Home / ਤਾਜਾ ਜਾਣਕਾਰੀ / ਮਰਨ ਤੋਂ ਇੱਕ ਦਿਨ ਪਹਿਲਾਂ ਮਨਦੀਪ ਕੌਰ ਨੇ ਸੋਹਰੇ ਪਰਿਵਾਰ ਬਾਰੇ ਭੈਣ ਨੂੰ ਫੋਨ ਕਰ ਕਹੀਆਂ ਸੀ ਇਹ ਗੱਲਾਂ

ਮਰਨ ਤੋਂ ਇੱਕ ਦਿਨ ਪਹਿਲਾਂ ਮਨਦੀਪ ਕੌਰ ਨੇ ਸੋਹਰੇ ਪਰਿਵਾਰ ਬਾਰੇ ਭੈਣ ਨੂੰ ਫੋਨ ਕਰ ਕਹੀਆਂ ਸੀ ਇਹ ਗੱਲਾਂ

ਆਈ ਤਾਜ਼ਾ ਵੱਡੀ ਖਬਰ 

ਯੂਐਸਏ ਵਿੱਚ ਸਹੁਰੇ ਪਰਿਵਾਰ ਵੱਲੋਂ ਕੀਤੇ ਜਾਣ ਵਾਲੇ ਜ਼ੁਲਮਾਂ ਤੋਂ ਦੁਖੀ ਹੋ ਕੇ ਮਨਦੀਪ ਕੌਰ ਵੱਲੋਂ ਖੁਦਕੁਸ਼ੀ ਕੀਤੀ ਗਈ ,ਖੁਦਕੁਸ਼ੀ ਤੋਂ ਬਾਅਦ ਹੁਣ ਮਾਹੌਲ ਕਾਫੀ ਗਰਮਾਇਆ ਹੋਇਆ ਹੈ । ਸੋਸ਼ਲ ਮੀਡੀਆ ਤੇ ਇਸ ਪੂਰੇ ਮਾਮਲੇ ਸਬੰਧੀ ਕਈ ਤਰ੍ਹਾਂ ਦੀਆਂ ਆਡੀਓ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ । ਇਸੇ ਵਿਚਾਲੇ ਹੁਣ ਇਸ ਮਾਮਲੇ ਸੰਬੰਧੀ ਕਈ ਹੋਰ ਵੱਡੇ ਖੁਲਾਸੇ ਹੋਏ ਹਨ । ਦਰਅਸਲ ਹੁਣ ਮਨਦੀਪ ਕੌਰ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਪੰਜਾਹ ਲੱਖ ਰੁਪਏ ਦਾ ਦਾਜ ਦੀ ਮੰਗ ਪੂਰੀ ਨਾ ਹੋਣ ਤੇ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਾਇਆ ਹੈ ।

ਮਨਦੀਪ ਕੌਰ ਦੇ ਪੇਕੇ ਪਰਿਵਾਰ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਲਗਾਤਾਰ ਦੋ ਧੀਆਂ ਨੂੰ ਜਨਮ ਦੇਣਾ ਮਨਦੀਪ ਲਈ ਜਾਨਲੇਵਾ ਹੋਇਆ ਪਿਆ ਸੀ। ਪਰ ਮਨਦੀਪ ਕੌਰ ਦੇ ਸਹੁਰਾ ਪਰਿਵਾਰ ਵੱਲੋਂ ਉਸ ਕੋਲੋਂ ਪੁੱਤਰ ਦੀ ਮੰਗ ਕੀਤੀ ਜਾ ਰਹੀ ਸੀ। ਪਰ ਅਜਿਹਾ ਨਹੀਂ ਹੋਇਆ ਤਾਂ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਉਸ ਦੇ ਸਹੁਰੇ ਪਰਿਵਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਤੇ ਇੰਨਾ ਜ਼ੁਲਮ ਕੀਤੇ ਕਿ ਉਹ ਸੁਸਾਈਡ ਕਰ ਕੇ ਜਾਣ ਦੇ ਨੂੰ ਮਜਬੂਰ ਹੋ ਗਈ ।

ਪਰਿਵਾਰ ਨੇ ਰਣਜੋਤ ਵੀਰ ਦੇ ਘਰ ਦੀ ਸੀਸੀਟੀਵੀ ਉਪਲੱਬਧ ਵੀ ਕਰਾਈ । ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਮਨਦੀਪ ਦਾ ਪਤੀ ਉਸ ਦਾ ਗਲਾ ਘੋਟਣ ਦੀ ਕੋਸ਼ਿਸ਼ ਕਰ ਰਿਹਾ ਹੈ । ਜ਼ਿਕਰਯੋਗ ਹੈ ਕਿ ਇਹ ਮਾਮਲਾ ਹੁਣ ਤੇਜ਼ੀ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ।

ਸੋਸ਼ਲ ਮੀਡੀਆ ਤੇ ਵੱਖ ਵੱਖ ਮੁਹਿੰਮਾਂ ਵੀ ਸ਼ੁਰੂ ਹੋ ਚੁੱਕੀਆਂ ਹਨ ਮਨਦੀਪ ਦੇ ਇਨਸਾਫ ਲਈ । ਦੂਜੇ ਪਾਸੇ ਮਨਦੀਪ ਕੌਰ ਦੇ ਪਤੀ ਦੇ ਵੱਲੋਂ ਮੀਡੀਆ ਦੇ ਰੂਬਰੂ ਹੋ ਕੇ ਆਪਣਾ ਪੱਖ ਵੀ ਰੱਖਿਆ ਗਿਆ ਹੈ। ਪਰ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਮਨਦੀਪ ਦੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਧੀ ਨੂੰ ਇਨਸਾਫ ਦਿਵਾਇਆ ਜਾਵੇ ।

error: Content is protected !!