ਵਿਆਹ ‘ਚ ਪਕੌੜਿਆਂ ‘ਤੇ ਹੰਗਾਮਾ
ਵਿਆਹ ਸਮਾਗਮ ‘ਚ ਮੱਛੀ ਦੇ ਪਕੌੜਿਆਂ ਨੂੰ ਲੈ ਕੇ ਹੋਇਆ ਹੰਗਾਮਾ , ਗਰਮ ਤੇਲ ਦੀ ਕੜਾਹੀ ਵੇਟਰ ‘ਤੇ ਪਲਟੀ:ਬਰਨਾਲਾ : ਬਰਨਾਲਾ ਦੇ ਧਨੌਲਾ ਰੋਡ ‘ਤੇ ਸਥਿਤ ਮੈਰੀਲੈਂਡ ਪੈਲੇਸ ਵਿਚ ਕੇਟਰਿੰਗ ਦੀ ਸਰਵਿਸ ਕਰ ਰਹੇ ਨੌਜਵਾਨ ‘ਤੇ ਗਰਮ ਤੇਲ ਨਾਲ ਭਰੀ ਕੜਾਹੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਓਥੇ ਗਰਮ ਤੇਲ ਨਾਲ ਭਰੀ ਕੜਾਹੀ ਖ਼ੁਦ ਨਹੀਂ ਪਲਟੀ ਸਗੋਂ ਇੱਕ ਸ਼ ਰਾ ਬੀ ਨੇ ਪਲਟਾ ਦਿੱਤੀ ਹੈ। ਇਸ ਦੌਰਾਨ ਕੇਟਰਿੰਗਕਰ ਰਿਹਾ ਨੌਜਵਾਨ ਰਿੰਕੂ ਬੁ ਰੀ ਤਰ੍ਹਾਂ ਝੁ ਲ ਸ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰਉਸਦਾ ਕਸੂਰ ਸਿਰਫ ਇਨ੍ਹਾਂ ਸੀ ਕਿ ਉਸ ਨੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਇੱਕ ਨੌਜਵਾਨ ਨੂੰ ਮੱਛੀ ਦੇ ਪਕੌੜੇ ਦੇਣ ਤੋਂ ਇਨਕਾਰ ਕੀਤਾ ਸੀ। ਜਦੋਂ ਰਿੰਕੂ ਨੇ ਕਿਹਾ ਕਿ ਅਸੀਂ ਪੈਕਿੰਗ ਕਰ ਲਈ ਹੈ, ਹੁਣ ਫਿੱਸ਼ ਪਕੌੜੇ ਨਈ ਮਿਲਣੇ ਤਾਂ ਨ ਸ਼ੇ ਵਿਚ ਟੱਲੀ ਸ਼ ਰਾ ਬੀ ਤਰਸੇਮ ਨੂੰ ਗੁੱਸਾ ਆਇਆ ਤੇ ਉਸ ‘ਤੇ ਤੇਲ ਨਾਲ ਭਰੀ ਕੜਾਹੀ ਹੀ ਪਲਟਾ ਦਿੱਤੀ।
ਇਸ ਦੌਰਾਨ ਰਿੰਕੂ ਤੇ ਉਸਦਾ ਸਾਥੀ ਅਜੀਤ ਸਿੰਘ ਵੀ ਝੁ ਲ ਸ ਗਿਆ ਹੈ। ਇਸ ਤੋਂ ਬਾਅਦ ਰਿੰਕੂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਧਨੌਲਾ ਪੁਲਿਸ ਦਾ ਰਵੱਈਆਂ ਵੀ ਠੀਕ ਨਹੀਂ ਦਿਖਾਈ ਦੇ ਰਿਹਾ ਸੀ।ਇਸ ‘ਤੇ ਥਾਣਾ ਧਨੌਲਾ ਦੇ ਮੁਖੀ ਨੇ ਗੈਰ ਜ਼ਿੰਮੇਦਾਰਾਨਾ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਕੀ ਕਰੀਏ ਕੋਈ ਸ਼ਿਕਾਇਤ ਲੈ ਕੇ ਆਏਗਾ ਤਾਂ ਹੀ ਕੁੱਝ ਕਰਾਂਗੇ। ਜਦਕਿ ਐਸ.ਐਸ.ਪੀ. ਨੇ ਮਾਮਲੇ ਦੀ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਕੇ ਤੁਰੰਤ ਕਾਰਵਾਈ ਦੀ ਗੱਲ ਕਹੀ ਹੈ।
