Home / ਤਾਜਾ ਜਾਣਕਾਰੀ / ਪੰਜਾਬ: ਕਲਯੁਗੀ ਪਿਓ ਵਲੋਂ ਤੀਸਰੀ ਕੁੜੀ ਹੋਣ ਤੇ ਸਵਾ ਮਹੀਨੇ ਦੀ ਮਾਸੂਮ ਨੂੰ ਦਿੱਤਾ ਜਹਿਰ, ਮਾਂ ਨੇ ਬਿਆਨ ਕੀਤੀ ਹੱਡਬੀਤੀ

ਪੰਜਾਬ: ਕਲਯੁਗੀ ਪਿਓ ਵਲੋਂ ਤੀਸਰੀ ਕੁੜੀ ਹੋਣ ਤੇ ਸਵਾ ਮਹੀਨੇ ਦੀ ਮਾਸੂਮ ਨੂੰ ਦਿੱਤਾ ਜਹਿਰ, ਮਾਂ ਨੇ ਬਿਆਨ ਕੀਤੀ ਹੱਡਬੀਤੀ

ਆਈ ਤਾਜ਼ਾ ਵੱਡੀ ਖਬਰ 

ਇਸ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਵਿਆਹੁਤਾ ਜੋੜੇ ਹੁੰਦੇ ਹਨ ਜੋ ਔਲਾਦ ਸੁੱਖ ਲਈ ਜਗ੍ਹਾ ਜਗ੍ਹਾ ਵੀ ਭਟਕਦੇ ਦੇਖੇ ਜਾਂਦੇ ਹਨ । ਉੱਥੇ ਹੀ ਬਹੁਤ ਸਾਰੇ ਅਜਿਹੇ ਮਾਪੇ ਵੀ ਹੁੰਦੇ ਹਨ ਜੋ ਕਿ ਖੁਸ਼ਨਸੀਬ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਔਲਾਦ ਦੀ ਦਾਤ ਬਖਸ਼ੀ ਜਾਂਦੀ ਹੈ। ਪਰ ਕੁਝ ਲੋਕ ਅੱਜ ਵੀ ਅਨਪੜਤਾ ਤੇ ਮਾਨਸਿਕਤਾ ਦੇ ਸ਼ਿਕਾਰ ਹਨ ਜਿਨ੍ਹਾਂ ਵੱਲੋਂ ਧੀਆਂ ਪੁੱਤਰ ਵਿਚ ਫ਼ਰਕ ਕੀਤਾ ਜਾਂਦਾ ਹੈ। ਅੱਜ ਦੀਆਂ ਧੀਆਂ ਪੁੱਤਾਂ ਦੇ ਬਰਾਬਰ ਹਨ । ਕਈ ਜਗ੍ਹਾ ਤੇ ਅਜਿਹੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆਈਆ ਹਨ। ਜਿਥੇ ਇਕ ਕਲਯੁਗੀ ਬਾਪ ਨੇ ਆਪਣੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਹੁਣ ਇੱਥੇ ਪੰਜਾਬ ਵਿੱਚ ਇੱਥੇ ਕਲਯੁਗੀ ਪਿਓ ਵੱਲੋਂ ਆਪਣੀ ਤੀਸਰੀ ਕੁੜੀ ਨੂੰ ਸਵਾ ਮਹੀਨੇ ਦੀ ਹੋਣ ਤੇ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਰਦੂਲਗੜ੍ਹ ਦੇ ਅਧੀਨ ਆਉਂਦੇ ਪਿੰਡ ਮੋਫਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਕਲਜੁਗੀ ਪਿਤਾ ਵੱਲੋਂ ਆਪਣੇ ਘਰ ਤੀਜੀ ਬੇਟੀ ਹੋਣ ਤੇ ਉਸ ਨੂੰ ਜ਼ਹਿਰੀਲੀ ਚੀਜ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਇਸ ਘਟਨਾ ਦੀ ਸ਼ਿਕਾਇਤ ਜਿੱਥੇ ਬੱਚੀ ਦੀ ਮਾਂ ਵੱਲੋਂ ਪੁਲਿਸ ਨੂੰ ਕੀਤੀ ਗਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਅਤੇ ਆਪਣੇ ਪਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ ਹੈ।

ਉੱਥੇ ਹੀ ਪੀੜਤ ਵੀਰਪਾਲ ਕੌਰ ਨੇ ਦੱਸਿਆ ਹੈ ਕਿ ਜਿੱਥੇ ਉਸ ਦਾ ਵਿਆਹ ਸੇਵਕ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੱਤੀ, ਜਿਲਾ ਮਾਨਸਾ ਨਾਲ ਹੋਇਆ ਸੀ । ਤੇ ਉਨ੍ਹਾਂ ਦੇ ਘਰ ਤਿੰਨ ਬੇਟੀਆਂ ਨੇ ਜਨਮ ਲਿਆ। ਉਨ੍ਹਾਂ ਵੱਲੋਂ ਆਪਣੀ ਇੱਕ ਦੂਜੇ ਨੰਬਰ ਵਾਲੀ ਬੇਟੀ ਕਿਸੇ ਨੂੰ ਗੋਦ ਦੇ ਦਿੱਤੀ ਗਈ ਹੈ। ਉੱਥੇ ਹੀ ਹੁਣ ਉਨ੍ਹਾਂ ਦੇ ਘਰ ਤੀਜੀ ਬੇਟੀ ਪੈਦਾ ਹੋਈ ਸੀ ਅਤੇ ਜਿੱਥੇ ਆਪਣੇ ਪੇਕੇ ਘਰ ਮੋਫ਼ਰ ਵਿਖੇ ਹੋਈ ਸੀ, ਉੱਥੇ ਹੀ 31 ਜੁਲਾਈ ਨੂੰ ਪੇਕੇ ਪਿੰਡ ਪ੍ਰੋਗਰਾਮ ਦੇ ਚਲਦਿਆਂ ਹੋਇਆਂ ਜਿੱਥੇ ਉਸਦਾ ਪਤੀ ਵੀ ਆਇਆ ਹੋਇਆ ਸੀ ਅਤੇ ਉਸ ਵੱਲੋਂ ਚਾਹ ਬਣਾਉਣ ਲਈ ਆਖਿਆ ਗਿਆ

ਜਿਸ ਸਮੇਂ ਪੀੜਤ ਆਪਣੇ ਪਤੀ ਲਈ ਚਾਹ ਲੈਣ ਗਈ ਤਾਂ ਦੋਸ਼ੀ ਵੱਲੋਂ ਲੜਕੀ ਦੇ ਮੂੰਹ ਵਿੱਚ ਕੋਈ ਜ਼ਹਿਰੀਲੀ ਚੀਜ਼ ਪਾ ਦਿੱਤੀ ਗਈ ਅਤੇ ਉਸੇ ਮੌਕੇ ਹੀ ਬਿਨਾ ਚਾਹ ਪੀ ਕੇ ਚਲਾ ਗਿਆ ਜਿਸ ਤੋਂ ਬਾਅਦ ਲੜਕੀ ਦੀ ਹਾਲਤ ਖਰਾਬ ਹੋ ਗਈ ਅਤੇ ਹਸਪਤਾਲ ਲਿਜਾਣ ਤੇ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤੀ ਹੈ।

error: Content is protected !!