Home / ਤਾਜਾ ਜਾਣਕਾਰੀ / ਪੰਜਾਬ: ਸਾਈਕਲ ਤੇ ਆਏ ਨੌਜਵਾਨ ਨੇ ਕੀਤਾ ਅਜਿਹਾ ਕਾਰਾ ਦੇਖ ਸਭ ਹੋ ਰਹੇ ਹੈਰਾਨ, ਘਟਨਾ ਹੋਈ CCTV ਚ ਕੈਦ

ਪੰਜਾਬ: ਸਾਈਕਲ ਤੇ ਆਏ ਨੌਜਵਾਨ ਨੇ ਕੀਤਾ ਅਜਿਹਾ ਕਾਰਾ ਦੇਖ ਸਭ ਹੋ ਰਹੇ ਹੈਰਾਨ, ਘਟਨਾ ਹੋਈ CCTV ਚ ਕੈਦ

ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਿਥੇ ਲਗਾਤਾਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਜਿਸ ਦਾ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਉਧਰ ਲਗਾਤਾਰ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਹੁਣ ਪੰਜਾਬ ਵਿੱਚ ਇੱਥੇ ਸਾਈਕਲ ਤੇ ਆਏ ਨੌਜਵਾਨ ਨੇ ਕੀਤਾ ਅਜਿਹਾ ਕਾਰਾ, ਦੇਖ ਸਭ ਹੋ ਰਹੇ ਹੈਰਾਨ, ਘਟਨਾ ਹੋਈ CCTV ਚ ਕੈਦ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਟਿਆਲਾ ਦੇ ਅਧੀਨ ਆਉਂਦੇ ਪਿੰਡ ਡੀਲਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 18 ਸਾਲਾ ਦੇ ਨੌਜਵਾਨ ਵੱਲੋਂ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਜਿੱਥੇ ਇਹ ਮੁੰਡਾ ਸਾਈਕਲ ਤੇ ਸਵਾਰ ਹੋ ਕੇ ਆਇਆ ਸੀ ਉਥੇ ਹੀ ਇਸ ਵੱਲੋਂ ਸਕੂਲ ਦੇ ਵਿਚੋਂ 15 ਟੂਟੀਆਂ ਨੂੰ ਚੋਰੀ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਨੌਜਵਾਨ ਵੱਲੋਂ ਪਹਿਲਾ ਸਕੂਲ ਦੇ ਆਲੇ ਦੁਆਲੇ ਚੱਕਰ ਲਗਾਏ ਗਏ ਸਨ ਅਤੇ ਵੇਖਿਆ ਗਿਆ ਕਿ ਕੋਈ ਸਕੂਲ ਦੇ ਅੰਦਰ ਤਾਂ ਨਹੀਂ, ਜਾ ਉਸ ਨੂੰ ਕੋਈ ਵੇਖ ਤਾਂ ਨਹੀਂ ਰਿਹਾ।

ਜਿਸ ਤੋਂ ਬਾਅਦ ਇਸ ਨੌਜਵਾਨ ਵੱਲੋਂ ਸਕੂਲ ਦੇ ਅੰਦਰ ਦਾਖਲ ਹੋਣ ਵਾਸਤੇ ਆਪਣੇ ਸਾਈਕਲ ਨੂੰ ਬਾਹਰ ਕੱਢਿਆ ਗਿਆ ਅਤੇ ਕੰਧ ਨੂੰ ਟੱਪ ਕੇ ਅੰਦਰੋਂ 15 ਟੂਟੀਆਂ ਚੋਰੀ ਕਰ ਲਈਆਂ। ਇਸ ਕਾਂਡ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਅਗਲੇ ਦਿਨ ਸਕੂਲ ਪ੍ਰਸ਼ਾਸਨ ਵੱਲੋਂ ਸਕੂਲ ਦਾ ਤਾਲਾ ਖੋਲਿਆ ਗਿਆ।

ਇਸ ਬਾਬਤ ਜਿਥੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਉਥੇ ਹੀ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਸੀ ਸੀ ਟੀ ਵੀ ਫੁਟੇਜ਼ ਨੂੰ ਖੰਗਾਲ ਲਿਆ ਗਿਆ ਜਿਸ ਵਿੱਚ ਇੱਕ 18 ਸਾਲ ਦਾ ਨੌਜਵਾਨ ਦਾ ਹੋਇਆ ਵਿਖਾਈ ਦੇ ਰਿਹਾ ਹੈ। ਇਸ ਬਾਰੇ ਸਕੂਲ ਦੀ ਮੈਡਮ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਕੁੱਲ 15 ਟੂਟੀਆਂ ਸਨ ਉਹ ਸਭ ਉਤਾਰੀਆਂ ਗਈਆਂ ਹਨ ਅਤੇ ਪਾਣੀ ਵਹਿ ਰਿਹਾ ਸੀ।

error: Content is protected !!