Home / ਤਾਜਾ ਜਾਣਕਾਰੀ / ਪੰਜਾਬ ਚ ਕਰੋਨਾ ਨੇ ਮਚਾਈ ਹਾਹਾਕਾਰ ਇਕੋ ਦਿਨ ਚ ਏਥੇ ਏਥੇ ਮਿਲੇ 105 ਪੌਜੇਟਿਵ – ਤਾਜਾ ਵੱਡੀ ਖਬਰ

ਪੰਜਾਬ ਚ ਕਰੋਨਾ ਨੇ ਮਚਾਈ ਹਾਹਾਕਾਰ ਇਕੋ ਦਿਨ ਚ ਏਥੇ ਏਥੇ ਮਿਲੇ 105 ਪੌਜੇਟਿਵ – ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਅੱਜ ਸੂਬੇ ‘ਚ ਕੋਰੋਨਾ ਦੇ ਸਭ ਤੋਂ ਵੱਧ ਪਾਜ਼ੀਟਿਵ ਕੇਸ ਆਏ ਹਨ, ਜਿਸ ਦੀ ਗਿਣਤੀ 105 ਹੈ। ਇਸ ਤਰ੍ਹਾਂ ਸੂਬੇ ‘ਚ ਕੁੱਲ੍ਹ ਕੇਸਾਂ ਦੀ ਸੰਖਿਆਂ 480 ਤੱਕ ਪਹੁੰਚ ਗਈ ਹੈ। ਅੱਜ ਮੋਹਾਲੀ ‘ਚ 13, ਮੋਗਾ ‘ਚ…

ਜਲੰਧਰ— ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਅੱਜ ਸੂਬੇ ‘ਚ ਕੋਰੋਨਾ ਦੇ ਸਭ ਤੋਂ ਵੱਧ ਪਾਜ਼ੀਟਿਵ ਕੇਸ ਆਏ ਹਨ, ਜਿਸ ਦੀ ਗਿਣਤੀ 105 ਹੈ। ਇਸ ਤਰ੍ਹਾਂ ਸੂਬੇ ‘ਚ ਕੁੱਲ੍ਹ ਕੇਸਾਂ ਦੀ ਸੰਖਿਆਂ 480 ਤੱਕ ਪਹੁੰਚ ਗਈ ਹੈ। ਅੱਜ ਮੋਹਾਲੀ ‘ਚ 13, ਮੋਗਾ ‘ਚ 1, ਤਰਨਤਾਰਨ ‘ਚ 7, ਗੁਰਦਾਸਪੁਰ ‘ਚ 3, ਜਲੰਧਰ ‘ਚ 3, ਮੁਕਤਸਰ ‘ਚ 3, ਲੁਧਿਆਣਾ ‘ਚ 34, ਸੰਗਰੂਰ ‘ਚ 2, ਨਵਾਂਸ਼ਹਿਰ ‘ਚ 1, ਅੰਮ੍ਰਿਤਸਰ ‘ਚ 28, ਕਪੂਰਥਲਾ ‘ਚ 6, ਪਟਿਆਲਾ ‘ਚ 1, ਰੋਪੜ ‘ਚ 2 ਅਤੇ ਫਿਰੋਜ਼ਪੁਰ ‘ਚ 1 ਨਵੇਂ ਕੇਸ ਸਾਹਮਣੇ ਆਇਆ ਹਨ। ਇਸ ਤਰ੍ਹਾਂ ਅੰਮ੍ਰਿਤਸਰ (42) ‘ਚ ਅੱਜ ਨਵੇਂ ਆਏ ਕੇਸਾਂ ਨੇ ਜ਼ਿਲ੍ਹੇ ਨੂੰ ਰੈੱਡ ਜ਼ੋਨ ‘ਚ ਸ਼ਾਮਲ ਕਰ ਦਿੱਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਹਾਮਾਰੀ ਨਾਲ ਹੁਣ ਤੱਕ ਮ ਰ ਨ ਵਾਲਿਆਂ ਦੀ ਗਿਣਤੀ 20 ਹੋ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ‘ਚ ਕੋਰੋਨਾਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਬੀਤੇ ਦਿਨ ਪੰਜਾਬ ਅੱਜ 16 ਪਾਜ਼ੀਟਿਵ ਕੇਸ ਕੋਰੋਨਾ ਦੇ ਸਾਹਮਣੇ ਆਉਣ ਨਾਲ ਰਾਜ ‘ਚ ਕੋਰੋਨਾ ਮਹਾਮਾਰੀ ਦੀ ਗਿਣਤੀ 375 ਤੱਕ ਪਹੁੰਚ ਗਈ ਸੀ। ਹੁਣ ਮਹਾਰਾਸ਼ਟਰ ਸਥਿਤ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜਾਬ ਪਰਤਣ ਵਾਲੇ ਸ਼ਰਧਾਲੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਿੰ ਤਾ ਵਧਾ ਦਿੱਤੀ ਹੈ। ਮੀਡੀਆ ਰਿਪੋਰਟ ਅਨੁਸਾਰ ਨਾਂਦੇੜ ਤੋਂ ਵਾਪਸ ਆਏ 50 ਤੋਂ ਵੱਧ ਸ਼ਰਧਾਲੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਕੋਰੋਨਾ ਪਾਜ਼ੀਟਿਵ ਪੰਜਾਬ ਦੇ 22 ਜ਼ਿਲ੍ਹਿਆਂ ‘ਚੋਂ 10 ‘ਚ ਪਾਏ ਗਏ ਹਨ। ਕੇਂਦਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵੀਰਵਾਰ ਸਵੇਰੇ ਪੰਜਾਬ ‘ਚ ਕੋਰੋਨਾ ਦੇ 41 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 23 ਅੰਮ੍ਰਿਤਸਰ ਜ਼ਿਲ੍ਹੇ ‘ਚ, 7 ਤਰਨ ਤਾਰਨ ਜ਼ਿਲ੍ਹੇ ਅਤੇ 11 ਮੋਹਾਲੀ ਜ਼ਿਲ੍ਹੇ ‘ਚੋਂ ਹਨ। ਅੰਮ੍ਰਿਤਸਰ ਤੇ ਤਰਨਤਾਰਨ ਦੇ ਨਵੇਂ ਸਾਰੇ ਪਾਜ਼ੀਟਿਵ ਮ ਰੀ ਜ਼ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ।

ਜਲੰਧਰ ‘ਚ ਕੋਰੋਨਾ ਦਾ ਕਹਿਰ ਬੇ ਹੱ ਦ ਤੇਜ਼ੀ ਨਾਲ ਵੱਧ ਰਿਹਾ ਹੈ। ਕੱਲ੍ਹ ਹੀ ਇੱਥੇ ਕੋਰੋਨਾ ਪਾਜ਼ੀਟਿਵ ਕੇਸ 86 ਸਨ। ਹੁਣ ਕੱਲ੍ਹ ਦੇਰ ਰਾਤ ਇੱਥੇ 3 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਦੀ ਪੁਸ਼ਟੀ ਜਲੰਧਰ ਦੇ ਨੋਡਲ ਅਫ਼ਸਰ ਟੀ.ਪੀ ਸਿੰਘ ਨੇ ਕੀਤੀ ਹੈ, ਜਿਸ ਨੂੰ ਦੇਖਦੇ ਹੋਏ ਹੁਣ ਜਲੰਧਰ ‘ਚ ਕੁੱਲ੍ਹ ਮਾਮਲੇ 89 ਹੋ ਗਏ ਹਨ। ਇਨ੍ਹਾਂ ‘ਚੋਂ ਇਕ 32 ਸਾਲਾ ਪੁਰਸ਼ ਨਿਊ ਸੰਤ ਨਗਰ ਦਾ ਹੈ ਅਤੇ ਦੂਜੇ ਵਿਅਕਤੀ ਦੀ ਉਮਰ 45 ਸਾਲ, ਜੋ ਕਿ ਹਜ਼ੂਰ ਸਾਹਿਬ ਤੋਂ ਆਇਆ ਹੈ। ਇਸ ਤੋਂ ਇਲਾਵਾ ਤੀਜਾ ਵਿਅਕਤੀ 30 ਸਾਲਾ ਪੁਰਸ਼ ਹੈ ਜੋ ਕਿ ਇਸ ਸਮੇਂ ਪੀ.ਜੀ.ਆਈ ‘ਚ ਦਾਖ਼ਲ ਹੈ, ਜੋ ਕਿ ਜਲੰਧਰ ਦੇ ਕਾਜ਼ੀ ਮੁਹੱਲਾ ਦਾ ਰਹਿਣ ਵਾਲਾ ਹੈ।

error: Content is protected !!