Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਖੇਤਾਂ ਚ ਹੋਇਆ ਅਜਿਹਾ ਵੱਡਾ ਕਾਂਡ ਸਾਰਾ ਪਿੰਡ ਰਹਿ ਗਿਆ ਹੈਰਾਨ – ਮਚੀ ਹਾਹਾਕਾਰ

ਪੰਜਾਬ ਚ ਇਥੇ ਖੇਤਾਂ ਚ ਹੋਇਆ ਅਜਿਹਾ ਵੱਡਾ ਕਾਂਡ ਸਾਰਾ ਪਿੰਡ ਰਹਿ ਗਿਆ ਹੈਰਾਨ – ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਹੀ ਪੰਜਾਬ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੀਆ ਹਨ। ਹਰ ਪਰਵਾਰ ਵਿੱਚ ਜਿੱਥੇ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਭਰਾ ਇੱਕ ਦੂਜੇ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕ ਭਰਾਵਾਂ ਦੇ ਪਿਆਰ ਨੂੰ ਦੇਖਦੇ ਹੋਏ ਉਹਨਾਂ ਵੱਲ ਅੱਖ ਚਕ ਕੇ ਨਹੀਂ ਵੇਖਦੇ। ਪਰ ਅੱਜ ਦੇ ਦੌਰ ਵਿੱਚ ਕਈ ਰਿਸ਼ਤਿਆਂ ਦਾ ਖ਼ੂਨ ਪਾਣੀ ਬਣ ਚੁੱਕਾ ਹੈ, ਜਿੱਥੇ ਕਿਸੇ ਨਾ ਕਿਸੇ ਕਾਰਨ ਭਰਾ-ਭਰਾ ਦਾ ਦੁਸ਼ਮਣ ਬਣ ਜਾਂਦਾ ਹੈ। ਵੱਖ ਵੱਖ ਕਾਰਨਾਂ ਦੇ ਚਲਦੇ ਹੋਏ ਜਿਥੇ ਇਹ ਰਿਸ਼ਤੇ ਤਾਰ-ਤਾਰ ਹੋ ਜਾਂਦੇ ਹਨ। ਉਥੇ ਹੀ ਅਜਿਹੇ ਹਾਦਸਿਆਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ।

ਹੁਣ ਪੰਜਾਬ ਵਿੱਚ ਜਿੱਥੇ ਖੇਤਾਂ ਵਿੱਚ ਅਜਿਹਾ ਕਾਂਡ ਹੋਇਆ ਹੈ ਕਿ ਸਾਰਾ ਪਿੰਡ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਥਾਣਾ ਲੰਬੀ ਦੇ ਅਧੀਨ ਆਉਂਦੇ ਪਿੰਡ ਧੋਲਾ ਤੋ ਸਾਹਮਣੇ ਆਈ ਹੈ। ਜਿੱਥੇ ਇਕ ਵੱਡੇ ਭਰਾ ਵੱਲੋਂ ਆਪਣੇ ਛੋਟੇ ਭਰਾ ਦੀ ਜੀਵਨ ਲੀਲਾ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋ ਨਵੰਬਰ ਨੂੰ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਖੇਤਾਂ ਵਿੱਚ ਕਣਕ ਬੀਜਣ ਲਈ ਆਪਣੇ ਵੱਡੇ ਭਰਾ ਗੁਰਜੀਤ ਸਿੰਘ ਨਾਲ ਗਿਆ ਸੀ। ਗੁਰਮੀਤ ਸਿੰਘ ਦੇ ਘਰ ਨਾ ਪਰਤਣ ਉਪਰ ਉਸ ਦੀ ਪਤਨੀ ਵੱਲੋਂ ਆਪਣੇ ਜੇਠ ਉਪਰ ਸ਼ੱਕ ਜ਼ਾਹਿਰ ਕਰਦੇ ਹੋਏ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਕਰ ਦਿੱਤੀ।

ਪੁਲੀਸ ਵੱਲੋਂ ਜਦੋਂ ਦੋਸ਼ੀ ਗੁਰਜੀਤ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਦੋਸ਼ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਉਸ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸਨ। ਜਿਸ ਤੋਂ ਉਸ ਦੇ ਘਰ ਵਿਚ ਝਗੜਾ ਰਹਿੰਦਾ ਸੀ ਅਤੇ ਉਸ ਦਾ ਭਰਾ ਉਸ ਨੂੰ ਇਸ ਲਈ ਰੋਕ ਰਿਹਾ ਸੀ। ਇਸ ਗੱਲ ਤੋਂ ਗੁੱਸੇ ਵਿੱਚ ਆ ਕੇ ਹੀ ਉਸ ਵੱਲੋਂ ਗੁਰਮੀਤ ਸਿੰਘ ਉਪਰ ਕਹੀ ਨਾਲ ਵਾਰ ਕਰਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ, ਤੇ ਉਸ ਦੀ ਲਾਸ਼ ਨੂੰ ਖੇਤ ਵਿਚ ਹੀ ਦਬਾ ਦਿੱਤਾ।

ਇਹ ਸਾਰੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ 4 ਨਵੰਬਰ ਨੂੰ ਗੁਰਮੀਤ ਸਿੰਘ ਦੀ ਲਾਸ਼ ਨੂੰ ਖੇਤ ਵਿੱਚੋਂ ਕੱਢਿਆ ਗਿਆ ਹੈ ਅਤੇ ਦੋਸ਼ੀ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਥੇ ਹੀ ਇਸ ਘਟਨਾ ਦੇ ਕਾਰਨ ਪਿੰਡ ਵਿਚ ਸੋਗ ਦਾ ਮਾਹੌਲ ਰਿਹਾ ਅਤੇ ਪਿੰਡ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਦੀਵਾਲੀ ਲਈ ਦੀਵਾ ਤੱਕ ਨਹੀਂ ਬਾਲਿਆ ਗਿਆ। ਮ੍ਰਿਤਕ ਦੇ ਵਿਆਹ ਨੂੰ 4 ਸਾਲ ਹੋਏ ਸਨ ਉਹ ਆਪਣੇ ਪਿੱਛੇ ਪਤਨੀ ਅਤੇ ਢਾਈ ਸਾਲ ਦੀ ਬੇਟੀ ਛੱਡ ਗਿਆ ਹੈ।

error: Content is protected !!