Home / ਤਾਜਾ ਜਾਣਕਾਰੀ / ਪੰਜਾਬ ਚ ਇਥੇ 1 ਮਹੀਨੇ ਚ ਲੁਟੇਰਿਆਂ ਨੇ 2 ਵਾਰੀ ਲੁੱਟਿਆ ਪਟਰੋਲ ਪੰਪ – ਇਲਾਕੇ ਚ ਪਈ ਦਹਿਸ਼ਤ- ਵੀਡੀਓ ਹੋਈ CCTV ਚ ਕੈਦ

ਪੰਜਾਬ ਚ ਇਥੇ 1 ਮਹੀਨੇ ਚ ਲੁਟੇਰਿਆਂ ਨੇ 2 ਵਾਰੀ ਲੁੱਟਿਆ ਪਟਰੋਲ ਪੰਪ – ਇਲਾਕੇ ਚ ਪਈ ਦਹਿਸ਼ਤ- ਵੀਡੀਓ ਹੋਈ CCTV ਚ ਕੈਦ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਚੋਰੀ ਅਤੇ ਲੁਟ-ਖੋਹ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਵੀ ਪੈਦਾ ਕਰ ਦਿੱਤਾ ਹੈ। ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਣ ਨਾਲ ਜਿੱਥੇ ਬਹੁਤ ਸਾਰੇ ਪਰਿਵਾਰਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਉਥੇ ਹੀ ਅਜਿਹੀਆਂ ਘਟਨਾਵਾਂ ਸੁਣ ਕੇ ਹੋਰ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਅਜਿਹੇ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਸਖ਼ਤ ਆਦੇਸ਼ ਵੀ ਜਾਰੀ ਕੀਤੇ ਜਾਂਦੇ ਹਨ।

ਉਥੇ ਹੀ ਅਜਿਹੇ ਅਨਸਰਾਂ ਦੇ ਹੌਂਸਲੇ ਬੁਲੰਦ ਹੋਏ ਹਨ। ਜਿਨ੍ਹਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਪੰਜਾਬ ਵਿਚ ਇਥੇ ਇਕ ਮਹੀਨੇ ਚ ਲੁਟੇਰਿਆਂ ਵੱਲੋਂ ਦੋ ਵਾਰ ਪੈਟਰੋਲ ਪੰਪ ਲੁੱਟੇ ਜਾਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਖੂ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਮਹੀਨੇ ਦੇ ਅੰਦਰ ਦੋ ਵਾਰ ਪੈਟਰੋਲ ਪੰਪ ਉੱਤੇ ਲੁੱਟ ਕਰਨ ਦੀਆਂ ਘਟਨਾਵਾਂ ਨੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਿੱਥੇ ਚਾਰ ਹਥਿਆਰਬੰਦ ਲੁਟੇਰੇ ਆਪਣੇ ਮੂੰਹ ਸਿਰ ਬੰਨ ਕੇ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਅਤੇ ਜਿਨ੍ਹਾਂ ਵੱਲੋਂ ਮੱਖੂ ਦੇ ਇੱਕ ਪੈਟਰੋਲ ਪੰਪ ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਪੈਟਰੌਲ ਪੰਪ ਮੱਖੂ ਦੇ ਵਿੱਚ ਦਾਣਾ ਮੰਡੀ ਦੇ ਸਾਹਮਣੇ ਨੈਸ਼ਨਲ ਹਾਈਵੇ 54 ਤੇ ਸਥਿਤ ਹੈ। ਜਿੱਥੇ ਲੁਟੇਰਿਆਂ ਵੱਲੋਂ ਰਾਮ ਸ਼ਰਨ ਦਾਸ ਸਤਪਾਲ ਪੈਟਰੋਲ ਪੰਪ ਨੂੰ ਮੰਗਲਵਾਰ ਰਾਤ 12 ਵਜੇ ਲੁੱਟਿਆ ਹੈ। ਇਹਨਾਂ ਲੁਟੇਰਿਆਂ ਵੱਲੋਂ ਜਿੱਥੇ ਪਿਸਤੋਲ ਦੀ ਨੋਕ ਤੇ ਕਰਿੰਦੇ ਦੇ ਕੋਲੋਂ 27,300 ਰੁਪਏ ਲੁੱਟੇ ਗਏ ਹਨ ਅਤੇ ਘਟਨਾ ਸਥਾਨ ਤੋਂ ਫਰਾਰ ਹੋ ਗਏ, ਉਥੇ ਹੀ ਇਨ੍ਹਾਂ ਚਾਰ ਲੁਟੇਰਿਆਂ ਵੱਲੋਂ ਜਿੱਥੇ ਮੋਟਰਸਾਈਕਲ ਤੇ ਫਰਾਰ ਹੋਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ

ਉਥੇ ਹੀ ਕੁਝ ਸਮੇਂ ਬਾਅਦ ਦੇ ਦੌਰਾਨ ਹੀ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ ਦੇ ਜੋਗੇਵਾਲਾ ਸਥਿਤ ਪੈਟਰੋਲ ਪੰਪ ਉੱਪਰ ਵੀ ਅਜਿਹੀ ਘਟਨਾ ਵਾਪਰੀ , ਜਿੱਥੇ ਸਕੂਟਰ ਦੇ ਨੰਬਰ ਵਾਲੇ ਕਾਰ ਸਵਾਰ ਬਦਮਾਸ਼ ਗੱਡੀ ਵਿਚ 5 ਹਜ਼ਾਰ ਰੁਪਏ ਦਾ ਤੇਲ ਪਵਾ ਕੇ ਫਰਾਰ ਹੋ ਗਏ। ਇਸ ਤਰਾਂ ਹੀ ਲੁਟੇਰਿਆਂ ਵੱਲੋਂ ਕੁਝ ਦਿਨ ਪਹਿਲਾਂ ਕਾਲੜਾ ਦੇ ਜੀਰਾ ਰੋਡ ਤੇ ਸਥਿਤ ਪੈਟਰੋਲ ਪੰਪ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਲੋਕਾਂ ਚ ਡਰ ਵੇਖਿਆ ਜਾ ਰਿਹਾ ਹੈ।

error: Content is protected !!