Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ, ਜਿਸ ਦਾ ਕਿਸਾਨਾਂ ਦੇ ਵੱਲੋਂ ਪਿਛਲੇ ਡੇਢ ਸਾਲਾਂ ਤੋਂ ਵਿਰੋਧ ਕੀਤਾ ਜਾ ਰਿਹਾ ਸੀ । ਜਿਵੇਂ ਹੀ ਅੱਜ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਦਿਆਂ ਸਿੱਧੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ, ਉਸਦੇ ਚੱਲਦੇ ਸਮੁੱਚੇ ਦੇਸ਼ ਭਰ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਉੱਠੀ। ਕਈ ਥਾਵਾਂ ਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਲੱਡੂ ਵੰਡੇ ਗਏ , ਖ਼ੁਸ਼ੀਆਂ ਮਨਾਇਆ ਗਈਆਂ । ਉਥੇ ਹੀ ਦੂਜੇ ਪਾਸੇ ਪੰਜਾਬ ਦੇ ਵਿਚ ਇਕ ਅਜਿਹਾ ਹਾਦਸਾ ਵਾਪਰ ਗਿਆ ਕਿ ਦੇਖਣ ਵਾਲਿਆਂ ਦੇ ਹੋਸ਼ ਹੀ ਉੱਡ ਗਏ । ਦਰਅਸਲ ਜਲੰਧਰ ਫਗਵਾੜਾ ਦੇ ਕੌਮੀ ਮਾਰਗ ਤੇ ਤੜਕਸਾਰ ਤੇਲ ਦਾ ਭਰਿਆ ਟੈਂਕਰ ਪਲਟ ਗਿਆ ।

ਜਿਸ ਕਾਰਨ ਟੈਂਕਰ ਵਿੱਚੋਂ ਤੇਲ ਲੀਕ ਕਰਨ ਲੱਗ ਪਿਆ ਤੇ ਲੀਕ ਹੋਣ ਦੇ ਕਾਰਨ ਸਾਰੀ ਸੜਕ ਦੇ ਉੱਪਰ ਤੇਲ ਹੀ ਤੇਲ ਹੋ ਗਿਆ। ਜਿਸ ਦੀ ਸੂਚਨਾ ਟ੍ਰੈਫਿਕ ਪੁਲੀਸ ਨੂੰ ਦਿੱਤੀ ਗਈ ਤੇ ਸੂਚਨਾ ਮਿਲਦੇ ਸਾਰ ਹੀ ਟਰੈਫਿਕ ਪੁਲੀਸ ਮੌਕੇ ਤੇ ਪਹੁੰਚ ਗਈ , ਜਿਨ੍ਹਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉੱਥੇ ਹੀ ਇਸ ਟੈਂਕਰ ਦੇ ਮਾਲਕ ਦੇ ਨਾਲ ਜਦੋਂ ਮੀਡੀਆ ਪੱਤਰਕਾਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਆਪਣਾ ਟੈਂਕਰ ਲੈ ਕੇ ਰਾਜਪੁਰਾ ਵੱਲ ਜਾ ਰਹੇ ਸਨ ਤੇ ਉਸੇ ਸਮੇਂ ਇਹ ਭਿਆਨਕ ਹਾਦਸਾ ਵਾਪਰ ਗਿਆ।

ਜਿਸ ਕਾਰਨ ਟੈਂਕਰ ਵਿਚ ਤੀਹ ਟਨ ਕੱਚਾ ਤੇਲ ਮੌਜੂਦ ਸੀ । ਜੋ ਇਸ ਹਾਦਸੇ ਤੋਂ ਬਾਅਦ ਸੜਕ ਦੇ ਉੱਪਰ ਖਿੱਲਰ ਗਿਆ । ਉੱਥੇ ਹੀ ਜਦੋਂ ਇਸ ਸਬੰਧੀ ਟ੍ਰੈਫਿਕ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਟਰੱਕ ਨੂੰ ਸਾਈਡ ਤੇ ਕਰਵਾਇਆ ਗਿਆ ਤਾਂ ਕਿ ਸੜਕ ਤੇ ਚੱਲ ਰਹੇ ਟ੍ਰੈਫਿਕ ਦੇ ਆਉਣ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆ ਸਕੇ । ਉਨ੍ਹਾਂ ਕਿਹਾ ਕਿ ਟੈਂਕਰ ਚਾਲਕ ਬਿਲਕੁਲ ਠੀਕ ਹੈ ਤੇ ਉਨ੍ਹਾਂ ਵੱਲੋਂ ਹੁਣ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਸਬੰਧੀ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਹਾਦਸਾ ਕਿਸ ਤਰ੍ਹਾਂ ਵਾਪਰ ਗਿਆ ਹੈ ।

ਜ਼ਿਕਰਯੋਗ ਹੈ ਕਿ ਅਜਿਹੇ ਸਡ਼ਕੀ ਹਾਦਸਿਆਂ ਦੇ ਵਿੱਚ ਹਰ ਰੋਜ਼ ਹੀ ਇਜ਼ਾਫਾ ਹੁੰਦਾ ਜਾ ਰਿਹਾ ਹੈ । ਅਜਿਹੇ ਸਡ਼ਕੀ ਹਾਦਸਿਆਂ ਦੌਰਾਨ ਜਿੱਥੇ ਕਈ ਤਰ੍ਹਾਂ ਦਾ ਮਾਲੀ ਨੁਕਸਾਨ ਹੁੰਦਾ ਹੈ , ਉਥੇ ਹੀ ਕਈ ਵਾਰ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਕਈ ਵਾਰ ਜਾਨੀ ਨੁਕਸਾਨ ਤਕ ਹੋ ਜਾਂਦਾ ਹੈ । ਪਰ ਅੱਜ ਜੋ ਜਲੰਧਰ ਫਗਵਾੜਾ ਹਾਈਵੇ ਤੇ ਇਹ ਹਾਦਸਾ ਵਾਪਰਿਆ ਹੈ ਗਨੀਮਤ ਰਹੀ ਹੈ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਹੋ ਤੋ ਬਚਾਅ ਹੋ ਗਿਆ ।

error: Content is protected !!