Home / ਤਾਜਾ ਜਾਣਕਾਰੀ / ਪੰਜਾਬ: 2 ਸਾਲ ਪਹਿਲਾਂ ਕਰਾਈ ਸੀ ਲਵ ਮੈਰਿਜ; ਹੁਣ ਸ਼ੱਕ ਦੇ ਚਲਦਿਆਂ ਪਤਨੀ ਨੂੰ ਦਿੱਤੀ ਦਰਦਨਾਕ ਮੌਤ

ਪੰਜਾਬ: 2 ਸਾਲ ਪਹਿਲਾਂ ਕਰਾਈ ਸੀ ਲਵ ਮੈਰਿਜ; ਹੁਣ ਸ਼ੱਕ ਦੇ ਚਲਦਿਆਂ ਪਤਨੀ ਨੂੰ ਦਿੱਤੀ ਦਰਦਨਾਕ ਮੌਤ

ਆਈ ਤਾਜ਼ਾ ਵੱਡੀ ਖਬਰ 

ਨੌਜਵਾਨ ਪੀੜ੍ਹੀ ਵੱਲੋਂ ਜਿਥੇ ਅੱਜ ਦੇ ਦੌਰ ਵਿਚ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਫ਼ੈਸਲੇ ਆਪ ਹੀ ਕੀਤੇ ਜਾਂਦੇ ਹਨ ਜਿਥੇ ਪਹਿਲੇ ਸਮੇਂ ਵਿੱਚ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਰਿਸ਼ਤੇ ਤੈਅ ਕੀਤੇ ਜਾਂਦੇ ਸਨ ਅਤੇ ਉਹਨਾਂ ਦੇ ਵਿਆਹ ਸ਼ਾਦੀਆਂ ਕੀਤੀਆਂ ਜਾਂਦੀਆਂ ਸਨ। ਪਰ ਸਮੇਂ ਦੀ ਤਬਦੀਲੀ ਕਹਿਲੋ ਹੁਣ ਬਹੁਤ ਸਾਰੇ ਲੋਕਾਂ ਨੇ ਪ੍ਰੇਮ ਵਿਆਹ ਦਾ ਰਸਤਾ ਅਖਤਿਆਰ ਕਰ ਲਿਆ ਹੈ ਜਿੱਥੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਆਪਣੀ ਮਰਜ਼ੀ ਦੇ ਅਨੁਸਾਰ ਹੀ ਪ੍ਰੇਮ ਵਿਆਹ ਕਰਵਾਏ ਜਾਂਦੇ ਹਨ, ਉੱਥੇ ਹੀ ਮਾਪਿਆਂ ਵੱਲੋਂ ਵੀ ਆਪਣੇ ਬੱਚਿਆਂ ਦੀ ਖੁਸ਼ੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਜਿਹੇ ਵਿਆਹ ਕਰਵਾਏ ਜਾਣ ਦੀ ਇਜ਼ਾਜ਼ਤ ਦਿਤੀ ਜਾਂਦੀ ਹੈ।

ਹੁਣ ਪੰਜਾਬ ਵਿੱਚ ਇੱਥੇ ਦੋ ਸਾਲ ਪਹਿਲਾਂ ਲਵ-ਮੈਰਿਜ ਕਰਵਾਏ ਜਾਣ ਤੋਂ ਬਾਅਦ ਸ਼ੱਕ ਦੇ ਚਲਦਿਆਂ ਹੋਇਆਂ ਪਤੀ ਵੱਲੋਂ ਪਤਨੀ ਨੂੰ ਦਰਦਨਾਕ ਮੌਤ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਤੀ ਵੱਲੋਂ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਦੱਸਿਆ ਗਿਆ ਹੈ ਕਿ ਜਿੱਥੇ ਦੋ ਸਾਲ ਪਹਿਲਾਂ ਆਸਿਮ ਵਲੋ 33 ਸਾਲਾ ਜਰੀਨਾ ਦੇ ਨਾਲ ਵਿਆਹ ਕਰਵਾਇਆ ਗਿਆ ਸੀ।

ਜੋ ਇਸ ਸਮੇਂ ਲੁਧਿਆਣਾ ਦੇ ਹਰਨਾਮ ਨਗਰ ਵਿੱਚ ਕਿਰਾਏ ਉਤੇ ਰਹਿੰਦੇ ਸਨ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਸੀ। ਉਥੇ ਹੀ ਜਿੱਥੇ ਪਤੀ ਵੱਲੋਂ ਆਪਣੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਿੱਥੇ ਉਸ ਵੱਲੋਂ ਸੋਮਵਾਰ ਨੂੰ ਚਾਕੂ ਨਾਲ ਗਲਾ ਵੱਢ ਕੇ ਆਪਣੀ ਪਤਨੀ ਦਾ ਕਤਲ ਕੀਤਾ ਗਿਆ ਸੀ ਇਸ ਦੀ ਜਾਣਕਾਰੀ ਮਿਲਣ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਜਿੱਥੇ ਅਕਸਰ ਹੀ ਦੋਹਾਂ ਦੇ ਵਿਚਕਾਰ ਝਗੜਾ ਰਹਿੰਦਾ ਸੀ ਕਿਉਂਕਿ ਪਤੀ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ।

ਉਹ ਜਿੱਥੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਬਿਉਟੀ ਪਾਰਲਰ ਦਾ ਕੰਮ ਕਰਦੀ ਸੀ ਇਸੇ ਤਰਾਂ ਹੀ ਦੋਹਾਂ ਦੇ ਵਿਚਕਾਰ ਵਿਵਾਦ ਵਧ ਗਿਆ ਅਤੇ ਪਤਨੀ ਦਾ ਕਤਲ ਕੀਤੇ ਜਾਣ ਤੇ ਜਿਥੇ ਰੌਲਾ ਪੈ ਰਿਹਾ ਸੀ ਉਥੇ ਹੀ ਮਕਾਨ ਮਾਲਕ ਇਹ ਸੁਣ ਕੇ ਘਟਨਾ ਸਥਾਨ ਤੇ ਗਿਆ ਅਤੇ ਉਸ ਵੱਲੋਂ ਦੋਸ਼ੀ ਨੂੰ ਉਸ ਸਮੇਂ ਦਬੋਚ ਲਿਆ ਗਿਆ ਜਦੋਂ ਉਹ ਭੱਜਣ ਲੱਗਾ ਸੀ।

error: Content is protected !!