Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਇਥੇ ਵਡਾ ਬਿਜਲੀ ਦਾ ਕਟ ਲਗਣ ਦਾ ਹੋ ਗਿਆ ਐਲਾਨ – ਤਾਜਾ ਵੱਡੀ ਖਬਰ

ਪੰਜਾਬ ਚ ਇਥੇ ਇਥੇ ਵਡਾ ਬਿਜਲੀ ਦਾ ਕਟ ਲਗਣ ਦਾ ਹੋ ਗਿਆ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਪੰਜਾਬ ਦੇ ਵਿਚ ਵੱਧ ਰਹੀ ਠੰਡ ਦੇ ਕਾਰਨ ਮਾਹੌਲ ਕਾਫੀ ਠੰਡਾ ਹੋਇਆ ਪਿਆ ਹੈ । ਪਰ ਦੂਜੇ ਪਾਸੇ ਸਿਆਸਤ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਹਰ ਇਕ ਸਿਆਸੀ ਪਾਰਟੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ । ਜਿਸ ਕਾਰਨ ਪੰਜਾਬ ਸਿਆਸਤ ਦਾ ਮਾਹੌਲ ਕਾਫ਼ੀ ਗਰਮ ਹੋਇਆ ਪਿਆ ਹੈ । ਇਨ੍ਹਾਂ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਹਰ ਵਰਗ ਸੜਕਾਂ ਤੇ ਆਪਣੀਆਂ ਹੱਕੀ ਮੰਗਾਂ ਖ਼ਾਤਰ ਲੜਦਾ ਦਿਖਾਈ ਦੇ ਰਿਹਾ ਹੈ । ਚਾਰੇ ਪਾਸੇ ਪੰਜਾਬ ਦੇ ਵਿੱਚ ਇੱਕ ਖਲਬਲੀ ਮਚੀ ਹੋਈ ਦਿਖਾਈ ਦੇ ਰਹੀ ਹੈ । ਇਸੇ ਵਿਚਕਾਰ ਹੁਣ ਪੰਜਾਬ ਚ ਬਿਜਲੀ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਵਿਚ ਹੁਣ ਬਿਜਲੀ ਦੇ ਕੱਟ ਲੱਗਣ ਦਾ ਐਲਾਨ ਹੋ ਚੁੱਕਿਆ ਹੈ । ਜਿਸ ਕਾਰਨ ਪੰਜਾਬ ਦੇ ਕੁਝ ਹਿੱਸਿਅਾਂ ਦੇ ਵਿੱਚ ਹੁਣ ਬਿਜਲੀ ਬੰਦ ਰਹਿਣ ਵਾਲੀ ਹੈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਅੱਪਰਾ ਦੇ ਵਿੱਚ 66 ਕੇਵੀ ਸਬ ਸਟੇਸ਼ਨ ਵਿਖੇ ਬਿਜਲੀ ਯੰਤਰਾਂ ਅਤੇ ਲਾਈਨਾਂ ਦੀ ਮੁਰੰਮਤ ਕਾਰਨ ਹੁਣ ਇਥੇ ਦੇ ਕੁਝ ਪਿੰਡਾਂ ਵਿਚ ਬਿਜਲੀ ਬੰਦ ਰੱਖੀ ਜਾਵੇਗੀ । ਇਹ ਬਿਜਲੀ ਕੱਲ੍ਹ ਯਾਨੀ ਗਿਆਰਾਂ ਦਸੰਬਰ ਨੂੰ ਸਵੇਰੇ ਦੱਸ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਬੰਦ ਰਹੇਗੀ । ਜ਼ਿਕਰਯੋਗ ਹੈ ਕਿ ਇੱਥੇ ਦੇ ਪਿੰਡ ਦਿਆਲਪੁਰ ,ਸੋਡੇ, ਪੁਆਰੀ ,ਰਾਏਪੁਰ, ਲਾਕਡ਼ਾ , ਅਰਾਈਆਂ ਆਦਿ ਪਿੰਡਾਂ ਵਿੱਚ ਇਹ ਬਿੱਲ ਬਿਜਲੀ ਹੁਣ ਪੂਰੇ ਛੇ ਘੰਟਿਆਂ ਲਈ ਬੰਦ ਰਹਿਣ ਵਾਲੀ ਹੈ ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਬਿਜਲੀ ਦੇ ਬੰਦ ਰਹਿਣ ਕਾਰਨ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਬਿਜਲੀ ਉਪਕਰਨਾਂ ਵਿਚ ਆਈ ਖਰਾਬੀ ਦੇ ਕਾਰਨ ਇੱਥੇ ਦੀਆਂ ਤਾਰਾਂ ਨੂੰ ਠੀਕ ਕੀਤਾ ਜਾ ਰਿਹਾ ਹੈ । ਜਿਸ ਕਾਰਨ ਇਸ ਦੇ ਆਲੇ ਦੁਆਲੇ ਦੀ ਬਿਜਲੀ ਪ੍ਰਭਾਵਿਤ ਹੋਣ ਵਾਲੀ ਹੈ ਤੇ ਪੂਰੇ ਛੇ ਘੰਟਿਅਾਂ ਦੇ ਲਈ ਇੱਥੇ ਬਿਜਲੀ ਬੰਦ ਰਹਿਣ ਵਾਲੀ ਹੈ । ਜਿਸ ਕਾਰਨ ਇੱਥੋਂ ਦੇ ਵਾਸੀਆਂ ਨੂੰ ਕੁਝ ਸਮਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਦੀ ਜਾਣਕਾਰੀ ਪਾਵਰਕੌਮ ਉਪਮੰਡਲ ਅੱਪਰਾ ਦੇ ਕਾਰਜਕਾਰੀ ਇੰਜਨੀਅਰ ਬਲਵੀਰ ਕੁਮਾਰ ਨੇ ਦਿੱਤੀ ਹੈ । ਇਸੇ ਤਰ੍ਹਾਂ ਹੁਣ ਕਰਤਾਰਪੁਰ ਦੇ ਵਿੱਚ ਵੀ ਗਿਆਰਾਂ ਦਸੰਬਰ ਨੂੰ ਕੇ ਵੀ ਏਰੀਆ ਨਗਰ ਫੀਡਰ ਅਤੇ ਗਿਆਰਾਂ ਕੇਵੀ ਕੇ ਵੀ ਸਿਟੀ ਫੀਡਰ ਕਰਤਾਰਪੁਰ ਵਿਚ ਬਿਜਲੀ ਲਾਈਨਾਂ ਦੀ ਮੁਰੰਮਤ ਕਾਰਨ ਇੱਥੇ ਵੀ ਕੁਝ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਬਿਜਲੀ ਪ੍ਰਭਾਵਿਤ ਹੋਣ ਵਾਲੀ ਹੈ । ਇੱਥੇ ਵੀ ਸਵੇਰੇ ਦੱਸ ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਬਿਜਲੀ ਬੰਦ ਰਹੇਗੀ । ਜਿਸ ਦੀ ਜਾਣਕਾਰੀ ਐੱਸਡੀਓ ਉਪ ਮੰਡਲ ਕਰਤਾਰਪੁਰ ਦੇ ਵੱਲੋਂ ਦਿੱਤੀ ਗਈ ਹੈ । ਇਹ ਜਾਣਕਾਰੀ ਪਹਿਲਾਂ ਹੀ ਆਲੇ ਦੁਆਲੇ ਦੇ ਲੋਕਾਂ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਬਾਅਦ ਵਿਚ ਖੱਜਲ ਖੁਆਰ ਨਾ ਹੋਣਾ ਪਵੇ ।

error: Content is protected !!