Home / ਤਾਜਾ ਜਾਣਕਾਰੀ / ਮਰਨ ਲਗੀ ਕੁੜੀ ਨੇ ਕੰਟੇਨਰ ਚੋ ਕੀਤਾ ਸੀ ਆਪਣੀ ਮੰਮੀ ਨੂੰ ਇਹ ਮੈਸਜ ਕਹਿੰਦੀ ਮੰਮੀ ਮੈਨੂੰ

ਮਰਨ ਲਗੀ ਕੁੜੀ ਨੇ ਕੰਟੇਨਰ ਚੋ ਕੀਤਾ ਸੀ ਆਪਣੀ ਮੰਮੀ ਨੂੰ ਇਹ ਮੈਸਜ ਕਹਿੰਦੀ ਮੰਮੀ ਮੈਨੂੰ

ਕੁੜੀ ਨੇ ਕੰਟੇਨਰ ਚੋ ਕੀਤਾ ਸੀ ਆਪਣੀ ਮੰਮੀ ਨੂੰ ਇਹ ਮੈਸਜ

ਲੰਡਨ— ਹਾਲ ‘ਚ ਲੰਡਨ ਦੇ ਵਾਟਰਲੇਡ ਇੰਡਸਟ੍ਰੀਅਲ ਪਾਰਕ ਨੇੜੇ ਇਕ ਟਰੱਕ ਮਿਲਿਆ ਸੀ, ਜਿਸ ‘ਚ 39 ਲੋਥਾਂ ਬਰਾਮਦ ਹੋਈਆਂ ਸਨ। ਹੁਣ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਇਕ ਦੀ ਪਛਾਣ ਹੋ ਗਈ ਹੈ। ਇਨ੍ਹਾਂ ਲੋਥਾਂ ‘ਚ 26 ਸਾਲ ਦੀ ਵਿਅਤਨਾਮ ਦੀ ਰਹਿਣ ਵਾਲੀ ਇਕ ਮਹਿਲਾ ਦੀ ਲੋਥ ਵੀ ਮਿਲੀ ਸੀ, ਜਿਨ੍ਹਾਂ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਬ੍ਰਿਟੇਨ ਲਈ ਨਿਕਲੀ ਸੀ। ਉਸ ਵੇਲੇ ਏਜੇਂਟਾਂਨੇ ਇਹ ਹੀ ਕਿਹਾ ਸੀ ਕਿ ਇਹ ਰਸਤਾ ਸੁਰੱਖਿਅਤ ਹੈ।

ਵਿਅਤਨਾਮ ਦੇ ਹਾ ਤਿਨਹ ਸੂਬੇ ‘ਚ ਨਗੁਯੇਨ ਥੀ ਫੋਨ ਤੇ ਉਨ੍ਹਾਂ ਦੀ ਪਤਨੀ ਫਾਮ ਵਾਨ ਥਿਨ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ 26 ਸਾਲ ਦੀ ਬੇਟੀ ਇਨ੍ਹਾਂ ਮ੍ਰਿਤਕਾਂ ‘ਚੋਂ ਇਕ ਹੈ। ਇਹ ਲੋਕ ਬੇਹੱਦ ਗਰੀਬੀ ‘ਚ ਰਹਿੰਦੇ ਹਨ ਤੇ ਮਹੀਨੇ ਦੇ 400 ਡਾਲਰ ਹੀ ਕਮਾਉਂਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਿਵੇਂ-ਤਿਵੇਂ ਆਪਣੀ ਬੇਟੀ ਫਾਮ ਥੀ ਨੂੰ ਬ੍ਰਿਟੇਨ ਭੇਜਿਆ ਸੀ, ਜਿਥੇ ਉਸ ਨੂੰ ਇਕ ਬਿਹਤਰ ਜ਼ਿੰਦਗੀ ਮਿਲ ਸਕਦੀ ਸੀ।

ਪਰ ਉਸ ਦੀ ਇਹ ਯਾਤਰਾ ਮੌਤ ‘ਚ ਬਦਲ ਗਈ। ਮੰਨਿਆ ਜਾ ਰਿਹਾ ਹੈ ਕਿ ਟਰੱਕ ‘ਚ ਮਿਲਿਆ ਲੋਥਾਂ ‘ਚੋਂ ਇਕ ਫਾਮ ਥੀ ਸੀ, ਜੋ ਇਕ ਤਰ੍ਹਾਂ ਦੀ ਰੈਫ੍ਰੀਜਰੇਟਰ ਟ੍ਰਾਲੀ ਹੈ। ਟਰੱਕ ਬੁੱਧਵਾਰ ਨੂੰ ਬਰਾਮਦ ਕੀਤਾ ਗਿਆ ਸੀ ਤੇ ਇਸ ਤੋਂ ਇਕ ਦਿਨ ਪਹਿਲਾਂ ਹੀ ਫਾਮ ਥੀ ਨੇ ਆਪਣੇ ਮਾਤਾ-ਪਿਤਾ ਨੂੰ ਸੰਦੇਸ਼ ਭੇਜਿਆ ਸੀ।

ਸੰਦੇਸ਼ ‘ਚ ਕੀ ਲਿਖਿਆ ਸੀ?
ਉਸ ਨੇ ਆਪਣੇ ਸੰਦੇਸ਼ ‘ਚ ਕਿਹਾ ਸੀ ਕਿ ਮੰਮੀ ਤੇ ਪਾਪਾ, ਮੈਨੂੰ ਮੁਆਫ ਕਰ ਦਿਓ। ਮੇਰੇ ਵਿਦੇਸ਼ ਜਾਣ ਦਾ ਤਰੀਕਾ ਸਫਲ ਨਹੀਂ ਸੀ। ਮੰਮੀ, ਮੈਂ ਮਰਨ ਵਾਲੀ ਹਾਂ ਕਿਉਂਕਿ ਮੈਂ ਸਾਹ ਨਹੀਂ ਲੈ ਸਕਦੀ। ਮੰਮੀ, ਮੈਨੂੰ ਮੁਆਫ ਕਰ ਦਿਓ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਟਰੱਕ ‘ਚ ਸ਼ਾਮਲ ਮ੍ਰਿਤਕਾਂ ‘ਚ ਫਾਮ ਥੀ ਇਕ ਸੀ ਪਰ ਉਸ ਦਾ ਪਰਿਵਾਰ ਇਸ ਤੋਂ ਬਹੁਤ ਡਰਿਆ ਹੋਇਆ ਹੈ।

error: Content is protected !!