Home / ਤਾਜਾ ਜਾਣਕਾਰੀ / ਮਸ਼ਹੂਰ ਅਦਾਕਾਰਾ ਸਪਨਾ ਚੋਧਰੀ ਲਈ ਆਈ ਇਹ ਵੱਡੀ ਮਾੜੀ ਖਬਰ

ਮਸ਼ਹੂਰ ਅਦਾਕਾਰਾ ਸਪਨਾ ਚੋਧਰੀ ਲਈ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਵੱਲੋਂ ਆਪਣੀ ਪਹਿਚਾਣ ਬਣਾਉਣ ਲਈ ਬਹੁਤ ਸਖਤ ਮਿਹਨਤ ਕੀਤੀ ਗਈ ਹੈ। ਜਿਨ੍ਹਾਂ ਵੱਲੋਂ ਆਪਣੀ ਮਿਹਨਤ ਸਦਕਾ ਹੀ ਫਰਸ਼ ਤੋਂ ਅਰਸ਼ ਤੱਕ ਪਹੁੰਚ ਕੀਤੀ ਗਈ ਹੈ। ਗਰੀਬੀ ਦੇ ਦੌਰ ਵਿਚ ਜਿਨ੍ਹਾਂ ਵੱਲੋਂ ਅਜਿਹੀ ਮਿਹਨਤ ਕੀਤੀ ਗਈ ਕਿ ਅੱਜ ਦੁਨੀਆ ਵਿੱਚ ਆਪਣਾ ਇੱਕ ਵੱਖਰਾ ਨਾਮ ਬਣਾ ਲਿਆ। ਭਾਰਤ ਵਿੱਚ ਚਰਚਿਤ ਸ਼ੋਅ ਬਿੱਗ ਬੌਸ ਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਚਰਚਿਤ ਹਸਤੀਆਂ ਵੱਲੋਂ ਆਪਣੀ ਹਾਜਰੀ ਦਰਜ ਕਰਵਾਈ ਗਈ ਹੈ ਜਿਸ ਸਦਕਾ ਉਨ੍ਹਾਂ ਨੂੰ ਇਕ ਹੋਰ ਵੱਖਰੀ ਪਹਿਚਾਣ ਮਿਲੀ ਹੈ।

ਅਜਿਹੀ ਸਖਸ਼ੀਅਤ ਜਿੱਥੇ ਆਪਣੇ ਕੰਮ ਦੇ ਕਾਰਣ ਜਾਣੀਆਂ ਜਾਂਦੀਆਂ ਹਨ ਉਥੇ ਹੀ ਕਿਸੇ ਨਾ ਕਿਸੇ ਵਿਵਾਦ ਦੇ ਕਾਰਨ ਵੀ ਚਰਚਾ ਵਿਚ ਆ ਜਾਂਦੀਆਂ ਹਨ। ਹੁਣ ਮਸ਼ਹੂਰ ਅਦਾਕਾਰਾ ਸਪਨਾ ਚੌਧਰੀ ਲਈ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਵਿੱਚ ਸਪਨਾ ਚੌਧਰੀ ਜਿੱਥੇ ਆਪਣੇ ਡਾਂਸ ਲਈ ਜਾਣੀ ਜਾਂਦੀ ਹੈ। ਉੱਥੇ ਹੀ ਉਸ ਵੱਲੋਂ ਬਿਗ ਬੌਸ ਵਿਚ ਵੀ ਹਿੱਸਾ ਲਿਆ ਗਿਆ ਸੀ। ਪਰ ਹੁਣ ਡਾਂਸਰ ਸਪਨਾ ਚੌਧਰੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਹੈ। ਕਿਉਂਕਿ ਡਾਂਸ ਕਰਨ ਲਈ ਇੱਕ ਪ੍ਰੋਗਰਾਮ ਬੁੱਕ ਕੀਤਾ ਗਿਆ ਸੀ।

ਜਿਸ ਨੂੰ ਬਾਅਦ ਵਿਚ ਰੱਦ ਕਰ ਦਿੱਤਾ ਗਿਆ ਸੀ ਅਤੇ ਟਿਕਟ ਦੇ ਲਏ ਹੋਏ ਪੈਸੇ ਵੀ ਵਾਪਸ ਨਹੀਂ ਕੀਤੇ ਗਏ। ਜਿਸ ਕਾਰਨ ਉਨ੍ਹਾਂ ਵੱਲੋਂ ਟਿਕਟ ਦੇ ਪੈਸੇ ਨਾ ਵਾਪਸ ਕੀਤੇ ਜਾਣ ਦੇ ਖਿਲਾਫ਼ ਉਹਨਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਅਦਾਲਤ ਵੱਲੋਂ ਦਿੱਤਾ ਗਿਆ ਹੈ। ਇਕ ਵਿਅਕਤੀ ਵੱਲੋਂ ਇਸ ਮਾਮਲੇ ਦੀ ਉਲੰਘਣਾ ਕਰਨ ਤੇ ਧੋਖਾਧੜੀ ਦੇ ਮਾਮਲੇ ਵਿਚ 1 ਮਈ 2019 ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਜਿੱਥੇ ਡਾਂਸਰ ਸਪਨਾ ਚੌਧਰੀ ਦੇ ਖਿਲਾਫ 20 ਜਨਵਰੀ 2019 ਸਮਾਗਮ ਦੇ ਪ੍ਰਬੰਧਕਾਂ ਵੱਲੋਂ ਧਾਰਾ 420 ਅਤੇ 406 ਤੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਸਪਨਾ ਚੌਧਰੀ ਦੇ ਖ਼ਿਲਾਫ਼ ਨੋਟਿਸ ਲੈਂਦਿਆਂ ਹੋਇਆਂ 4 ਸਤੰਬਰ ਨੂੰ 2021 ਨੂੰ ਸਪਨਾ ਚੌਧਰੀ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਸੀ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਦੇ ਖਿਲਾਫ ਹੁਣ ਦੋਸ਼ ਵੀ ਤੈਅ ਕੀਤੇ ਜਾਣਗੇ। ਉੱਥੇ ਹੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 22 ਨਵੰਬਰ 2021 ਨੂੰ ਤੈਅ ਕੀਤੀ ਗਈ ਹੈ।

error: Content is protected !!