ਇਸ ਵੇਲੇ ਦੀ ਵੱਡੀ ਖਬਰ
ਮੀਂਹ – ਅਲਰਟ – ਗੜੇਮਾਰੀ
ਭਾਰੀ ਮੀਂਹ ➡ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਾਜਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਪਟਿਆਲਾ। (ਅੰਬਾਲਾ, ਪੰਚਕੂਲਾ, ਯਮੁਨਾਨਗਰ ਸਹਿਤ ਹਰਿਆਣਾ ਦੇ ਉੱਤਰੀ ਜਿਲੇ)
ਹਲਕਾ/ਦਰਮਿਆਨਾ ➡ ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ ਤੇ ਬਾਕੀ ਰਹਿੰਦੇ ਹਿੱਸੇ। 11 ਦਸੰਬਰ ਤੋਂ ਸੀਜ਼ਨ ਦਾ ਪਹਿਲਾ ਤਕੜਾ ‘ਵੈਸਟਰਨ ਡਿਸਟ੍ਬੇਂਸ’ ਪੰਜਾਬ ਸਣੇ ਪਹਾੜਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ ਜੋ ਕਿ ਨਾ ਸਿਰਫ ਉੱਤਰੀ ਭਾਰਤ ਬਲਕਿ ਯੂ.ਪੀ., ਬਿਹਾਰ ਤੱਕ ਕਾਰਵਾਈਆਂ ਨੂੰ ਅੰਜਾਮ ਦੇਵੇਗਾ।
12 ਦਸੰਬਰ, ਹਵਾ ਦੇ ਦੱਖਣ-ਪੂਰਬੀ ਹੋਣ ਸਾਰ ਹੀ ਪੰਜਾਬ ਚ ਕਾਰਵਾਈਆਂ ਦੀ ਸ਼ੁਰੂਆਤ ਹੋ ਜਾਵੇਗੀ। 13 ਦਸੰਬਰ ਨੂੰ ਬਰਸਾਤੀ ਗਤੀਵਿਧੀਆ ਸ਼ਬਾਬ ਤੇ ਹੋਣਗੀਆਂ ਤੇ ਸਮੁੱਚੇ ਸੂਬੇ ਚ ਤੇਜ਼ ਹਵਾਂਵਾਂ ਨਾਲ ਦਰਮਿਆਨਾ-ਭਾਰੀ ਮੀਂਹ ਤੇ ਗੜੇਮਾਰੀ ਦਰਜ ਕੀਤੀ ਜਾਵੇਗੀ ਤੇ ਦਿਨ ਦੇ ਪਾਰੇ ਚ ਵੱਡੀ ਗਿਰਾਵਟ ਆਵੇਗੀ। ਜਿਕਰਯੋਗ ਹੈ ਕਿ 1 ਦਸੰਬਰ ਨੂੰ ਜਾਰੀ ਕੀਤੇ #ਸਰਦੀ_ਪੂਰਵ_ਅਨੁਮਾਨ ਚ ਇਸ ਸੀਜਨ ਔਸਤ ਤੇ ਵੱਧ ਮੀਂਹਾਂ ਦੀ ਪੇਸ਼ਗੀ ਕੀਤੀ ਗਈ ਹੈ।
ਧੁੰਦ-
14 ਦਸੰਬਰ ਤੋਂ ਸਿਸਟਮ ਦੇ ਅੱਗੇ ਲੰਘਣ ਸਾਰ, ਪਏ ਮੀਂਹ ਤੇ ਵਧੀ ਹੋਈ ਨਮੀ ਕਾਰਨ ਪੰਜਾਬ ਸਣੇ ਪੂਰਾ ਉੱਤਰ ਭਾਰਤ ਸੰਘਣੀ ਧੁੰਦ ਦੀ ਚਪੇਟ ਚ ਆ ਜਾਵੇਗਾ।
-ਜਾਰੀ ਕੀਤਾ: 4:33pm, 8 ਦਸੰਬਰ, 2019
ਧੰਨਵਾਦ : ਪੰਜਾਬ_ਦਾ_ਮੌਸਮ
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
