ਗਲੇਸ਼ੀਅਰ ਵਿੱਚ ਬਰਫ ਹੇਠਾ ਆਉਣ ਕਾਰਨ ਦੇਸ਼ ਲਈ ਕੁਰਬਾਨ ਹੋਏ ਪੰਜਾਬ ਦੇ ਫੌਜੀ ਪੁੱਤਰ ਵੀਰਪਾਲ ਸਿੰਘ ਵੀਰ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ ਹੈ ਸ਼-ਹੀਦ ਫ਼ੌਜੀ ਵੀਰਪਾਲ ਸਿੰਘ ਦੀ ਦੇ-ਹ ਨੂੰ ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਗੁਆਰਾ ਵਿਖੇ ਲਿਆਂਦਾ ਗਿਆ,ਜਿਥੇ ਵੀਰਪਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ ਵਿਕਰਮਜੀਤ ਸਿੰਘ ਪਹੁੰਚੇ ਪਰ ਕੋਈ ਵੀ ਮੰਤਰੀ ਨਜ਼ਰ ਨਹੀਂ ਪਹੁੰਚਿਆ। ਤੁਹਾਨੂੰ ਦੱਸ ਦੇਈਏ ਕਿ ਉੱਥੇ ਹੀ ਪਰਿਵਾਰਕ ਮੈਬਰਾਂ ਅਤੇ ਆਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ
ਕਿ ਪਿੰਡ ਵਿੱਚ ਸ਼ਹੀਦ ਦੀ ਯਾਦ ‘ਚ ਯਾਦਗਾਰੀ ਸਮਾਰਕ ਬਣਾਇਆ ਜਾਵੇ ਅਤੇ ਇਸ ਗ਼ਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ। ਦੱਸ ਦਈਏ ਕਿ 22 ਸਾਲਾ ਸ਼ਹੀਦ ਫ਼ੌਜੀ ਵੀਰਪਾਲ ਸਿੰਘ ਆਪਣੀਆਂ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ।ਦੱਸ ਦਈਏ ਕਿ ਸਿਆਚਿਨ ਗਲੇਸ਼ੀਅਰ ‘ਤੇ ਸ਼ਹੀਦ ਹੋਏ 4 ਜਵਾਨਾਂ ‘ਚੋ 3 ਪੰਜਾਬੀ ਹਨ ਤੇ ਉਨ੍ਹਾਂ ਵਿੱਚੋਂ ਇੱਕ ਪਿੰਡ ਗੁਆਰਾ(ਸੰਗਰੂਰ) ਤੋਂ ਹੈ ਸੀ ਜੋ ਆਪਣੇ ਵਤਨ ਲਈ ਸ਼ਹਾਦਤ ਦਾ ਜਾਮ ਪੀ ਗਿਆ…ਅੱਜ ਸੰਸਕਾਰ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਨਾਲ ਇਸ ਯੋਧੇ ਨੂੰ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ ਵਾਹਿਗੁਰੂ ਵੀਰ ਵੀਰਪਾਲ ਸਿੰਘ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ
ਬਖਸ਼ਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਆਚੀਨ ‘ਚ ਬਰਫ ਹੇਠ ਦੱਬਣ ਨਾਲ ਤਿੰਨ ਪੰਜਾਬੀ ਨੌਜਵਾਨ ਸੈਨਿਕਾਂ ਦੀ mout ‘ਤੇ ਗਹਿਰੇ Dukh ਦਾ ਪ੍ਰਗਟਾਵਾ ‘ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਲਿਖਿਆ ਹੈ ਕਿ ਪੇਜ ਸਿਆਚੀਨ ਦੇ ਸਭ ਤੋਂ ਉੱਚੇ ਯੁੱਧ ਮੈਦਾਨ ਵਿੱਚ ਡਿਊਟੀ ਦੌਰਾਨ ਆਪਣੀ ਕੀਮਤੀ ਜਾ-ਨ ਗਵਾਉਣ ਵਾਲੇ ਐਨ ਕੇ ਮਨਿੰਦਰ ਸਿੰਘ, ਸਿਪਾਹੀ ਵੀਰਪਾਲ ਸਿੰਘ ਅਤੇ ਸਿਪਾਹੀ ਡਿੰਪਲ ਕੁਮਾਰ ਦੇਪਰਿਵਾਰਾਂ ਨੂੰ 12 ਲੱਖ ਰੁਪਏ ਮੁਆਵਜ਼ਾ ਅਤੇ ਤਿੰਨਾਂ ਦੇ ਪਰਿਵਾਰਾਂ ਦੇ ਪ੍ਰਤੀ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰਦਾ ਹਾਂ। ਸਾਡੇ ਫੌਜੀ ਵੀਰ ਸਾਡਾ ਮਾਣ ਹਨ, ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੇ ਪਰਿਵਾਰਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ।
