Home / ਤਾਜਾ ਜਾਣਕਾਰੀ / ਪੰਜਾਬ ਚ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ – ਕੀਤਾ ਇਹ ਵਡਾ ਸਨਸਨੀਖੇਜ ਖੁਲਾਸਾ

ਪੰਜਾਬ ਚ ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ – ਕੀਤਾ ਇਹ ਵਡਾ ਸਨਸਨੀਖੇਜ ਖੁਲਾਸਾ

ਡਾਕਟਰ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ

ਸੂਬੇ ਵਿੱਚ ਲਗਾਤਾਰ ਕੋਰੋਨਾਵਾਇਰਸ ਦਾ ਸੰਕਰਮਣ ਵੱਧ ਰਿਹਾ ਹੈ। ਹੁਣ ਮੁਹਾਲੀ ਦੇ ਮਾਯੋ ਹਸਪਤਾਲ ਦੇ ਇੱਕ ਡਾਕਟਰ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਸ ਡਾਕਟਰ ਨੇ ਕੈਨੇਡਾ ਤੋਂ ਆਏ ਮਲੋਟ ਦੇ ਜੋੜੇ ਦਾ ਕੋਰੋਨਾ ਦਾ ਇਲਾਜ ਕੀਤਾ ਸੀ। ਆਪਣੇ ਅੰਦਰ ਕੋਰੋਨਾ ਦੇ ਲੱਛਣ ਵਿਖਣ ਤੇ ਹੀ ਡਾਕਟਰ ਨੇ ਆਪਣੇ ਆਪ ਹੀ ਸੈਂਪਲ ਲੈ ਕੇ ਚੰਡੀਗੜ੍ਹ ਜਾਂਚ ਲਈ ਭੇਜੇ ਸਨ, ਜਿਸਦੀ ਰਿਪੋਰਟ ਪਾਜ਼ਿਟਿਵ ਆਈ ਹੈ। ਡਾਕਟਰ ਚੰਡੀਗੜ੍ਹ ਦੇ ਜੀਐੱਮਸੀਐਚ – 32 ਵਿੱਚ ਭਰਤੀ ਹੋਣ ਦੀ ਬਿਜਾਏ ਆਪਣੇ ਹੀ ਹਸਪਤਾਲ ਵਿੱਚ ਖੁਦ ਦਾ ਇਲਾਜ ਕਰ ਰਹੇ ਹਨ। ਉਹ ਆਪਣੇ ਹਸਪਤਾਲ ਜਿੱਥੇ ਉਹ ਕੰਮ ਕਰ ਰਹੇ ਹਨ ਉਸਦੀ ਚੌਥੀ ਮੰਜਿਲ ਤੇ ਆਇਸੋਲੇਟ ਹਨ।

ਇਹ ਡਾਕਟਰ ਮੈਡੀਸਿਨ ਦੇ ਡਾਕਟਰ ਹਨ ਅਤੇ ਹੁਣ ਉੱਥੇ ਐ ਦੇ ਡਾਕਟਰ ਦੇ ਨਾਲ ਮਿਲਕੇ ਆਪਣਾ ਇਲਾਜ ਕਰ ਰਹੇ ਹਨ। ਦਰਅਸਲ 19 ਮਾਰਚ ਨੂੰ ਇੱਕ ਜੋੜਾ ਉਨ੍ਹਾਂ ਕੋਲ ਜਾਂਚ ਕਰਵਾਉਣ ਆਇਆ ਸੀ। ਜਾਂਚ ਅਤੇ ਇਲਾਜ ਲਈ ਜ਼ਰੂਰੀ ਦਵਾਈਆਂ ਲੈਣ ਤੋਂ ਬਾਅਦ ਜੋੜਾ ਪਰਤ ਗਿਆ। ਉਸ ਤੋਂ ਬਾਅਦ ਹੀ ਉਕਤ ਡਾਕਟਰ ਦੀ ਸਿਹਤ ਖ਼ਰਾਬ ਹੋਣ ਲੱਗੀ।

ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਪਾਜ਼ਿਟਿਵ ਪਾਏ ਗਏ ਡਾਕਟਰ ਦੀ ਪਤਨੀ ਵੀ ਡਾਕਟਰ ਹੈ। ਪ੍ਰਸ਼ਾਸਨ ਉਨ੍ਹਾਂ ਦੀ ਪਤਨੀ, ਹਸਪਤਾਲ ਦੇ ਡਾਕਟਰਸ ਅਤੇ ਸਟਾਫ ਦੇ 20 ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰ ਨੇ ਦੱਸਿਆ ਕਿ ਜਦੋਂ ਕੈਨੇਡਾ ਦਾ ਪਤੀ-ਪਤਨੀ ਉਸਦੇ ਕੋਲ ਆਇਆ ਸੀ ਤਾਂ ਉਸਨੇ ਮੁਹਾਲੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ। ਇੱਥੇ ਤੱਕ ਕਿ ਪਤੀ-ਪਤਨੀ ਦਾ ਪਤਾ ਵੀ ਪ੍ਰਸ਼ਾਸਨ ਨੂੰ ਦਿੱਤਾ ਸੀ ਪਰ ਪੁਲਿਸ ਨੇ ਕੁਝ ਨਹੀਂ ਕੀਤਾ ਤੇ ਹੁਣ ਤੱਕ ਉਸ ਜੋੜੇ ਵਾਰੇ ਪ੍ਰਸ਼ਾਸਨ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!