Home / ਤਾਜਾ ਜਾਣਕਾਰੀ / ਪੰਜਾਬ: ਕੈਨੇਡਾ ਵਾਸੀ ਦੇ ਘਰੋਂ ਚੋਰਾਂ ਨੇ ਦਿਨ ਦਿਹਾੜੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਲੱਖਾਂ ਰੁਪਏ ਲੈ ਹੋਏ ਫਰਾਰ

ਪੰਜਾਬ: ਕੈਨੇਡਾ ਵਾਸੀ ਦੇ ਘਰੋਂ ਚੋਰਾਂ ਨੇ ਦਿਨ ਦਿਹਾੜੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਲੱਖਾਂ ਰੁਪਏ ਲੈ ਹੋਏ ਫਰਾਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਪੰਜਾਬ ਦੇ ਪਰਿਵਾਰ ਜਿਥੇ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਵਿੱਚ ਗਏ ਹੋਏ ਹਨ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਵੀ ਵਿਦੇਸ਼ਾਂ ਦੀ ਧਰਤੀ ਤੇ ਕੰਮ ਕਰ ਰਹੇ ਹਨ ਉਹਨਾਂ ਨੂੰ ਹਮੇਸ਼ਾ ਆਪਣੇ ਪਿੰਡ ਤੱਕ ਖਿੱਚ ਵਾਪਸ ਲੈ ਆਉਂਦੀ ਹੈ। ਉਥੇ ਹੀ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਦਲਦਲ ਦੇ ਵਿਚ ਫਸੇ ਹੋਏ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਥੇ ਪੈਸੇ ਦੀ ਖਾਤਰ ਕਈ ਘਰਾਂ ਦੇ ਵਿੱਚ ਲੁੱਟ-ਖੋਹ ਕੀਤੀ ਜਾਂਦੀ ਹੈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜੋ ਲੋਕਾਂ ਦੀ ਸੋਚ ਤੋ ਪਰੇ ਹੁੰਦੀਆਂ ਹਨ ਉੱਥੇ ਹੀ ਉਹਨਾਂ ਪ੍ਰਦੇਸੀਆਂ ਵਿੱਚ ਵੀ ਡਰ ਪੈਦਾ ਹੋ ਜਾਂਦਾ ਹੈ ਜੋ ਆਪਣੇ ਘਰ ਪਰਤਦੇ ਹਨ ਅਤੇ ਚੋਰੀ ਦਾ ਸ਼ਿਕਾਰ ਹੋ ਜਾਂਦੇ ਹਨ।

ਕੈਨੇਡਾ ਵਾਸੀ ਦੇ ਘਰ ਦਿਨ ਦਿਹਾੜੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਲੱਖਾਂ ਰੁਪਏ ਚੋਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਟਾਂਡਾ ਉੜਮੁੜ ਦੇ ਗੋਬਿੰਦ ਨਗਰ ਵਾਰਡ ਨੰਬਰ 4 ਦਾਰਾਪੁਰ ਬਾਈਪਾਸ ਟਾਂਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕੈਨੇਡਾ ਵਿਚ ਰਹਿਣ ਵਾਲਾ ਅਜੀਤ ਸਿੰਘ ਪੁੱਤਰ ਸੰਤੋਖ ਸਿੰਘ ਆਪਣੇ ਘਰ ਵਾਪਸ ਆਇਆ ਹੋਇਆ ਸੀ। ਜਦੋਂ ਉਹ ਬੀਤੇ ਕੱਲ੍ਹ ਆਪਣੀ ਰਿਸ਼ਤੇਦਾਰੀ ਵਿੱਚ ਮਿਲਣ ਲਈ ਆਪਣੇ ਘਰ ਤੋਂ ਸਵੇਰੇ 10 ਵਜੇ ਗਿਆ ਅਤੇ ਸ਼ਾਮੀਂ 6 ਵਜੇ ਵਾਪਸ ਪਰਤਿਆ।

ਉਸ ਸਮੇਂ ਉਹ ਘਰ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਿਆ ਜਿੱਥੇ ਚੋਰਾਂ ਵੱਲੋਂ ਘਰ ਦੀਆਂ ਕੰਧਾ ਟੱਪ ਕੇ ਘਰ ਦੇ ਅੰਦਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਹੋਰਾਂ ਵੱਲੋਂ ਜਿਥੇ ਘਰ ਦੇ ਵਿੱਚ ਮੌਜੂਦ 6 ਹਜ਼ਾਰ ਕੈਨੇਡੀਅਨ ਡਾਲਰ ਦੀ ਚੋਰੀ ਕੀਤੀ ਗਈ ਸੀ ਜਿਨ੍ਹਾਂ ਦੀ ਕੀਮਤ ਲਗਭਗ ਸਾਢੇ 3 ਲੱਖ ਰੁਪਏ ਸੀ।

ਉਥੇ ਹੀ ਚੋਰਾਂ ਵੱਲੋਂ ਹੋਰ ਸਮਾਨ ਦੀ ਫੋਲਾ ਫਾਲੀ ਕਰਦਿਆਂ ਹੋਇਆਂ ਕਾਫੀ ਸਮਾਨ ਦੀ ਭੰਨ-ਤੋੜ ਵੀ ਕੀਤੀ ਗਈ ਸੀ। ਪੀੜਤ ਨੇ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਕੈਨੇਡਾ ਰਹਿੰਦਾ ਹੈ ਅਤੇ ਉਹ ਇਕਲੇ ਹੀ ਕੁਝ ਸਮੇਂ ਲਈ ਆਇਆ ਸੀ। ਚੋਰੀ ਦੇ ਕਾਰਨ ਆਸ-ਪਾਸ ਦੇ ਘਰਾਂ ਦੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

error: Content is protected !!