ਦੀਨਾਨਗਰ ਦੇ ਪਿੰਡ ਇਸਮਾਈਲਪੁਰ ਦੇ ਨਰੇਸ਼ ਸੈਣੀ ਦੀ ਕੁਵੈਤ ਵਿੱਚ ਜਾਨ ਚਲੀ ਗਈ। ਜਾਨ ਜਾਣ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਪਰਿਵਾਰ ਨੂੰ ਇਹ ਖ਼ਬਰ ਨਰੇਸ਼ ਦੇ ਦੋਸਤਾਂ ਵੱਲੋਂ ਦਿੱਤੀ ਗਈ ਹੈ। ਉਹ ਚਾਰ ਸਾਲ ਪਹਿਲਾਂ ਕੁਵੈਤ ਗਿਆ ਸੀ ਅਤੇ ਇਸ ਲੋਹੜੀ ਨੂੰ ਉਸਨੇ ਆਪਣੇ ਘਰ ਆਉਣਾ ਸੀ। ਪਰ ਉਸ ਤੋਂ ਪਹਿਲਾਂ ਹੀ ਉਹ ਵਿਦੇਸ਼ ਵਿੱਚ ਹੀ ਦਮ ਤੋੜ ਗਿਆ। ਸਰਕਾਰ ਤੋਂ ਪਰਿਵਾਰ ਨੇ ਉਸ ਦੀ ਲੋਥ ਨੂੰ ਭਾਰਤ ਮੰਗਵਾਉਣ ਲਈ ਮੰਗ ਕੀਤੀ ਹੈ। ਪੰਜਾਬ ਦੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਭੱਜ ਰਹੇ ਹਨ।
ਕਈ ਤਾਂ ਆਈਲੈਟਸ ਕਰਕੇ ਪੜ੍ਹਾਈ ਕਰਨ ਲੱਗ ਜਾਂਦੇ ਹਨ। ਪਰ ਕਈ ਰੁਜ਼ਗਾਰ ਦੀ ਭਾਲ ਵਿੱਚ ਜਾ ਰਹੇ ਹਨ। ਇਹ ਲੜਕੇ ਥੋੜ੍ਹੇ ਪੈਸੇ ਖਰਚ ਕੇ ਖਾੜੀ ਦੇ ਮੁਲਕਾਂ ਵਿੱਚ ਜਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ ਪੰਜਾਬ ਵਿੱਚ ਰੁਜ਼ਗਾਰ ਦੇ ਸਾਧਨ ਘੱਟ ਹਨ। ਮਹਿੰਗਾਈ ਦੇ ਕਾਰਨ ਗੁਜ਼ਾਰਾ ਨਹੀਂ ਹੁੰਦਾ। ਹਾਲਾਤਾਂ ਦੇ ਮਾਰੇ ਹੋਏ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਕਈਆਂ ਦੀ ਤਾਂ ਢਿੱਲੀ ਕਿਸਮਤ ਵਿਦੇਸ਼ ਵਿੱਚ ਵੀ ਖਹਿੜਾ ਨਹੀਂ ਛੱਡਦੀ।
ਇਨ੍ਹਾਂ ਨੂੰ ਉੱਥੇ ਵੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਮੁਲਕ ਵਿੱਚ ਹੀ ਰੁਜ਼ਗਾਰ ਮਿਲ ਜਾਵੇ ਤਾਂ ਇਨ੍ਹਾਂ ਨੂੰ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ। ਪੈਸੇ ਦੀ ਘਾਟ ਕਾਰਨ ਇਹ ਵਿਦੇਸ਼ ਜਾਣ ਦਾ ਜੋਖ਼ਿਮ ਉਠਾਉਂਦੇ ਹਨ। ਇਸਮਾਇਲਪੁਰ ਦਾ ਨਰੇਸ਼ ਸੈਣੀ ਵੀ ਆਰਥਿਕ ਮਜਬੂਰੀ ਕਾਰਨ ਹੀ ਕੁਵੈਤ ਵਿੱਚ ਗਿਆ ਸੀ। ਉਹ ਪਿਛਲੇ ਚਾਰ ਸਾਲ ਤੋਂ ਉੱਥੇ ਕਿਸੇ ਕੰਪਨੀ ਵਿੱਚ ਨੌਕਰੀ ਕਰ ਰਿਹਾ ਸੀ। ਉਸ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਨਰੇਸ਼ ਦੇ ਦੋਸਤਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ
ਨਰੇਸ਼ ਨੇ ਦਿਲ ਦਾ ਦੌਰਾ ਪੈਣ ਕਰਕੇ ਦਮ ਤੋੜ ਦਿੱਤਾ ਹੈ। ਪਰਿਵਾਰ ਦੇ ਇੱਕ ਹੋਰ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਨੇ ਉਸ ਨਾਲ ਕਾਫ਼ੀ ਦੇਰ ਗੱਲਾਂ ਕੀਤੀਆਂ ਸਨ। ਉਸ ਨੇ ਲੋਹੜੀ ਨੂੰ ਆਪਣੇ ਪਰਿਵਾਰ ਨੂੰ ਮਿਲਣ ਆਉਣਾ ਸੀ। ਪਰ ਲੋਹੜੀ ਤੋਂ ਪਹਿਲਾਂ ਹੀ ਉਸ ਨੇ ਦਮ ਤੋਡ਼ ਦਿੱਤਾ ਹੈ। ਉਸ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਦੀ ਸਰਕਾਰ ਅੱਗੇ ਮੰਗ ਹੈ ਕਿ ਉਸ ਦੀ ਦੇਹ ਨੂੰ ਭਾਰਤ ਮੰਗਵਾਇਆ ਜਾਵੇ।
