Home / ਤਾਜਾ ਜਾਣਕਾਰੀ / ਪੰਜਾਬ : ਇਸ ਮਜਾਕ ਮਜਾਕ ਚ ਮੁੰਡੇ ਕੁੜੀ ਦੀ ਇੰਝ ਹੋ ਗਈ ਮੌਤ – ਸਾਰੇ ਇਲਾਕੇ ਚ ਛਾਇਆ ਸੋਗ

ਪੰਜਾਬ : ਇਸ ਮਜਾਕ ਮਜਾਕ ਚ ਮੁੰਡੇ ਕੁੜੀ ਦੀ ਇੰਝ ਹੋ ਗਈ ਮੌਤ – ਸਾਰੇ ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਦੇਸ਼ ਤੋਂ ਬਹੁਤ ਸਾਰੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਜਿਸ ਵਿੱਚ ਕਿਸੇ ਅਜੀਬ ਗਰੀਬ ਘਟਨਾ ਕਾਰਨ ਲੋਕ ਆਪਣੀ ਜਾਨ ਗਵਾ ਦਿੰਦੇ ਹਨ। ਲੋਕਾਂ ਵੱਲੋਂ ਇਕ ਦੂਜੇ ਨਾਲ ਕੀਤਾ ਗਿਆ ਹਾਸਾ ਮਖੌਲ ਕਦੀ-ਕਦੀ ਉਨ੍ਹਾਂ ਦੀ ਜਾਨ ਖਤਰੇ ਵਿਚ ਵੀ ਪਾ ਦਿੰਦਾ ਹੈ ਅਤੇ ਇਹ ਹਸੀ ਮਜ਼ਾਕ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ ਇਹ ਇਨਸਾਨ ਦੀ ਸੋਚ ਤੋਂ ਵੀ ਪਰੇ ਹੈ। ਪੰਜਾਬ ਦੇ ਮੋਗਾ ਤੋਂ ਇਕ ਅਜਿਹੀ ਘਟਨਾ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਮਜ਼ਾਕ-ਮਜ਼ਾਕ ਵਿੱਚ ਪਤੀ ਪਤਨੀ ਦੁਆਰਾ ਜ਼ਹਿਰੀਲਾ ਪਦਾਰਥ ਖਾਣ ਦੀ ਖ਼ਬਰ ਮਿਲ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਮਾਲਸਰ ਦੇ ਏ ਐਸ ਆਈ ਰਾਜ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਵਿਚ ਵਸਦੇ ਪਿੰਡ ਢਿੱਲਵਾਂ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਨੇ ਪੁਲਸ ਨੂੰ ਬਿਆਨ ਦਿੱਤੇ ਹਨ। ਇਸ ਬਿਆਨ ਵਿਚ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਨੇ ਪੰਜ ਸਾਲ ਪਹਿਲਾਂ ਆਪਣੀ ਧੀ ਮਨਪ੍ਰੀਤ ਕੌਰ ਦਾ ਵਿਆਹ ਪਿੰਡ ਵੈਰੋਕੇ ਰਹਿੰਦੇ ਹਰਜਿੰਦਰ ਸਿੰਘ ਜੋ ਥਾਣਾ ਸਮਾਲਸਰ ਵਿੱਚ ਪੜ੍ਹਦਾ ਸੀ ਨਾਲ ਕੀਤਾ ਸੀ, ਜਿਸ ਤੋਂ ਉਨ੍ਹਾਂ ਦੀ ਇੱਕ ਸਾਲ ਦੀ ਇਕ ਧੀ ਹੈ।

ਇੰਦਰਜੀਤ ਕੌਰ ਨੇ ਅੱਗੇ ਦੱਸਿਆ ਕਿ ਹਾਕੀ ਉਸ ਦੀ ਧੀ ਮਨਪ੍ਰੀਤ ਕੌਰ ਅਤੇ ਭਾਈ ਹਰਜਿੰਦਰ ਸਿੰਘ 4 ਜੁਲਾਈ ਨੂੰ ਘਰ ਵਿਚ ਬੈਠ ਕੇ ਆਪਸ ਵਿੱਚ ਹੀ ਹਾਸਾ ਮਜ਼ਾਕ ਕਰ ਰਹੇ ਸਨ ਅਤੇ ਇਸ ਹਸੀਨ ਮਜ਼ਾਕ ਵਿੱਚ ਮਨਪ੍ਰੀਤ ਕੌਰ ਨੇ ਹਰਜਿੰਦਰ ਸਿੰਘ ਨੂੰ ਪੁੱਛਿਆ ਕਿ ਉਸ ਵਾਸਤੇ ਕੀ ਕੁਝ ਕਰ ਸਕਦਾ ਹੈ। ਇਸ ਤੋਂ ਬਾਅਦ ਹਾਸੇ ਮਜ਼ਾਕ ਵਿੱਚ ਸੀ ਦੋਵਾਂ ਪਤੀ-ਪਤਨੀ ਵੱਲੋਂ ਗਿਲਾਸਾਂ ਵਿਚ ਕੋਲਡਰਿੰਕ ਦੇ ਨਾਲ ਚੂਹੇ ਮਾਰਨ ਵਾਲੀ ਦਵਾਈ ਪਾ ਲਈ ਗਈ ਅਤੇ ਦੋਵਾਂ ਨੇ ਉਸ ਨੂੰ ਪੀ ਲਿਆ।

ਇਸ ਘਟਨਾ ਤੋਂ ਬਾਅਦ ਦੋਵੇਂ ਪਤੀ-ਪਤਨੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ, ਅਤੇ ਸੋਮਵਾਰ ਦੀ ਸ਼ਾਮ ਨੂੰ ਮਨਪ੍ਰੀਤ ਕੌਰ ਦੀ ਹਸਪਤਾਲ ਵਿੱਚ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਜੁਆਈ ਸੀ ਅਜੇ ਵੀ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਹੈ। ਪੁਲੀਸ ਵੱਲੋਂ ਮਾਮਲੇ ਦੀ ਮੁਕੰਮਲ ਜਾਣਕਾਰੀ ਲੈਣ ਤੋਂ ਬਾਅਦ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਕਰਨ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ।

error: Content is protected !!