Home / ਤਾਜਾ ਜਾਣਕਾਰੀ / ਪੰਜਾਬ ਚ ਕਰੋਨਾ ਦਾ ਕਹਿਰ ਤੇਜ ਹੁਣੇ ਹੁਣੇ ਏਥੇ ਏਥੇ ਮਿਲੇ 2 ਹੋਰ ਪੌਜੇਟਿਵ

ਪੰਜਾਬ ਚ ਕਰੋਨਾ ਦਾ ਕਹਿਰ ਤੇਜ ਹੁਣੇ ਹੁਣੇ ਏਥੇ ਏਥੇ ਮਿਲੇ 2 ਹੋਰ ਪੌਜੇਟਿਵ

ਪੰਜਾਬ ’ਚ ਅੱਜ ਮੰਗਲਵਾਰ ਸਵੇਰੇ ਦੋ ਨਵੇਂ ਕੋਰੋਨਾ–ਪਾਜ਼ਿਟਿਵ ਕੇਸ ਪਾਏ ਗਏ ਹਨ। ਇੰਝ ਸੂਬੇ ’ਚ ਕੁੱਲ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 181 ਹੋ ਗਈ ਹੈ।

ਇੱਕ ਨਵਾਂ ਕੋਰੋਨਾ–ਪਾਜ਼ਿਟਿਵ ਕੇਸ ਅੱਜ ਮੋਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ ’ਚ ਪਾਇਆ ਗਿਆ ਹੈ; ਜੋ ਦਰਅਸਲ ਪਹਿਲਾਂ ਤੋਂ ਹੀ ਕੋਰੋਨਾ ਦਾ ਡੰਗ ਝੱਲ ਰਹੇ ਇੱਕ ਮਰੀਜ਼ ਦੀ ਰਿਸ਼ਤੇਦਾਰ ਹੀ ਹੈ। ਜਵਾਹਰਪੁਰ ਦੇ ਇਸ ਤਾਜ਼ਾ ਮਹਿਲਾ ਮਰੀਜ਼ ਦੀ ਉਮਰ 56 ਸਾਲ ਹੈ।ਗੁਰਪ੍ਰੀਤ ਸਿੰਘ ਨਿੱਬਰ ਦੀ ਰਿਪੋਰਟ ਮੁਤਾਬਕ ਦੂਜਾ ਤਾਜ਼ਾ ਕੇਸ ਅੱਜ ਮੰਗਲਵਾਰ ਸਵੇਰੇ

ਮੁੰਡੀ ਖਰੜ ’ਚ ਸਾਹਮਣੇ ਆਇਆ ਹੈ, ਜੋ ਬੀਤੀ 7 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਈ 78 ਸਾਲਾ ਬਜ਼ੁਰਗ ਔਰਤ ਦੀ 38 ਸਾਲਾ ਧੀ ਹੈ। ਇਸ ਤੋਂ ਪਹਿਲਾਂ ਕੱਲ੍ਹ 9 ਨਵੇਂ ਕੇਸ ਸਾਹਮਣੇ ਆਏ ਸਨ; ਜਿਨ੍ਹਾਂ ਵਿੱਚ ਲੁਧਿਆਣਾ–ਉੱਤਰੀ ਦੇ ਏਸੀਪੀ ਅਨਿਲ ਕੋਹਲੀ (52) ਵੀ ਸ਼ਾਮਲ ਹਨ। ਸਿਹਤ ਵਿਭਾਗ ਨੇ ਉਨ੍ਹਾਂ ਦੇ ਚਾਰ ਪਰਿਵਾਰਕ ਮੈਂਬਰਾਂ ਸਮੇਤ ਕੁੱਲ 15 ਵਿਅਕਤੀਆਂ ਨੂੰ ਆਈਸੋਲੇਟ ਕਰ ਦਿੱਤਾ ਹੈ; ਜਿਨ੍ਹਾਂ ਵਿੱਚ ਸਲੇਮ ਟਾਬਰੀ ਤੇ ਦਰੇਸੀ ਪੁਲਿਸ ਥਾਣਿਆਂ ਦੇ ਐੱਸਐੱਚਓ ਵੀ ਸ਼ਾਮਲ ਹਨ।

ਸ੍ਰੀ ਕੋਹਲੀ ਦੀ ਡਿਊਟੀ ਨਵੀਂ ਸਬਜ਼ੀ ਮੰਡੀ ਇਲਾਕੇ ’ਚ ਲੱਗੀ ਹੋਈ ਸੀ, ਤਾਂ ਜੋ ਉੱਥੇ ਜ਼ਿਆਦਾ ਭੀੜ ਇਕੱਠੀ ਨਾ ਹੋਣ ਦਿੱਤੀ ਜਾਵੇ। ਸ਼ਾਇਦ ਉੱਥੇ ਹੀ ਉਹ ਕਿਸੇ ਕੋਰੋਨਾ–ਪਾਜ਼ਿਟਿਵ ਮਰੀਜ਼ ਦੇ ਸੰਪਰਕ ’ਚ ਆ ਗਏ। ਉਨ੍ਹਾਂ ਨੂੰ ਬੀਤੀ 8 ਅਪ੍ਰੈਲ ਨੂੰ ਖੰਘ, ਬੁਖਾਰ ਤੇ ਸਾਹ ਲੈਣ ਵਿੱਚ ਔਖ ਦੇ ਲੱਛਣਾਂ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਉਨ੍ਹਾਂ ਦੇ ਮੁਢਲੇ ਸੈਂਪਲ ਤਾਂ ਨੈਗੇਟਿਵ ਪਾਏ ਗਏ ਸਨ ਪਰ ਦੂਜੇ ਟੈਸਟ ’ਚ ਉਹ ਪਾਜ਼ਿਟਿਵ ਪਾਏ ਗਏ। ਉਨ੍ਹਾਂ ਦੇ ਨਾਲ ਸੰਪਰਕ ’ਚ ਅਕਸਰ ਰਹਿੰਦੇ ਰਹੇ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਿਸ ਤੇ ਹੋਰ ਏਸੀਪੀਜ਼ ਦੇ ਵੀ ਹੁਣ ਟੈਸਟ ਕੀਤੇ ਜਾ ਰਹੇ ਹਨ।ਪਠਾਨਕੋਟ ’ਚ ਛੇ ਹੋਰ ਵਿਅਕਤੀ ਪਾਜ਼ਿਟਿਵ ਪਾਏ ਗਏ ਹਨ ਤੇ ਇਸ ਜ਼ਿਲ੍ਹੇ ’ਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 22 ਹੋ ਗਈ ਹੈ।

ਕੱਲ੍ਹ ਪਠਾਨਕੋਟ ’ਚ ਜਿਹੜੇ ਛੇ ਨਵੇਂ ਕੇਸ ਮਿਲੇ ਹਨ, ਉਨ੍ਹਾਂ ਵਿੱਚੋਂ ਚਾਰ ਜਣੇ ਤਾਂ ਆਨੰਦਪੁਰ ਰਾੜਾ ਦੇ ਉਸ ਵਿਅਕਤੀ ਦੇ ਸੰਪਰਕ ’ਚ ਰਹੇ ਸਨ, ਜਿਹੜਾ ਬੀਤੇ ਦਿਨੀਂ ਪਾਜ਼ਿਟਿਵ ਪਾਇਆ ਗਿਆ ਸੀ। ਇਨ੍ਹਾਂ ’ਚ ਉਸ ਦੀ 24 ਸਾਲਾ ਧੀ, 67 ਸਾਲਾ ਭਰਜਾਈ ਤੇ 52 ਸਾਲਾ ਚਾਚੇ ਦਾ ਪੁੱਤਰ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਦਾ 59 ਸਾਲਾ ਦੋਸਤ ਵੀ ਪਾਜ਼ਿਟਿਵ ਪਾਇਆ ਗਿਆ ਹੈ।ਉੱਧਰ ਜਲੰਧਰ ’ਚ ਕੱਲ੍ਹ 25 ਤੇ 40 ਸਾਲ ਦੇ ਦੋ ਮਰੀਜ਼ ਪਾਜ਼ਿਟਿਵ ਪਾਏ ਗਏ ਸਨ।

error: Content is protected !!