Home / ਤਾਜਾ ਜਾਣਕਾਰੀ / ਪੰਜਾਬ : 11ਵੀਂ ਕਲਾਸ ਚ ਪੜਦੇ ਮੁੰਡੇ ਨੂੰ ਖੇਡਦੇ ਖੇਡਦੇ ਇਸ ਤਰਾਂ ਮਿਲੀ ਦਰਦਨਾਕ ਮੌਤ – ਤਾਜਾ ਵੱਡੀ ਖਬਰ

ਪੰਜਾਬ : 11ਵੀਂ ਕਲਾਸ ਚ ਪੜਦੇ ਮੁੰਡੇ ਨੂੰ ਖੇਡਦੇ ਖੇਡਦੇ ਇਸ ਤਰਾਂ ਮਿਲੀ ਦਰਦਨਾਕ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਹੀ ਵੱਖ ਵੱਖ ਹਾਦਸਿਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ ਉਨਾਂ ਦੇ ਪਰਿਵਾਰ ਨੂੰ ਉਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਜਿੱਥੇ ਵਾਪਰਨ ਵਾਲੇ ਸੜਕ ਹਾਦਸੇ, ਬੀਮਾਰੀਆਂ ਅਤੇ ਅਚਾਨਕ ਵਾਪਰਨ ਵਾਲੇ ਹਾਦਸੇ ਬਹੁਤ ਸਾਰੇ ਲੋਕਾਂ ਦੀ ਜਾਨ ਜਾਣ ਦੀ ਵਜਾ ਬਣ ਜਾਂਦੇ ਹਨ। ਉਥੇ ਹੀ ਮਾਸੂਮ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਬੱਚਿਆਂ ਵੱਲੋਂ ਆਪਣੇ ਬਚਪਨ ਦੇ ਕਾਰਨ ਖੇਡਦੇ ਸਮੇਂ ਕਈ ਅਜਿਹੀਆਂ ਅਣਗਹਿਲੀ ਵਰਤ ਲਈਆਂ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਦੀ ਜਾਨ ਚਲੇ ਜਾਂਦੀ ਹੈ।

ਬੱਚਿਆਂ ਨਾਲ ਵਾਪਰਨ ਵਾਲੇ ਹਾਦਸਿਆਂ ਨੂੰ ਲੈ ਕੇ ਸਾਰੇ ਮਾਪਿਆਂ ਵਿਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਹੋ ਜਾਂਦਾ ਹੈ। ਹੁਣ ਪੰਜਾਬ ਵਿੱਚ ਇਥੇ 11ਵੀਂ ਕਲਾਸ ਵਿੱਚ ਪੜਦੇ ਮੁੰਡੇ ਦੀ ਖੇਡਦੇ-ਖੇਡਦੇ ਦਰਦਨਾਕ ਮੌਤ ਹੋ ਗਈ ਹੈ ਜਿਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਬੋਹਰ ਦੇ ਅਧੀਨ ਆਉਂਦੇ ਪਿੰਡ ਪੰਨੀਵਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਬੀਤੀ ਸ਼ਾਮ ਇੱਕ ਚੌਥੀ ਜਮਾਤ ’ਚ ਪੜ੍ਹਦੇ 11 ਸਾਲਾ ਬੱਚੇ ਦੀ ਮੌਤ ਹੋ ਗਈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਾ ਖੇਡ ਰਿਹਾ ਸੀ ਅਤੇ ਬੱਚੇ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਮੰਗੇ ਵੱਲੋਂ ਟਰੈਕਟਰ ਦੇ ਟੂਲ ਬਾਕਸ ਵਿੱਚ ਰੱਖੀ ਗਈ ਚਾਬੀ ਨੂੰ ਖੇਡਦੇ ਸਮੇਂ ਲਗਾ ਦਿੱਤਾ ਗਿਆ। ਜਿਸ ਕਾਰਨ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਤੇ ਬਿਨਾਂ ਪਾਣੀ ਦੀ ਡਿੱਗੀ ਵਿੱਚ ਜਾ ਡਿੱਗਾ। ਇਸ ਘਟਨਾ ਵਿੱਚ ਗਿਆਰਾਂ ਸਾਲਾਂ ਦੇ ਬੱਚੇ ਮੰਗੇ ਦੀ ਟਰੈਕਟਰ ਹੇਠ ਆਉਣ ਕਾਰਨ ਮੌਤ ਹੋ ਗਈ।

ਚੌਥੀ ਜਮਾਤ ’ਚ ਪੜ੍ਹਦਾ ਮੰਗਾ ,11 ਸਾਲ ਪੁੱਤਰ ਸੁਖਦਰਸ਼ਨ ਨਾਲ ਬੀਤੀ ਸ਼ਾਮ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਉਹ ਆਪਣੇ ਪਿਤਾ ਅਤੇ ਦਾਦੇ ਨਾਲ ਪਿੰਡ ਦੇ ਹੀ ਜ਼ਿਮੀਂਦਾਰ ਰਾਜਿੰਦਰ ਕੁਮਾਰ ਦੇ ਖੇਤ ਵਿੱਚ ਕੰਮ ਕਰ ਰਹੇ ਸਨ। 11 ਸਾਲਾਂ ਦਾ ਇਹ ਮ੍ਰਿਤਕ ਬੱਚਾ ਮੰਗਾ ਆਪਣਿਆਂ 2 ਭੈਣਾਂ ਦਾ ਇੱਕਲੌਤਾ ਭਰਾ ਸੀ। ਵਾਪਰੀ ਇਸ ਮੰਦਭਾਗੀ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

error: Content is protected !!