Home / ਤਾਜਾ ਜਾਣਕਾਰੀ / ਫੇਰਿਆਂ ਤੋਂ ਐਨ ਪਹਿਲਾਂ ਪੁਲਸ ਨੇ ਆ ਕੇ ਇਸ ਕਾਰਨ ਰੁਕਵਾ ਦਿੱਤਾ ਵਿਆਹ -ਬਰਾਤ ਰਹਿ ਗਈ ਦੇਖਦੀ

ਫੇਰਿਆਂ ਤੋਂ ਐਨ ਪਹਿਲਾਂ ਪੁਲਸ ਨੇ ਆ ਕੇ ਇਸ ਕਾਰਨ ਰੁਕਵਾ ਦਿੱਤਾ ਵਿਆਹ -ਬਰਾਤ ਰਹਿ ਗਈ ਦੇਖਦੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਆਏ ਦਿਨੀਂ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਜਿੱਥੇ ਬਹੁਤ ਸਾਰੇ ਪਰਿਵਾਰਾਂ ਵਿੱਚ ਵਿਆਹ ਨੂੰ ਲੈ ਕੇ ਕਈ ਤਰਾਂ ਦੇ ਚਾਅ ਵੇਖੇ ਜਾਂਦੇ ਹਨ। ਉਥੇ ਹੀ ਵਿਆਹ ਸਮਾਗਮਾਂ ਦੇ ਤਰਾਂ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਨਾਲ ਉਨ੍ਹਾਂ ਵਿਆਹ ਸਮਾਗਮਾਂ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। ਵਿਆਹ ਵਰਗਾ ਪਵਿੱਤਰ ਰਿਸ਼ਤਾ ਜਿਥੇ ਦੋਵੇਂ ਇਨਸਾਨਾਂ ਵਿੱਚ ਨਾ ਹੋ ਕੇ ਦੋ ਪਰਿਵਾਰਾਂ ਵਿੱਚ ਜੁੜਦਾ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਅਣਜਾਣੇ ਵਿੱਚ ਹੀ ਗਲਤੀਆਂ ਕਰ ਦਿੱਤੀਆਂ ਜਾਂਦੀਆਂ ਹਨ।

ਜਿੱਥੇ ਕਈ ਪਰਿਵਾਰਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਬਾਲ ਵਿਆਹ ਕੀਤੇ ਜਾਂਦੇ ਹਨ। ਜਿਨ੍ਹਾਂ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਕਈ ਕਾਨੂੰਨ ਵੀ ਬਣਾਏ ਗਏ ਹਨ। ਹੁਣ ਫੇਰਿਆ ਤੋਂ ਪਹਿਲਾਂ ਪੁਲਿਸ ਵੱਲੋਂ ਆ ਕੇ ਇਥੇ ਇਸ ਕਾਰਨ ਵਿਆਹ ਰੁਕਵਾ ਦਿੱਤਾ ਗਿਆ ਹੈ ਜਿੱਥੇ ਬਰਾਤ ਦੇਖਦੀ ਰਹਿ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲੇ ਦੇ ਅਧੀਨ ਆਉਣ ਵਾਲੇ ਪਿੰਡ ਬੈਕੁੰਠਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਨਾਬਾਲਗ ਲੜਕੀ ਦਾ ਵਿਆਹ ਕਰਵਾਇਆ ਜਾ ਰਿਹਾ ਸੀ ਜਿਸ ਦੀ ਸੂਚਨਾ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਫੇਰੇ ਹੋਣ ਤੋਂ ਪਹਿਲਾਂ ਇਸ ਨੂੰ ਰੋਕ ਦਿੱਤਾ ਗਿਆ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਬੀਤੀ ਰਾਤ ਜਿੱਥੇ ਇਕ 14 ਸਾਲਾ ਨਾਬਾਲਗ ਲੜਕੀ ਦਾ ਵਿਆਹ ਕੀਤਾ ਜਾ ਰਿਹਾ ਸੀ। ਜੋ ਕਿ ਇੱਕ ਕਾਨੂੰਨੀ ਅਪਰਾਧ ਹੈ, ਇਸਦੇ ਤਹਿਤ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਹੋ ਰਹੇ ਇਸ ਵਿਆਹ ਨੂੰ ਰੋਕ ਦਿੱਤਾ ਗਿਆ ਅਤੇ ਪਰਿਵਾਰ ਨੂੰ ਸਮਝਾਇਆ ਗਿਆ, ਕੇ ਲੜਕੀ ਦੇ 18 ਸਾਲ ਦੇ ਹੋਣ ਤੇ ਹੀ ਉਸ ਦਾ ਵਿਆਹ ਕੀਤਾ ਜਾ ਸਕਦਾ ਹੈ। ਪੁਲਿਸ ਵੱਲੋਂ ਜਿੱਥੇ ਇਸ ਸਾਰੇ ਮਾਮਲੇ ਨੂੰ ਸੁਲਝਾਇਆ ਗਿਆ ਉਥੇ ਹੀ ਬਰਾਤ ਨੂੰ ਵੀ ਵਾਪਸ ਭੇਜ ਦਿੱਤਾ ਗਿਆ।

ਦੱਸਿਆ ਗਿਆ ਹੈ ਕਿ ਲੜਕੀ ਦੀ ਮਾਂ ਆਪਣੇ ਪੇਕੇ ਪਰਿਵਾਰ ਨਾਲ ਰਹਿੰਦੀ ਹੈ। ਜਿੱਥੇ ਉਸ ਦੇ ਬਜ਼ੁਰਗ ਨਾਨਾ ਨਾਨੀ ਵੱਲੋ ਆਪਣੇ ਜੀਂਦੇ ਜੀ ਇਹ ਵਿਆਹ ਕੀਤਾ ਜਾ ਰਿਹਾ ਸੀ। ਤਾਂ ਜੋ ਉਨ੍ਹਾਂ ਨੂੰ ਕੁਝ ਹੋਣ ਤੇ ਉਨ੍ਹਾਂ ਦੀ ਬੱਚੀ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰੇ। ਪੁਲਿਸ ਵੱਲੋਂ ਬਜ਼ੁਰਗ ਜੋੜੇ ਨੂੰ ਵੀ ਸਮਝਾ ਕੇ ਇਸ ਵਿਆਹ ਨੂੰ ਰੋਕਿਆ ਗਿਆ ਹੈ।

error: Content is protected !!