Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਤਾਂਤਰਿਕ ਬਾਬਾ ਪਹਿਲਾਂ ਭੈਣ ਨੂੰ ਭਜਾ ਕੇ ਲੈ ਗਿਆ ਅਤੇ ਹੁਣ ਘਰਵਾਲੀ ਨੂੰ – ਆਈ ਇਹ ਤਾਜਾ ਵੱਡੀ ਖਬਰ

ਪੰਜਾਬ ਚ ਇਥੇ ਤਾਂਤਰਿਕ ਬਾਬਾ ਪਹਿਲਾਂ ਭੈਣ ਨੂੰ ਭਜਾ ਕੇ ਲੈ ਗਿਆ ਅਤੇ ਹੁਣ ਘਰਵਾਲੀ ਨੂੰ – ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਵਿੱਚ ਜਿਥੇ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਉੱਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਅੰਧ ਵਿਸ਼ਵਾਸ਼ ਵਿੱਚ ਫਸੇ ਹੋਏ। ਇਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ । ਬਹੁਤ ਸਾਰੇ ਲੋਕਾਂ ਵੱਲੋਂ ਅੰਧ ਵਿਸ਼ਵਾਸ ਦੇ ਨਾਂ ਉਪਰ ਭੋਲੇ-ਭਾਲੇ ਲੋਕਾਂ ਨੂੰ ਲੁੱਟ ਲਿਆ ਜਾਂਦਾ ਹੈ। ਜਿਸ ਸਮੇਂ ਤੱਕ ਇਨ੍ਹਾਂ ਚੀਜ਼ਾਂ ਦਾ ਖੁਲਾਸਾ ਹੁੰਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਆਏ ਦਿਨ ਹੀ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿਨ੍ਹਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ। ਪੁਲਸ ਪ੍ਰਸ਼ਾਸਨ ਵੱਲੋਂ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ। ਪੰਜਾਬ ਵਿੱਚ ਇੱਕ ਤਾਂਤਰਿਕ ਬਾਬੇ ਵੱਲੋਂ ਪਹਿਲਾ ਭੈਣ ਨੂੰ ਭਜਾ ਕੇ ਲੈ ਜਾਣ ਅਤੇ ਫਿਰ ਘਰਵਾਲੀ ਨੂੰ ਭਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਾਦੀਆਂ ਤੋਂ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਾਰੇ ਲੋਕ ਹੈਰਾਨ ਹਨ। ਪੀੜਤ ਪਰਿਵਾਰ ਵਿੱਚ ਕਾਦੀਆਂ ਦੇ ਨੇੜਲੇ ਪਿੰਡ ਮਨਸੂਰਕੇ ਦੇ ਨਿਵਾਸੀ ਅਜੇ ਕੁਮਾਰ ਪੁੱਤਰ ਰੌਸ਼ਨ ਲਾਲ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਤੇ ਉਸ ਦੀ ਪਤਨੀ ਜਿਸ ਨੂੰ ਚੌਕੀ ਆਉਂਦੀ ਸੀ ਜਿਸ ਦਾ ਇਲਾਜ ਕਰਨ ਵਾਸਤੇ ਉਨ੍ਹਾਂ ਵੱਲੋਂ ਇੱਕ ਬਾਬੇ ਨਾਲ ਸੰਪਰਕ ਕੀਤਾ ਗਿਆ। ਉਸ ਬਾਬੇ ਵੱਲੋਂ ਉਨ੍ਹਾਂ ਦੇ ਘਰ ਆਉਣਾ ਸ਼ੁਰੂ ਕਰ ਦਿੱਤਾ ਗਿਆ।

ਇਸ ਬਾਬੇ ਸੋਨੀ ਸ਼ਾਹ ਨਿਵਾਸੀ ਦਰਬਾਰੀ ਗੇਟ ਅੰਮ੍ਰਿਤਸਰ ਬਾਰੇ ਕਿਸੇ ਸੱਜਣ ਵੱਲੋਂ ਦੱਸਿਆ ਗਿਆ ਸੀ, ਕੀ ਉਹ ਅਜਿਹੀਆਂ ਸਮੱਸਿਆਵਾਂ ਦਾ ਹੱਲ ਕਰਦਾ ਹੈ। ਇਸ ਲਈ ਉਨ੍ਹਾਂ ਵੱਲੋਂ ਉਸ ਨੂੰ 15 ਦਿਨ ਆਪਣੇ ਘਰ ਰੱਖਿਆ ਗਿਆ ਸੀ। ਉਸ ਸਮੇਂ ਇਸ ਬਾਬੇ ਵੱਲੋਂ ਘਰ ਵਿੱਚ ਸਾਰੇ ਪਰਿਵਾਰ ਦਾ ਇਲਾਜ ਕਰਨ ਦੇ ਬਹਾਨੇ ਭੈਣ ਨੂੰ ਆਪਣਾ ਸ਼ਿਕਾਰ ਬਣਾ ਲਿਆ ਗਿਆ। ਜਿਸ ਨੂੰ ਬਾਬਾ ਆਪਣੇ ਨਾਲ ਲੈ ਕੇ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਵੱਲੋਂ ਸ਼ਾਲੂ ਪੁੱਤਰੀ ਰੌਸ਼ਨ ਲਾਲ ਨਾਲ ਵਿਆਹ ਕਰਵਾ ਲਿਆ ਗਿਆ ਸੀ।

ਇਸ ਸਬੰਧੀ ਪੀੜਤ ਪਰਿਵਾਰ ਵੱਲੋਂ ਕਾਦੀਆਂ ਦੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ਪਖੰਡੀ ਬਾਬੇ ਵੱਲੋਂ ਮੁੜ ਇਸ ਘਰ ਵਿੱਚ ਆਉਣ ਲਈ ਮਾਫੀ ਮੰਗਣ ਦਾ ਬਹਾਨਾ ਬਣਾਇਆ ਗਿਆ। ਫਿਰ ਤੋਂ ਘਰ ਵਿੱਚ ਆਉਣ ਜਾਣ ਲੱਗ ਪਿਆ। ਇਸ ਬਾਬੇ ਵੱਲੋਂ ਹੁਣ ਪੀੜਤ ਦੀ ਪਤਨੀ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਅਤੇ 2 ਜੁਲਾਈ ਦੀ ਸਵੇਰ ਦੇ 8:30 ਵਜੇ ਦੇ ਕਰੀਬ ਉਸ ਦੀ ਪਤਨੀ ਨੂੰ ਆਪਣੇ ਨਾਲ ਲੈ ਕੇ ਫਰਾਰ ਹੋ ਗਿਆ। ਪੀੜਤ ਦੀ ਚਾਰ ਸਾਲਾਂ ਦੀ ਮਾਸੂਮ ਬੱਚੀ ਆਪਣੀ ਮਾਂ ਨੂੰ ਯਾਦ ਕਰ ਕੇ ਰੋ ਰਹੀ ਹੈ। ਦੋਸ਼ੀ ਖਿਲਾਫ ਇਕ ਵਾਰ ਫਿਰ ਤੋਂ ਕਾਦੀਆਂ ਦੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। ਇਸ ਸਾਰੀ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।

error: Content is protected !!