Home / ਤਾਜਾ ਜਾਣਕਾਰੀ / ਪੰਜਾਬ : ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ – ਨਵੀਂ ਵਿਆਹੀ ਜੋਡ਼ੇ ਦੀ ਹੋਈ ਇਥੇ ਇਸ ਤਰਾਂ ਭਿਆਨਕ ਮੌਤ

ਪੰਜਾਬ : ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ – ਨਵੀਂ ਵਿਆਹੀ ਜੋਡ਼ੇ ਦੀ ਹੋਈ ਇਥੇ ਇਸ ਤਰਾਂ ਭਿਆਨਕ ਮੌਤ

ਆਈ ਤਾਜਾ ਵੱਡੀ ਖਬਰ

ਜਿੱਥੇ ਚਾਵਾਂ ਤੇ ਸੱਧਰਾਂ ਨਾਲ ਮਾਪਿਆਂ ਵੱਲੋਂ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ। ਉਥੇ ਹੀ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਬਹੁਤ ਸਾਰੀਆਂ ਦੁਆਵਾਂ ਵੀ ਕੀਤੀਆਂ ਜਾਂਦੀਆਂ ਹਨ। ਖੁਸ਼ੀ ਦੇ ਨਾਲ ਧੀ ਦੀ ਡੋਲੀ ਵਿਦਾ ਕੀਤੀ ਜਾਦੀ ਹੈ। ਤੇ ਉਸ ਦੇ ਸਹੁਰੇ ਪਰਿਵਾਰ ਵਿੱਚ ਜਾ ਕੇ ਖ਼ੁਸ਼ੀ ਖ਼ੁਸ਼ੀ ਵਸਣ ਲਈ ਉਮੀਦਾਂ ਕੀਤੀਆਂ ਜਾਂਦੀਆਂ ਹਨ। ਪਰ ਅਜਿਹੀ ਖੁਸ਼ੀ ਨੂੰ ਕਈ ਵਾਰ ਨਜ਼ਰ ਵੀ ਲੱਗ ਜਾਂਦੀ ਹੈ। ਜਿੱਥੇ ਖੁਸ਼ੀਆਂ ਕੁਝ ਦਿਲ ਦੀਆਂ ਮਹਿਮਾਨ ਬਣ ਜਾਂਦੀਆਂ ਹਨ। ਪੰਜਾਬ ਅੰਦਰ ਆਏ ਦਿਨ ਹੀ ਵਾਪਰਨ ਵਾਲੇ ਹਾਦਸਿਆ ਵਿੱਚ ਬਹੁਤ ਸਾਰੇ ਪਰਿਵਾਰਾਂ ਨੂੰ ਕਈ ਤਰਾਂ ਦੇ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਉਂਕਿ ਵਾਪਰਨ ਵਾਲੇ ਸੜਕ ਹਾਦਸਿਆ ਅੰਦਰ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਹੁਣ ਵਿਆਹ ਦੀਆਂ ਖੁਸ਼ੀਆਂ ਚ ਕੀਰਨੇ ਪਏ ਹਨ, ਜਿੱਥੇ ਨਵੀਂ ਵਿਆਹੀ ਜੋੜੀ ਦੀ ਹੋਈ ਇਸ ਭਿਆਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਿਲੌਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਨਵ-ਵਿਆਹੀ ਜੋੜੀ ਦੇ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਨਵ ਵਿਆਹੀ ਜੋੜੀ ਦੀ ਪਹਿਚਾਣ ਇਹਨਾਂ ਦੇ ਸਕੂਟਰ ਦੀ ਡਿੱਗੀ ਵਿੱਚੋਂ ਮਿਲੇ ਇਕ ਅਦਾਲਤੀ ਨੋਟਿਸ ਤੋਂ ਕੀਤੀ ਗਈ ਹੈ।

ਜਿਸ ਦੇ ਅਧਾਰ ਤੇ ਪੁਲਿਸ ਵੱਲੋਂ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲੁਧਿਆਣਾ ਦੇ ਰਹਿਣ ਵਾਲੇ ਇਹ ਪਤੀ-ਪਤਨੀ ਜਿਨ੍ਹਾਂ ਦੀ ਪਹਿਚਾਣ ਵਿਜੈ ਕੁਮਾਰ ਅਤੇ ਉਸ ਦੀ ਪਤਨੀ ਗੀਤਾ ਰਾਣੀ ਵਜੋਂ ਹੋਈ ਹੈ। ਜਦੋਂ ਇਹ ਨਵ-ਵਿਆਹੇ ਪਤੀ ਪਤਨੀ ਆਪਣੇ ਸਕੂਟਰ ਤੇ ਸਵਾਰ ਹੋ ਕੇ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ। ਉਸ ਸਮੇਂ ਫਿਲੋਰ ਦੇ ਬਾਈਪਾਸ ਤੇ ਪਹੁੰਚਣ ਉਪਰੰਤ ਪਤੀ ਪਤਨੀ ਦੇ ਸਕੂਟਰ ਨੂੰ ਪਿੱਛੋਂ ਤੇਜ਼ ਰਫਤਾਰ ਆ ਰਹੇ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ।

ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਵਾਹਨ ਵੱਲੋਂ ਪਤੀ ਪਤਨੀ ਨੂੰ ਕੁਚਲ ਦਿੱਤਾ ਗਿਆ। ਜਿਸ ਕਾਰਨ ਪਤੀ-ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉੱਥੇ ਹੀ ਅਣਪਛਾਤੇ ਵਾਹਨ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਨਵ-ਵਿਆਹੁਤਾ ਲੜਕੀ ਦੇ ਹੱਥਾਂ ਉਪਰ ਮਹਿੰਦੀ ਦਾ ਰੰਗ ਅਜੇ ਫਿੱਕਾ ਨਹੀਂ ਪਿਆ ਸੀ।

error: Content is protected !!