Home / ਤਾਜਾ ਜਾਣਕਾਰੀ / ਪੰਜਾਬ : ਪਈਆਂ ਭਾਜੜਾਂ ਹਸਪਤਾਲ ਦੀ ਖਿੜਕੀ ਚੋਂ ਫਰਾਰ ਹੋਇਆ ਸ਼ਕੀ

ਪੰਜਾਬ : ਪਈਆਂ ਭਾਜੜਾਂ ਹਸਪਤਾਲ ਦੀ ਖਿੜਕੀ ਚੋਂ ਫਰਾਰ ਹੋਇਆ ਸ਼ਕੀ

ਹਸਪਤਾਲ ਦੀ ਖਿੜਕੀ ਚੋਂ ਫਰਾਰ ਹੋਇਆ ਸ਼ਕੀ

ਹੁਸ਼ਿਆਰਪੁਰ ਸਿਵਲ ਹਸਪਤਾਲ ‘ਚ ਬਣਾਏ ਗਏ ਆਈਸੋਲੇਸ਼ਨ ਵਾਰਡ ‘ਚ ਕੁਆਰੰਟਾਈਨ ਕੀਤਾ ਗਿਆ ਇਕ ਵਿਅਕਤੀ ਬੀਤੀ ਰਾਤ ਖਿੜਕੀ ‘ਚ ਲੱਗੀ ਸ਼ੀਟ ਉਖਾੜ ਭੱਜ ਗਿਆ। ਉਹ ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਦਾ ਰਹਿਣ ਵਾਲਾ ਸੀ। ਯੁਸੂਫ ਖਾਨ ਨਾਂ ਦੇ ਉਕਤ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਹੀ ਦਸੂਹਾ ਰੇਲਵੇ ਸਟੇਸ਼ਨ ਤੋਂ ਸ਼ਿਕਾਇਤ ਦੇ ਆਧਾਰ ‘ਤੇ ਫੜ ਕੇ ਇਥੇ ਕੁਆਰੰਟਾਈਨ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਹਿਮਾਚਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਰਹੱਦ ਸੀਲ ਹੋਣ ਕਾਰਨ ਫਸ ਗਿਆ ਸੀ। ਇਸ ਦੇ ਚਲਦਿਆਂ ਉਹ ਦਸੂਹਾ ਰੇਲਵੇ ਸਟੇਸ਼ਨ ਦੇ ਕੋਲ ਸਮਾਂ ਕੱਟ ਰਿਹਾ ਸੀ। ਉਥੇ ਹੀ ਘੁੰਮਦਾ ਹੋਇਆ ਸਥਾਨਕ ਲੋਕਾਂ ਵੱਲੋਂ ਉਸ ਨੂੰ ਦੇਖਿਆ ਗਿਆ ਸੀ। ਇਸ ਤੋਂ ਬਾਅਦ ਲੋਕਾਂ ਨੇ ਤਬਲੀਗੀ ਹੋਣ ਦੇ ਸ਼ੱਕ ‘ਚ ਪੁਲਸ ਨੂੰ ਉਸ ਦੇ ਉਥੇ ਘੁੰਮਣ ਦੀ ਸੂਚਨਾ ਦਿੱਤੀ।

ਉਕਤ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੂੰ ਉਥੋਂ ਚੁੱਕੇ ਹਸਪਤਾਲ ਲੈ ਆਈ। ਹਸਪਤਾਲ ‘ਚ ਉਸ ਨੂੰ ਵੱਖ ਤੋਂ ਕੁਆਰੰਟਾਈਨ ਫੈਸੀਲਿਟੀ ‘ਚ ਰੱਖ ਗਿਆ ਸੀ। ਉਸ ‘ਚ ਕੋਰੋਨਾ ਇਨਫੈਕਟਿਡ ਦੇ ਕੋਈ ਲੱਛਣ ਨਹੀਂ ਸਨ ਪਰ ਸਾਵਧਾਨੀ ਦੇ ਤੌਰ ‘ਤੇ ਉਸ ਨੂੰ 14 ਦਿਨਾਂ ਲਈ ਕੁਆਰੰਟਾਈਨ ਕੀਤਾ ਗਿਆ ਸੀ। ਬੀਤੇ ਦਿਨ ਹੀ ਉਸ ਦਾ ਸੈਂਪਲ ਲੈ ਕੇ ਜਾਂਚ ਦੇ ਲਈ ਭੇਜਿਆ ਗਿਆ ਸੀ। ਰਾਤ ‘ਚ ਉਹ ਕੁਆਰੰਟਾਈਨ ਵਾਰਡ ‘ਚ ਖਿੜਕੀ ‘ਚ ਲੱਗੀ ਸ਼ੀਟ ਉਖਾੜ ਕੇ ਭੱਜ ਨਿਕਲਿਆ। ਉਸ ਦੀ ਮੋਬਾਇਲ ਲੋਕੇਸ਼ਨ ਟ੍ਰੇਸ ਕੀਤੀ ਗਈ ਹੈ, ਜੋ ਹਿਮਾਚਲ ਦੇ ਨਗਰੋਟਾ ‘ਚ ਆ ਰਹੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!