ਚੇਤਾਵਨੀ ਪੰਜਾਬ ਚ ਇਸ ਦਿਨ ਪੈ ਸਕਦੈ ਮੀਂਹ
ਪੰਜਾਬ ਵਿਚ ਇਸ ਵਾਰ ਮੌਸਮ ਅਜੀਬ ਜਿਹਾ ਬਣਿਆ ਹੋਇਆ ਹੈ ਕਦੇ ਠੰਡ ਤਾਂ ਕਿਸੇ ਦਿਨ ਫਿਰ ਗਰਮੀ ਦੇਖਣ ਨੂੰ ਮਿਲਦੀ ਹੈ, ਹਜੇ ਤੱਕ ਪੂਰੀ ਤਰਾਂ ਠੰਡ ਨੇ ਜੋਰ ਨਹੀਂ ਫੜਿਆ ਹੈ, ਪਰ ਆਉਣ ਵਾਲੇ ਦਿਨਾਂ ਨੂੰ ਲੈਕੇ ਮੌਸਮ ਵਿਭਾਗ ਨੇ ਇਹ ਜਾਰੀ ਕੀਤੀ ਹੈ। ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ‘ਚ ਮੰਗਲਵਾਰ ਸਵੇਰੇ ਕਈ ਥਾਵਾਂ ‘ਤੇ ਹਲਕੀ ਧੁੰਦ ਪਈ। ਇਸ ਕਾਰਣ ਸੜਕੀ ਆਵਾਜਾਈ ‘ਤੇ ਕੁਝ ਘੰਟਿਆਂ ਲਈ ਮਾ ੜਾ ਅਸਰ ਪਿਆ। ਸ਼ੁੱਕਰਵਾਰ ਤੱਕ ਮੌਸਮ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਸ਼ਨੀਵਾਰ ਤੇ ਉਸ ਤੋਂ ਬਾਅਦ ਮੀਂਹ ਪੈ ਸਕਦਾ ਹੈ ਅਤੇ ਕੀ ਥਾਵਾਂ ਤੇ ਭਾਰੀ ਬਾਰਿਸ਼ ਵੀ ਪੈ ਸਕਦੀ ਹੈ ।
ਪੰਜਾਬ ਵਿਚ ਜਲੰਧਰ ਨੇੜੇ ਆਦਮਪੁਰ ਤੇ ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਖੇਤਰ ‘ਚ ਸਭ ਤੋਂ ਘੱਟ ਸੀ।ਦੋਵੇਂ ਇਲਾਕੇ ਪੰਜਾਬ ‘ਚ ਸਭ ਤੋਂ ਵੱਧ ਠੰਡੇ ਸਨ। ਹਰਿਆਣਾ ਦੇ ਕਰਨਾਲ ਤੇ ਹਿਸਾਰ ‘ਚ ਵੀ ਘੱਟੋ-ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿਖੇ 12, ਲੁਧਿਆਣਾ ਵਿਖੇ 11, ਬਠਿੰਡਾ ਵਿਖੇ 10, ਸ਼੍ਰੀਨਗਰ ਵਿਖੇ 1 ਅਤੇ ਜੰਮੂ ਵਿਖੇ 13 ਡਿਗਰੀ ਸੈਲਸੀਅਸ ਤਾਪਮਾਨ ਸੀ ਬਰਫਬਾਰੀ ਕਾਰਨ ਹਿਮਾਚਲ ਵਿਚ ਠੰਡ ਨੇ ਜ਼ੋਰ ਲਿਆ ਹੈ।
ਮਨਾਲੀ ਵਿਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਵਿਚ 10, ਸੁੰਦਰਨਗਰ ਵਿਚ 6, ਧਰਮਸ਼ਾਲਾ ਵਿਚ 12, ਕਲਪਾ ‘ਚ 3 ਤੇ ਊਨਾ ‘ਚ 11 ਡਿਗਰੀ ਸੈਲਸੀਅਸ ਤਾਪਮਾਨ ਸੀ। ਹਿਮਾਚਲ ‘ਚ 14 ਤੋਂ 16 ਨਵੰਬਰ ਤੱਕ ਮੌਸਮ ਦੇ ਰਹਿਣ ਦੀ ਸੰਭਾਵਨਾ ਹੈ।
