜ ਪਟਿਆਲਾ ਨਾਲ ਹੈ। ਜੋ ਮੂਲ ਰੂਪ ਵਿੱਚ ਪੰਜਾਬ ਦੇ ਪਟਿਆਲਾ ਸ਼ਹਿਰ ਦੀ ਰਹਿਣ ਵਾਲੀ ਹੈ। ਇਸ ਵਿਆਹ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਪੰਜਾਬੀ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ ਹੈ।

ਉਥੇ ਹੀ ਉਨ੍ਹਾਂ ਸਭ ਵੱਲੋ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਗਿਆ ਹੈ। ਵਿਆਹ ਦੀਆਂ ਬਹੁਤ ਸਾਰੀਆਂ ਵੀਡੀਓ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਗੁਰੂਘਰ ਵਿਚ ਲਾਵਾਂ ਕਰਵਾਈਆਂ ਗਈਆਂ ਹਨ। ਉਥੇ ਹੀ ਆਪਣੇ ਪੁੱਤਰ ਪੁਖਰਾਜ ਭੱਲਾ ਦੇ ਵਿਆਹ ਸਮਾਗਮ ਵਿੱਚ ਜਸਵਿੰਦਰ ਭੱਲਾ ਭੰਗੜੇ ਪਾਉਦੇ ਹੋਏ ਦਿਖਾਈ ਦੇ ਰਹੇ ਹਨ। ਜਿੱਥੇ ਦੋਹਾਂ ਦੀ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਦੋਸਤ ਵੀ ਇਸ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ।

error: Content is protected !!