Home / ਤਾਜਾ ਜਾਣਕਾਰੀ / ਪੰਜਾਬ ਚ 2 ਮਹੀਨੇ ਪਹਿਲਾਂ ਵਿਆਹੇ ਮੁੰਡੇ ਨੇ ਗੁੱਸੇ ਚ ਆ ਕੇ ਕਰਤਾ ਅਜਿਹਾ ਖੌਫਨਾਕ ਕਾਂਡ – ਹੋ ਗਈ ਲਾਲਾ ਲਾਲਾ

ਪੰਜਾਬ ਚ 2 ਮਹੀਨੇ ਪਹਿਲਾਂ ਵਿਆਹੇ ਮੁੰਡੇ ਨੇ ਗੁੱਸੇ ਚ ਆ ਕੇ ਕਰਤਾ ਅਜਿਹਾ ਖੌਫਨਾਕ ਕਾਂਡ – ਹੋ ਗਈ ਲਾਲਾ ਲਾਲਾ

ਆਈ ਤਾਜ਼ਾ ਵੱਡੀ ਖਬਰ 

ਰਿਸ਼ਤਿਆਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਰਿਸ਼ਤਿਆਂ ਦੇ ਵਿੱਚੋਂ ਹੀ ਇੱਕ ਰਿਸ਼ਤਾ ਮਾਂ ਦਾ ਹੁੰਦਾ ਹੈ ਜਿਸ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਖੁਦ ਦੁੱਖ ਸਹਿ ਲੈਂਦੀ ਹੈ ਪਰ ਆਪਣੇ ਬੱਚਿਆ ਉਪਰ ਕਦੇ ਵੀ ਕੋਈ ਮੁਸੀਬਤ ਨਹੀਂ ਆਉਣ ਦਿੰਦੀ। ਪਰ ਜਦੋਂ ਦੁੱਧ ਨਾਲ ਪਾਲੇ ਹੋਏ ਪੁੱਤ ਹੀ ਆਪਣੀ ਮਾਂ ਨੂੰ ਘਰੋਂ ਬੇਘਰ ਕਰ ਦੇਣ ਤਾਂ ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ। ਇਕ ਅਜਿਹੀ ਹੀ ਬੇਹੱਦ ਦੁਖਦਾਈ ਘਟਨਾ ਫਿਲੌਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਆਪਣੀ ਮਾਂ ਨਾਲ ਝਗੜਾ ਕਰ ਪੁੱਤਰ ਵੱਲੋਂ ਘਰ ਨੂੰ ਅੱਗ ਲਾ ਦਿੱਤੀ ਗਈ ਜਿਸ ਨਾਲ ਘਰ ਦਾ ਲੱਖਾਂ ਦਾ ਸਮਾਨ ਸੜ ਕੇ ਖਾਕ ਬਣ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਨਜ਼ਦੀਕ ਮੁਹੱਲਾ ਪੰਜਢੇਰਾ ਦੀ ਰਹਿਣ ਵਾਲੀ ਔਰਤ ਜੀਤੋ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਲੜਕਾ ਜਸਕਰਨ ਨਸ਼ੇ ਦਾ ਆਦੀ ਹੈ ਅਤੇ ਦੋ ਮਹੀਨੇ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਨਸ਼ੇ ਦਾ ਆਦੀ ਹੋਣ ਕਰਕੇ ਉਹ ਅਕਸਰ ਹੀ ਘਰ ਵਿਚ ਲੜਾਈ ਕਲੇਸ਼ ਰੱਖਦਾ ਸੀ ਅਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਦਾ ਹੀ ਰਹਿੰਦਾ ਸੀ ਜਿਸ ਕਾਰਨ ਦੋ ਦਿਨ ਪਹਿਲਾਂ ਹੀ ਉਸਦੀ ਘਰਵਾਲੀ ਘਰ ਛੱਡ ਕੇ ਚਲੀ ਗਈ ਅਤੇ ਬੀਤੀ ਰਾਤ ਜਸਕਰਨ ਬਿਨਾ ਕਿਸੇ ਵਜ੍ਹਾ ਦੇ ਫਿਰ ਤੋਂ ਆਪਣੀ ਮਾਂ ਨਾਲ ਝਗੜਾ ਕਰਨ ਲੱਗ ਪਿਆ।

ਝਗੜਾ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਕਮਰੇ ਵਿਚ ਚਲਾ ਗਿਆ ਤਾਂ ਮਾਂ ਨੂੰ ਲੱਗਾ ਕਿ ਉਹ ਹੁਣ ਸੌਂ ਗਿਆ ਹੋਵੇਗਾ। ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਕਮਰੇ ਵਿੱਚੋਂ ਧੂੰਆਂ ਨਿਕਲਦਾ ਹੋਇਆ ਦਿਖਾਈ ਦਿੱਤਾ ਜਿਸ ਮਗਰੋਂ ਜਸਕਰਨ ਘਰੋਂ ਬਾਹਰ ਭੱਜ ਗਿਆ। ਜਸਕਰਨ ਦੀ ਮਾਂ ਨੇ ਕਮਰੇ ਅੰਦਰ ਜਾ ਕੇ ਵੇਖਿਆ ਕਿ ਜਸਕਰਨ ਨੇ ਕਮਰੇ ਅੰਦਰਲੇ ਬੈੱਡ ਅਤੇ ਕੱਪੜਿਆਂ ਨੂੰ ਅੱਗ ਲਗਾ ਦਿੱਤੀ ਹੈ ਜਿਸ ਨੇ ਪੂਰੇ ਕਮਰੇ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਜਿੰਨੀ ਦੇਰ ਤੱਕ ਉਸ ਨੇ ਲੋਕਾਂ ਨੂੰ ਮਦਦ ਲਈ ਬੁਲਾਇਆ ਓਨੀ ਦੇਰ ਤੱਕ ਪੂਰਾ ਘਰ ਅੱਗ ਦੀ ਭੇਂਟ ਚੜ੍ਹ ਗਿਆ।

ਨਜ਼ਦੀਕੀ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਇਸ ਅੱਗ ਉਪਰ ਕਾਬੂ ਪਾਇਆ। ਫਿਲਹਾਲ ਇਸ ਘਟਨਾ ਦੇ ਵਿਚ ਘਰ ਅੰਦਰ ਪਿਆ ਹੋਇਆ ਬੈੱਡ, ਵਾਸ਼ਿੰਗ ਮਸ਼ੀਨ, ਕੱਪੜੇ, ਐਲਸੀਡੀ ਅਤੇ ਫਰਿਜ ਸੜ ਕੇ ਸੁਆਹ ਹੋ ਗਏ ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਦੁਖੀ ਮਾਂ ਨੇ ਰੋਂਦੇ ਹੋਏ ਪੁਲਸ ਤੋਂ ਗੁਜ਼ਾਰਿਸ਼ ਕੀਤੀ ਹੈ ਉਸ ਦੇ ਲੜਕੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜਿਸ ਦੀ ਵਜ੍ਹਾ ਕਾਰਨ ਉਸ ਨੂੰ ਬੇਘਰ ਹੋਣਾ ਪਿਆ।

error: Content is protected !!