Home / ਤਾਜਾ ਜਾਣਕਾਰੀ / ਪੰਜਾਬ ਚ ਵਾਪਰਿਆ ਕਹਿਰ ਨੌਜਵਾਨਾਂ ਨੂੰ ਇਥੇ ਇਸ ਤਰਾਂ ਖਿੱਚ ਲਿਆਈ ਮੌਤ ਛਾਈ ਇਲਾਕੇ ਚ ਸੋਗ ਦੀ ਲਹਿਰ

ਪੰਜਾਬ ਚ ਵਾਪਰਿਆ ਕਹਿਰ ਨੌਜਵਾਨਾਂ ਨੂੰ ਇਥੇ ਇਸ ਤਰਾਂ ਖਿੱਚ ਲਿਆਈ ਮੌਤ ਛਾਈ ਇਲਾਕੇ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਲਗਾਤਾਰ ਗਰਮੀ ਵਧਣ ਕਾਰਨ ਜਿੱਥੇ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਹੁਣ ਲਗਾਤਾਰ ਬਿਜਲੀ ਦੇ ਵੱਡੇ ਕੱਟ ਲੱਗਣ ਕਾਰਨ ਇਨ੍ਹਾਂ ਦਿੱਕਤਾਂ ਵਿਚ ਹੋਰ ਵਾਧਾ ਹੋ ਗਿਆ ਹੈ। ਜਿਸ ਕਾਰਨ ਬਹੁਤ ਸਾਰੇ ਲੋਕ ਪਾਣੀ ਦੇ ਚੱਲ ਰਹੇ ਘੱਟ ਵਹਾਅ ਭਾਵ ਸੂਏ ਵਿਚ ਨਹਾਉਣ ਨੂੰ ਜਿਆਦਾ ਤਰਜੀਹ ਦੇ ਰਹੇ ਹਨ। ਪਰ ਇਸ ਦੌਰਾਨ ਕਈ ਵਾਰ ਕੁਝ ਅਣਗਹਿਲੀਆਂ ਵਾਪਰ ਜਾਦੀਆ ਹਨ ਜਿਸ ਕਾਰਨ ਕਈ ਵਾਰੀ ਵੱਡਾ ਨੁਕਸਾਨ ਹੋ ਜਾਂਦਾ ਹੈ। ‌ ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ।

ਦੱਸ ਦਈਏ ਕਿ ਇਹ ਖਬਰ ਭਗਤਾ ਭਾਈਕੇ ਤੋਂ ਸਾਹਮਣੇ ਆ ਰਹੀ ਹੈ ਜਿਥੇ ਕੁਝ ਨੌਜਵਾਨ ਗਰਮੀ ਤੋ ਰਾਹਤ ਪਾਉਣ ਲਈ ਨਜ਼ਦੀਕ ਰਜਵਾਹੇ ਵਿੱਚ ਨਹਾਉਣ ਗਏ ਸੀ। ਪਰ ਉਥੇ ਅਚਾਨਕ ਤਿੰਨ ਨੌਜਵਾਨ ਉਸ ਤੇਜ਼ ਪਾਣੀ ਵਿੱਚ ਡੁੱਬ ਗਏ। ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦੇ ਸਾਥੀ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਬਚਾਉਣ ਦੀਆ ਕੋਸ਼ਿਸ਼ਾਂ ਕੀਤੀਆ ਗਈਆ ਪਰ ਉਹ ਸਫਲ ਨਾ ਹੋ ਸਕੇ। ਜਿਸ ਕਾਰਨ ਉਹ ਤਿੰਨੇ ਨੌਜਵਾਨ ਤੇਜ਼ ਪਾਣੀ ਦੇ ਵਹਾਅ ਵਿਚ ਰੁੜ ਗਏ ਤੇ ਉਨ੍ਹਾਂ ਦੀ ਮੌਤੇ ਤੇ ਮੌਤ ਹੋ ਗਈ।

ਦੱਸ ਦਈਏ ਕਿ ਸਾਥੀ ਨੌਜਵਾਨਾਂ ਵੱਲੋ ਇਸ ਸੰਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪ੍ਰਸਾਸਨ ਵੱਲੋ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪਾਣੀ ਵਿਚੋ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਦੀਆ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਜ਼ਦੀਕੀ ਸਿਵਲ ਹਸਪਤਾਲ ਵਿਚ ਭੇਜਿਆ ਗਿਆ। ਦੱਸ ਦੱਸੀਏ ਕਿ ਪਾਣੀ ਵਿੱਚ ਡੁੱਬਣ ਵਾਲੇ ਨੌਜਵਾਨਾਂ ਦੀ ਪਹਿਚਾਣ ਨਵਦੀਪ ਸਿੰਘ, ਪਵਿੱਤਰ ਸਿੰਘ ਅਤੇ ਵਿਵੇਕ ਦੇ ਨਾਮ ਤੋ ਹੋਈ ਹੈ।

ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨਾਂ ਦੇ ਸਾਥੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾ ਦੇ ਸਾਥੀਆਂ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਕੇ ਗਏ ਅਤੇ ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ। ਹਾਲਾਂਕਿ ਉਨ੍ਹਾਂ ਨੇ ਨਹਾਉਣ ਲਈ ਰੱਸਾ ਬੰਨ੍ਹਿਆ ਹੋਇਆ ਸੀ ਪਰ ਅਚਾਨਕ ਰੱਸਾ ਟੁੱਟਣ ਕਾਰਨ ਹੀ ਉਹ ਡੁੱਬ ਗਏ ਸਨ। ਜਾਣਕਾਰੀ ਅਨੁਸਾਰ ਵਿਵੇਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

error: Content is protected !!