ਫੇਸਬੁੱਕ ਤੇ ਕੀਤੀ ਅਜਿਹੀ ਹਰਕਤ ਕੇ ਪੁਲਸ ਨੇ
ਫਾਜ਼ਿਲਕਾ – ਸੋਸ਼ਲ ਮੀਡੀਆ ‘ਤੇ ਫੇਕ ਆਈ.ਡੀ. ਬਣਾਕੇ ਕਈ ਲੋਕ ਲੋਕਾਂ ਨਾਲ ਖਿਲਵਾੜ ਕਰਦੇ ਰਹਿੰਦੇ ਹਨ, ਜਲਾਲਾਬਾਦ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਲੜਕੇ ਵਲੋਂ ਲੜਕੀ ਦੀ ਫੇਸਬੁਕ ਆਈ ਡੀ ਬਣਾਕੇ ਉਸ ‘ਤੇ ਉਸਦਾ ਮੋਬਾਇਲ ਨੰਬਰ ਅਤੇ ਗਲਤ ਕੁਮੈਂਟ ਲਿਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦਾ ਪਰਦਾਫਾਸ਼ ਜਲਾਲਾਬਾਦ ਪੁਲਿਸ ਨੇ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੂੰ ਫੇਸਬੁੱਕ ਦੀ ਸਹਾਇਤਾ ਲੈਣੀ ਪਈ ਜਿਸ ਤੋਂ ਬਾਅਦ ਹੀ ਮੁ ਲ ਜ਼ ਮ ਪੁਲਿਸ ਦੀ ਪਕੜ ਵਿੱਚ ਆ ਗਿਆ। ਪਰ ਅਜੇ ਵੀ ਉਹ ਕੁੜੀ ਉੱਤੇ ਇ ਲ ਜ਼ਾ ਮ ਲਗਾਉਂਦਾ ਨਜ਼ਰ ਆ ਰਿਹਾ ਹੈ।
ਇਸ ਮਾਮਲੇ ਬਾਰੇ ਖੁਲਾਸਾ ਕਰਦਿਆ ਜਲਾਲਾਬਾਦ ਸਿਟੀ ਥਾਣਾ ਦੇ ਮੁਖੀ ਲੇਖਰਾਜ ਬੱਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਕੀ ਦੇ ਪਿਤਾ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੀ ਲੜਕੀ ਦੇ ਨਾਮ ਉੱਤੇ ਇੱਕ ਫੇਸਬੁਕ ਆਈ ਡੀ ਬਣਾਈ ਗਈ ਹੈ ਜਿਸ ਵਿੱਚ ਉਸ ਆਈ ਡੀ ਤੇ ਆ ਪੱ ਤੀ ਜ ਨ ਕ ਸ਼ਬਦ ਲਿਖੇ ਗਏ ਹਨ ਅਤੇ ਉਨ੍ਹਾਂ ਦੀ ਲੜਕੀ ਦਾ ਫੋਨ ਨੰਬਰ ਵੀ ਇਸ ਆਈਡੀ ਉੱਤੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਲੜਕੀ ਦੀ ਫੋਟੋ ਵੀ ਅਪਲੋਡ ਕੀਤੀ ਗਈ ਹੈ
ਜਿਸ ਕਾਰਨ ਉਨ੍ਹਾਂ ਦੀ ਲੜਕੀ ਨੂੰ ਗਲਤ ਫੋਨ ਅਤੇ ਮੈਸੇਜ ਲਗਾਤਾਰ ਆ ਰਹੇ ਹਨ। ਇਸ ਮਾਮਲੇ ਨੂੰ ਸਾਡੀ ਆਈ ਟੀ ਸੈੱਲ ਪੁਲਿਸ ਨੇ ਫੇਸਬੁੱਕ ਨਾਲ ਸੰਪਰਕ ਕੀਤਾ। ਜਿਸਦੇ ਕਾਰਨ ਫੇਕ ਆਈ ਡੀ ਬਣਾਉਣ ਵਾਲਾ ਲੜਕਾ ਕਰਮਜੀਤ ਜੋ ਜਲਾਲਾਬਾਦ ਵਿੱਚ ਇੱਕ ਕਾਸਮੇਟਿਕ ਦੀ ਦੁਕਾਨ ਚਲਾਉਂਦਾ ਹੈ ਅਤੇ ਪਿੰਡ ਬੱਗੇ ਕੇ ਹਿਠਾੜ ਦਾ ਰਹਿਣ ਵਾਲਾ ਹੈ। ਜਿਸ ਨੂੰ ਗਿਰਫਤਾਰ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਥੇ ਹੀ ਫੜੇ ਗਏ ਮੁਲਜ਼ਮ ਪਰਮਜੀਤ ਨੇ ਦੱਸਿਆ ਕਿ ਇਸ ਲੜਕੀ ਨਾਲ ਕੁੜੀ ਉਸਦੇ ਸੰਬੰਧ ਪਿਛਲੇ 7 ਸਾਲ ਤੋਂ ਸੀ ਅਤੇ ਕੁੱਝ ਦੇਰ ਪਹਿਲਾਂ ਉਸਦਾ ਰਿਸ਼ਤਾ ਕਿਤੇ ਹੋਰ ਹੋ ਗਿਆ ਸੀ ਜਿਸਦਾ ਰਿਸ਼ਤਾ ਤੁੜਵਾਜ਼ੁ ਲਈ ਮੈਂ ਲੜਕੀ ਦੀ ਸਹਿਮਤੀ ਨਾਲ ਇਹ ਆਈ ਡੀ ਬਣਾਈ ਸੀ ਜੇਕਰ ਪੁਲਿਸ ਲੜਕੀ ਤੋਂ ਵੀ ਪੁੱਛਗਿਛ ਕਰੇ ਤਾਂ ਇਹ ਮਾਮਲਾ ਪੂਰਾ ਸਾਹਮਣੇ ਆ ਸਕਦਾ ਹੈ।
