Home / ਤਾਜਾ ਜਾਣਕਾਰੀ / ਪੰਜਾਬ ਚ ਕਰੋਨਾ ਦਾ ਕਹਿਰ ਤੇਜ – ਇਹ 14 ਪਿੰਡ ਕੀਤੇ ਸੀਲ

ਪੰਜਾਬ ਚ ਕਰੋਨਾ ਦਾ ਕਹਿਰ ਤੇਜ – ਇਹ 14 ਪਿੰਡ ਕੀਤੇ ਸੀਲ

ਇਹ 14 ਪਿੰਡ ਕੀਤੇ ਸੀਲ

ਨੂਰਪੁਰ ਬੇਦੀ – ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ‘ਚ ਕੱਲ੍ਹ ਇੱਕ ਪੁਲਿਸ ਕਰਮਚਾਰੀ ਦਾ ਕੋਰੋਨਾ ਵਾਇਰਸ ਟੈੱਸਟ ਪਾਜ਼ੀਟਿਵ ਆਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੂਰਪੁਰ ਬੇਦੀ ਇਲਾਕੇ ਦੇ 14 ਪਿੰਡਾਂ ਨੂੰ ਸੀਲ ਕੀਤਾ ਗਿਆ ਹੈ । ਪੰਜਾਬ ਪੁਲਿਸ ਦੇ ਏ.ਐੱਸ.ਆਈ ਜਸਵੀਰ ਸਿੰਘ ਵਾਸੀ ਪਿੰਡ ਭਾਓਵਾਲ ਕੁੱਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਨੂਰਪੁਰ ਬੇਦੀ ਤੋਂ ਜੰਮੂ ਕਸ਼ਮੀਰ ਦੇ ਮਜ਼ਦੂਰਾਂ ਨੂੰ ਛੱਡਣ ਲਈ ਬੱਸਾਂ ‘ਚ ਪਠਾਨਕੋਟ ਵਿਖੇ ਗਏ ਸਨ ਜਿਸ ਨੂੰ ਵਾਪਸ ਪਰਤਣ ‘ਤੇ ਪ੍ਰਸ਼ਾਸਨ ਵੱਲੋਂ ਇਕਾਂਤਵਾਸ ‘ਚ ਭੇਜਿਆ

ਗਿਆ ਸੀ ਅਤੇ ਉਸ ਦੇ ਟੈੱਸਟ ਦੇ ਨਮੂਨੇ ਵੀ ਲਏ ਗਏ ਸਨ। ਇਸ ਥਾਣੇਦਾਰ ਦਾ ਕੋਰੋਨਾ ਵਾਇਰਸ ਟੈੱਸਟ ਪਾਜ਼ੀਟਿਵ ਆਉਣ ਉਪਰੰਤ ਅੱਜ ਸਵੇਰ ਤੋਂ ਹੀ ਨੂਰਪੁਰ ਬੇਦੀ ਇਲਾਕੇ ਦੇ 14 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ । ਜਿਨ੍ਹਾਂ ‘ਚ ਭਾਓਵਾਲ, ਸਰਾਂ, ਬੈਂਸ ਤਖਤ ਗੜ੍ਹ, ਟੱਪਰੀਆਂ, ਔਲਖ, ਅਸਾਲਤਪੁਰ, ਲਾਲਪੁਰ, ਬੱਸੀ, ਕੁਚਾਲ ਸਾਹਿਬ, ਪਹਾੜੋਂ ਲਹਿੜੀਆਂ, ਬਜਰੂੜ ਅਤੇ ਮੁੰਨਾ ਪਿੰਡ ਸ਼ਾਮਿਲ ਹਨ।

ਨਾਇਬ ਤਹਿਸੀਲ ਨੂੰ ਤ੍ਰਿਵੇਦੀ ਨੇ ਦੱਸਿਆ ਕਿ ਸਰਕਾਰ ਦੀ ਨੀਤੀ ਅਨੁਸਾਰ ਇਨ੍ਹਾਂ ਪਿੰਡਾਂ ਨੂੰ ਕਵਾਰੰਟਾਈਨ ਕੀਤਾ ਗਿਆ ਹੈ ।ਪ੍ਰਸ਼ਾਸਨ ਵੱਲੋਂ ਪੀੜਤ ਜਸਵੀਰ ਸਿੰਘ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਵੀ ਟੈੱਸਟ ਲਈ ਲਿਜਾਇਆ ਗਿਆ ਹੈ ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!