Home / ਤਾਜਾ ਜਾਣਕਾਰੀ / ਪੰਜਾਬ : ਖੁਸ਼ੀਆਂ ਦਾ ਜਸ਼ਨ ਮਨਾ ਰਹਿਆਂ ਨੇ ਅਚਾਨਕ ਕਰਤਾ ਇਹ ਭਿਆਨਕ ਕਾਂਡ ਦੇਖਣ ਵਾਲਿਆਂ ਦੇ ਉਡੇ ਹੋਸ਼

ਪੰਜਾਬ : ਖੁਸ਼ੀਆਂ ਦਾ ਜਸ਼ਨ ਮਨਾ ਰਹਿਆਂ ਨੇ ਅਚਾਨਕ ਕਰਤਾ ਇਹ ਭਿਆਨਕ ਕਾਂਡ ਦੇਖਣ ਵਾਲਿਆਂ ਦੇ ਉਡੇ ਹੋਸ਼

ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਨੌਜਵਾਨਾਂ ਵੱਲੋਂ ਜਿੱਥੇ ਬੇਰੁਜਗਾਰੀ ਦੇ ਚਲਦੇ ਹੋਏ ਕਈ ਜਗ੍ਹਾ ਤੇ ਸਰਕਾਰ ਦੇ ਖਿਲਾਫ਼ ਸੰਘਰਸ਼ ਕੀਤੇ ਜਾ ਰਹੇ ਹਨ। ਉਥੇ ਹੀ ਕੁਝ ਕੱਚੇ ਕਰਮਚਾਰੀਆਂ ਵੱਲੋਂ ਵੀ ਉਨ੍ਹਾਂ ਨੂੰ ਪੱਕੇ ਕੀਤੇ ਜਾਣ ਲਈ ਕਾਫੀ ਸਮੇਂ ਤੋਂ ਹੜਤਾਲ ਅਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਜਾਬ ਵਿਚ ਨੌਜਵਾਨ ਅਜਿਹੇ ਵੀ ਹਨ ਜੋ ਬੇਰੁਜ਼ਗਾਰ ਹੋਣ ਤੇ ਗਲਤ ਰਸਤੇ ਤੇ ਚਲੇ ਜਾਂਦੇ ਹਨ ਅਤੇ ਕਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਅਪਰਾਧਿਕ ਘਟਨਾਵਾਂ ਨਾਲ ਜੁੜ ਜਾਂਦੀ ਹੈ। ਕਈ ਵਾਰ ਇਨਸਾਨ ਵੱਲੋਂ ਕੀਤੀ ਗਈ ਛੋਟੀ ਜਿਹੀ ਗਲਤੀ ਬਹੁਤ ਹੀ ਭਿਆਨਕ ਰੂਪ ਅਖਤਿਆਰ ਕਰ ਲੈਂਦੀ ਹੈ, ਜਿੱਥੇ ਕਿਸੇ ਦੀ ਜਾਨ ਵੀ ਚਲੀ ਜਾਂਦੀ ਹੈ।

ਹੁਣ ਪੰਜਾਬ ਵਿਚ ਏਥੇ ਜਨਮ ਦਿਨ ਦੀਆਂ ਖੁਸ਼ੀਆਂ ਦੌਰਾਨ ਇਹ ਕਾਂਡ ਵਾਪਰ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਜਗਰਾਓਂ ਅਧੀਨ ਆਉਂਦੇ ਪਿੰਡ ਹਾਂਸ ਕਲਾਂ ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੀ ਰਾਤ ਹਾਸ ਕਲਾ ਦੇ ਨਿਵਾਸੀ ਹਰਪ੍ਰੀਤ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ। ਜਨਮ ਦਿਨ ਵਾਸਤੇ ਰੱਖੀ ਗਈ ਪਾਰਟੀ ਵਿੱਚ ਉਸ ਵੱਲੋਂ ਆਪਣੇ ਕੁਝ ਦੋਸਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਜਿੱਥੇ ਖ਼ੁਸ਼ੀ ਖ਼ੁਸ਼ੀ ਪਾਰਟੀ ਕੀਤੀ ਜਾ ਰਹੀ ਸੀ ਉਥੇ ਹੀ ਇਸ ਪਾਰਟੀ ਵਿਚ ਗੁਰਪ੍ਰੀਤ ਸਿੰਘ ਦੇ ਬਹੁਤ ਸਾਰੇ ਨੌਜਵਾਨ ਦੋਸਤ ਵੀ ਸ਼ਾਮਲ ਹੋਏ।

ਜਿਨ੍ਹਾਂ ਵੱਲੋਂ ਪਾਰਟੀ ਦੇ ਜਸ਼ਨਾਂ ਦੌਰਾਨ ਹੀ ਵਾਪਰੀ ਘਟਨਾ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਜਿਸ ਕਾਰਨ ਖੁਸ਼ੀਆਂ ਵਾਲਾ ਮਾਹੌਲ ਗ਼ਮੀਂ ਵਿੱਚ ਤਬਦੀਲ ਹੋ ਗਿਆ। ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਾਰਟੀ ਵਿੱਚ ਇੱਕ ਦੋਸਤ ਵੱਲੋਂ ਹਰਪ੍ਰੀਤ ਨੂੰ ਉਸ ਦੇ ਜਨਮ ਦਿਨ ਮੌਕੇ ਤੇ ਗਿਫਟ ਵਿੱਚ ਮੋਬਾਇਲ ਦੇਣ ਦੀ ਗੱਲ ਕੀਤੀ ਗਈ। ਜਿਸ ਨੂੰ ਲੈ ਕੇ ਦੋਸਤਾਂ ਵਿਚਕਾਰ ਆਪਸੀ ਵਿਵਾਦ ਹੋ ਗਿਆ ਜਿਸ ਤੇ ਰਣਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੁੜੇਣ ਉਪਰ ਇਕ ਦੋਸਤ ਵੱਲੋਂ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ।

ਇਸ ਘਟਨਾ ਕਾਰਨ ਰਣਦੀਪ ਸਿੰਘ ਦੀ ਮੌਤ ਹੋਵੇ ਉੱਥੇ ਹੀ ਇਸ ਹਾਦਸੇ ਵਿੱਚ 2 ਨੌਜਵਾਨ ਗੰ-ਭੀ-ਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਜਗਰਾਉਂ ਸਿਵਲ ਹਸਪਤਾਲ ਵਿਚ ਹਰਪ੍ਰੀਤ ਸਿੰਘ ਅਤੇ ਲਖਬੀਰ ਸਿੰਘ ਨੂੰ ਭਰਤੀ ਕਰਵਾਇਆ ਗਿਆ ਸੀ। ਜਿਨ੍ਹਾਂ ਵਿਚ ਲਖਵੀਰ ਸਿੰਘ ਦੀ ਗੰਭੀਰ ਹਾਲਤ ਕਾਰਨ ਸਿਵਲ ਹਸਪਤਾਲ ਤੋਂ ਫਰੀਦਕੋਟ ਭੇਜ ਦਿੱਤਾ ਗਿਆ ਹੈ। ਉਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!