Home / ਤਾਜਾ ਜਾਣਕਾਰੀ / ਪੰਜਾਬ: ਵਿਆਹ ਤੋਂ 13 ਸਾਲ ਬਾਅਦ ਪਤੀ ਪਤਨੀ ਨੇ ਕੀਤਾ ਖੌਫਨਾਕ ਕਾਂਡ, ਪਤੀ ਨੇ ਲਿਖਿਆ ਖ਼ੁਦਕੁਸ਼ੀ ਨੋਟ

ਪੰਜਾਬ: ਵਿਆਹ ਤੋਂ 13 ਸਾਲ ਬਾਅਦ ਪਤੀ ਪਤਨੀ ਨੇ ਕੀਤਾ ਖੌਫਨਾਕ ਕਾਂਡ, ਪਤੀ ਨੇ ਲਿਖਿਆ ਖ਼ੁਦਕੁਸ਼ੀ ਨੋਟ

ਆਈ ਤਾਜ਼ਾ ਵੱਡੀ ਖਬਰ 

ਵਿਆਹ ਸਭ ਤੋਂ ਖ਼ੂਬਸੂਰਤ ਜ਼ਿੰਦਗੀ ਦਾ ਉਹ ਪੜਾਅ ਮੰਨਿਆ ਜਾਂਦਾ ਹੈ ਜਿਸ ਪੜਾਅ ਵਿਚ ਜ਼ਿੰਦਗੀ ਜਿਊਣ ਦੇ ਲਈ ਇਕ ਹਮਸਫ਼ਰ ਮਿਲਦਾ ਹੈ । ਜਿਸ ਹਮਸਫ਼ਰ ਨਾਲ ਪੂਰੀ ਜ਼ਿੰਦਗੀ ਕੱਟਣੀ ਹੁੰਦੀ ਹੈ। ਇਹ ਉਹ ਹਮਸਫ਼ਰ ਹੁੰਦਾ ਹੈ ਜੋ ਸਾਡੇ ਦੁੱਖ ਅਤੇ ਸੁੱਖ ਵਿੱਚ ਸਾਡਾ ਸਾਥ ਦਿੰਦਾ ਹੈ । ਪਤੀ ਪਤਨੀ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਕੁਝ ਵੱਖਰਾ ਹੁੰਦਾ ਹੈ ਕਿਉਂਕਿ ਇਸ ਰਿਸ਼ਤੇ ਵਿੱਚ ਖਟਾਸ ਵੀ ਹੁੰਦੀ ਹੈ ਤੇ ਮਿਠਾਸ ਵੀ ਬਹੁਤ ਸਾਰੀ ਹੁੰਦੀ ਹੈ । ਪਰ ਇਨ੍ਹਾਂ ਰਿਸ਼ਤਿਆਂ ਵਿੱਚ ਕੜਵਾਹਟ ਉਦੋਂ ਪੈਦਾ ਹੋ ਜਾਂਦੀ ਹੈ ਜਦੋਂ ਹਰ ਰੋਜ਼ ਘਰੇਲੂ ਕਲੇਸ਼ ਹੁੰਦਾ ਹੈ । ਕਲੇਸ਼ ਦੀ ਵਜ੍ਹਾ ਕਾਰਨ ਕਈ ਵਾਰ ਇਸ ਰਿਸ਼ਤੇ ਵਿਚ ਵਝੇ ਲੋਕਾਂ ਵੱਲੋਂ ਕੁਝ ਅਜਿਹੇ ਕਦਮ ਚੁੱਕੇ ਜਾਂਦੇ ਹਨ ਜੋ ਕਾਫੀ ਖ਼ੌਫ਼ਨਾਕ ਹੁੰਦੇ ਹਨ ਤੇ ਅਜਿਹਾ ਹੀ ਇਕ ਖੌਫਨਾਕ ਕਦਮ ਚੁੱਕਿਆ ਹੈ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਤਲਵੰਡੀ ਦੇ ਰਹਿਣ ਵਾਲੇ ਪਤੀ ਪਤਨੀ ਨੇ ,ਜਿਨ੍ਹਾਂ ਵਲੋਂ ਘਰੇਲੂ ਕਲੇਸ਼ ਕਾਰਨ ਜ਼ਹਿਰ ਨਿਗਲ ਲਿਆ ਗਿਆ ਜਿਸ ਸਬੰਧੀ ਹੁਣ ਪੁਲੀਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ।

ਇਸ ਦੌਰਾਨ ਜ਼ਹਿਰ ਖਾਣ ਤੋਂ ਪਹਿਲਾਂ ਚਰਨਜੀਤ ਸਿੰਘ ਵੱਲੋਂ ਇਕ ਖੁਦਕੁਸ਼ੀ ਨੋਟ ਵੀ ਲਿਖਿਆ ਗਿਆ । ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਵਿਆਹ ਦਾ ਵਿਆਹ ਪਰਮਜੀਤ ਕੌਰ ਨਾਲ ਦੋ ਹਜਾਰ ਦੱਸ ਵਿੱਚ ਹੋਇਆ ਸੀ । ਉਸ ਨੇ ਲਿਖਿਆ ਕਿ ਵਿਆਹ ਵਾਲੀ ਰਾਤ ਹੀ ਪਤਨੀ ਨੇ ਆਖ ਦਿੱਤਾ ਸੀ ਕੀ ਤੂੰ ਮੈਨੂੰ ਪਸੰਦ ਨਹੀਂ ਹੈ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਇਸ ਦਾ ਗੱਲ ਦਾ ਮੇਰੇ ਸਹੁਰੇ ਨੂੰ ਵੀ ਪਤਾ ਲੱਗ ਗਿਆ ਸੀ । ਜਿਸ ਨੇ ਆਖਿਆ ਸੀ ਅੱਗੇ ਤੋਂ ਉਸ ਦੀ ਧੀ ਇਹ ਗੱਲ ਨਹੀਂ ਆਖੇਗੀ ।

ਇਸ ਸੁਸਾਈਡ ਨੋਟ ਵਿਚ ਉਸ ਨੇ ਲਿਖਿਆ ਕਿ ਫਿਰ ਦੋ ਕੁ ਮਹੀਨੇ ਉਹ ਸਹੀ ਰਹੀ ਬਾਅਦ ਵਿੱਚ ਉਹ ਮੇਰੇ ਨਾਲ ਲੜਾਈ ਝਗੜਾ ਕਰਨ ਲੱਗ ਪਈ। ਜਿਸ ਨੂੰ ਪਤਨੀ ਦੇ ਪੇਕੇ ਸਮਝਾ ਕੇ ਮੇਰੇ ਕੋਲ ਛੱਡ ਜਾਂਦੇ ਸਨ । ਬਾਅਦ ਵਿੱਚ ਫਿਰ ਉਹੋ ਲੜਾਈ ਕਰਕੇ ਚਲੀ ਜਾਂਦੀ । ਇਸ ਸੰਬੰਧੀ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਚਰਨਜੀਤ ਸਿੰਘ ਦਾ ਕਰੀਬ ਤੇਰਾਂ ਸਾਲ ਪਹਿਲਾਂ ਪਰਮਜੀਤ ਸਿੰਘ ਦੇ ਨਾਲ ਵਿਆਹ ਹੋਇਆ ਸੀ ਜਦ ਕਿ ਅੱਜ ਤਕ ਉਨ੍ਹਾਂ ਦੋਵਾਂ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੁੰਦਾ ਹੈ ।

ਬੀਤੇ ਦਿਨੀਂ ਉਨ੍ਹਾਂ ਦੇ ਪੁੱਤਰ ਨੇ ਪਤਨੀ ਤੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ । ਪਰ ਦੱਸਿਆ ਕਿ ਜਿਸਤੋਂ ਬਾਅਦ ਉਨ੍ਹਾਂ ਦੀ ਨੂੰਹ ਦੇ ਵੱਲੋਂ ਵੀ ਉਹੀ ਦਵਾਈ ਨਿਗਲ ਲਈ ਗਈ । ਉੱਥੇ ਹੀ ਦੂਜੇ ਧਿਰ ਵੱਲੋਂ ਸਾਹਮਣੇ ਵਾਲੇ ਤੇਰੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ ਜਿਸ ਦੇ ਚਲਦੇ ਹੁਣ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਤਫਤੀਸ਼ ਡੂੰਘਾਈ ਨਾਲ ਕੀਤੀ ਜਾ ਰਹੀ ਹੈ ।

error: Content is protected !!