Home / ਤਾਜਾ ਜਾਣਕਾਰੀ / ਬਾਂਦਰਾਂ ਅਤੇ ਕੁੱਤਿਆਂ ਵਿਚਕਾਰ ਚਲੀ ਗੈਂਗਵਾਰ, 250 ਕਤੂਰਿਆਂ ਨੂੰ 2 ਬਾਂਦਰਾਂ ਨੇ ਇਹ ਸਕੀਮ ਲਗਾ ਕੇ ਦਿੱਤੀ ਮੌਤ

ਬਾਂਦਰਾਂ ਅਤੇ ਕੁੱਤਿਆਂ ਵਿਚਕਾਰ ਚਲੀ ਗੈਂਗਵਾਰ, 250 ਕਤੂਰਿਆਂ ਨੂੰ 2 ਬਾਂਦਰਾਂ ਨੇ ਇਹ ਸਕੀਮ ਲਗਾ ਕੇ ਦਿੱਤੀ ਮੌਤ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਸਮਾਜ ਵਿਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਨਾਲ ਉਹ ਸਾਰੇ ਇਨਸਾਨ ਸ਼ਰਮਸਾਰ ਹੋ ਜਾਦੇ ਹਨ। ਕਿਉਂਕਿ ਬਹੁਤ ਸਾਰੇ ਇਨਸਾਨਾਂ ਵੱਲੋਂ ਆਪਸੀ ਦੁਸ਼ਮਣੀ ਦੇ ਚਲਦੇ ਹੋਏ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਕਈ ਘਰਾਂ ਦੇ ਚਿਰਾਗ ਤੱਕ ਖਤਮ ਹੋ ਜਾਂਦੇ ਹਨ ਅਤੇ ਭਾਰੀ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ। ਉੱਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਕਈ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਹਨ। ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਵਾਸਤੇ ਜਿਥੇ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਵਰਤੀ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਜਾਨਵਰਾਂ ਵੱਲੋਂ ਵੀ ਇਨਸਾਨ ਵਾਂਗ ਦੁਸ਼ਮਣੀ ਨਿਭਾਈ ਜਾਂਦੀ ਹੈ ਜਿਸ ਦੀਆਂ ਘਟਨਾਵਾਂ ਸਾਹਮਣੇ ਆਉਣ ਤੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ।

ਹੁਣ ਏਥੇ ਬਾਂਦਰਾਂ ਅਤੇ ਕੁੱਤਿਆਂ ਵਿਚਕਾਰ ਚੱਲੀ ਗੈਂਗਵਾਰ ਦੇ ਕਾਰਨ ਢਾਈ ਸੌ ਕਤੂਰਿਆਂ ਨੂੰ ਦੋ ਬਾਂਦਰਾ ਵੱਲੋਂ ਇਹ ਸਕੀਮ ਲਗਾ ਕੇ ਮੌਤ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਅਜਿਹੀ ਘਟਨਾ ਬੀਡ ਜਿਲ੍ਹੇ ਦੇ ਮਾਲੇਗਾਓ ਤੋਂ ਸਾਹਮਣੇ ਆਈ ਹੈ । ਜਿੱਥੇ 2 ਬਾਂਦਰਾ ਵੱਲੋਂ ਢਾਈ ਸੌ ਦੇ ਕਰੀਬ ਕਤੂਰਿਆਂ ਨੂੰ ਮਾਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਸ਼ੁਰੂਆਤ ਉਸ ਸਮੇਂ ਹੋਈ ਸੀ ਜਦੋਂ ਕੁੱਤਿਆਂ ਵੱਲੋਂ ਬਾਂਦਰ ਦੇ ਇੱਕ ਨਵਜਾਤ ਬੱਚੇ ਨੂੰ ਮਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਬਦਲਾ ਲੈਣ ਦੀ ਨੀਅਤ ਨਾਲ ਇਨ੍ਹਾਂ ਦੋਵਾਂ ਬਾਂਦਰਾ ਵੱਲੋਂ ਇਕ ਤੋਂ ਬਾਅਦ ਇੱਕ ਕੁੱਤਿਆਂ ਦੇ ਬੱਚਿਆਂ ਨੂੰ ਮਾਰ ਦਿੱਤਾ ਗਿਆ ਹੈ।

ਜਿੱਥੇ ਬਾਂਦਰਾਂ ਦੇ ਇਸ ਗੈਂਗ ਵੱਲੋਂ ਪਿੰਡ ਵਿੱਚ ਕਤੂਰੇ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਅਤੇ ਉਹਨਾਂ ਨੂੰ ਦੇਖਦੇ ਹੀ ਚੁੱਕ ਕੇ ਲੈ ਜਾਂਦੇ ਸਨ। ਜਿਨ੍ਹਾਂ ਨੂੰ ਉਚਾਈ ਦੇ ਦਰਖਤਾਂ ਅਤੇ ਇਮਾਰਤਾਂ ਤੇ ਚੜ੍ਹਕੇ ਹੇਠਾਂ ਸੁੱਟ ਦਿੰਦੇ ਸਨ। ਜਿਸ ਕਾਰਨ ਇਲਾਕੇ ਵਿੱਚ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਜਿਸ ਦੀ ਜਾਣਕਾਰੀ ਪਿੰਡ ਵਾਸੀਆਂ ਵੱਲੋਂ ਜੰਗਲਾਤ ਵਿਭਾਗ ਨੂੰ ਦਿੱਤੀ ਗਈ।

ਕਿਉਂਕਿ ਹੁਣ ਇਹਨਾਂ ਬਾਂਦਰਾਂ ਵੱਲੋਂ ਸਕੂਲ ਜਾਣ ਵਾਲੇ ਬੱਚਿਆਂ ਉੱਪਰ ਵੀ ਹਮਲਾ ਕੀਤਾ ਜਾਣ ਲੱਗਾ ਸੀ। ਜਿਸ ਤੋਂ ਬਾਅਦ ਜੰਗਲਾਤ ਮਹਿਕਮੇ ਵੱਲੋਂ ਇਨ੍ਹਾਂ ਦੋਹਾਂ ਬਾਂਦਰਾਂ ਨੂੰ ਕਾਬੂ ਕਰਕੇ ਨਾਗਪੁਰ ਜਾ ਕੇ ਨਜ਼ਦੀਕ ਦੇ ਜੰਗਲ ਵਿਚ ਛੱਡ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸੁੱਖ ਦਾ ਸਾਹ ਵੇਖਿਆ ਜਾ ਰਿਹਾ ਹੈ।

error: Content is protected !!