ਪੰਜਾਬ ਵਿੱਚ ਇਸ ਚੀਜ਼ ਦੇ ਆਉਣ ਨਾਲ
ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਜਿੱਥੇ ਇਸ ਘਾ-ਤਕ ਬਿ-ਮਾਰੀ ਦੇ ਮ-ਰੀਜ ਬਹੁਤ ਵੱਧ ਹਨ। ਪੂਰੀ ਵੀਡੀਓ ਵੇਖ ਕੇ ਤੁਹਾਨੂੰ ਸਾਰੀ ਕਹਾਣੀ ਸਾਫ ਹੋ ਜਾਵੇਗੀ ਕਿ ਪੰਜਾਬ ਵਿੱਚ ਕਿਵੇਂ ਦੇ ਹਾਲਤ ਨੇ। ਵਿਸ਼ਵ ਏ-ਡਜ਼ ਦਿਵਸ ਹਰ ਸਾਲ ਇੱਕ ਦਸੰਬਰ ਨੂੰ ਮਨਾਇਆ ਜਾਂਦਾ ਹੈ ਤੇ ਸੰਨ 1988 ਲਗਾਤਾਰ ਹਰ ਸਾਲ ਸਰਕਾਰਾਂ ਤਰਫ਼ੋਂ ਇਸ ਦਿਨ ਮਨਾਉਣ ਵਾਸਤੇ ਪ੍ਰੋਗਰਾਮ ਕੀਤੇ ਜਾਂਦੇ ਨੇ। ਜਿਸ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦਾ ਦਾਹਵਾ ਕੀਤਾ ਜਾਂਦਾ। ਪੂਰੇ ਦੇਸ਼ ਅੰਦਰ ਇਸ ਵੇਲੇ ਇਸ ਵੇਲੇ 2.1 ਮਿਲੀਅਨ ਲੋਕ ਇਸ ਨਾ-ਮੁਰਾਦ ਬਿਮਾਰੀ ਤੋਂ ਪੀੜਤ ਨੇ ਅਤੇ ਇਹ ਅੰਕੜੇ ਹਰ ਸਾਲ ਵੱਧ ਰਹੇ ਨੇ। ਇੱਕ ਮੀਡੀਆ ਰਿਪੋਰਟ ਅਨੁਸਾਰ ਪੰਜਾਬ ਅੰਦਰ 56 ਹਜਾਰ ਲੋਕ ਏਡਸ ਪੀੜਤ ਹਨ। ਜਦਕਿ ਇੱਕ ਹੋਰ ਅਦਾਰੇ ਦੀ ਮੀਡੀਆ ਰਿਪੋਰਟ ਅਨੁਸਾਰ
ਤਾਂ ਪੰਜਾਬ ਅੰਦਰ 1 ਲੱਖ ਤੋਂ ਵੱਧ ਏਡਜ਼ ਪੀੜਤ ਲੋਕ ਹਨ। ਦੁੱਖ ਦੀ ਗੱਲ ਇਹ ਬਿਮਾਰੀ ਪੰਜਾਬੀਆਂ ਨੂੰ ਹਰ ਸਾਲ ਲਗਾਤਾਰ ਜਕੜ ਰਹੀ ਹੈ ਜਿਸ ਕਰਕੇ ਵੱਡੇ ਸ਼ਹਿਰਾਂ ਦੇ ਅੰਕੜੇ ਤਾਂ ਹੋਰ ਵੀ ਜਿਆਦਾ ਫ਼ਿਕਰਮੰਦ ਹਨ। ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਭ ਤੋਂ ਜਿਆਦਾ ਏਡਸ ਦੇ ਕੇਸ ਪਾਏ ਗਏ ਹਨ ਇਸ ਤੋਂ ਬਾਅਦ ਲੁਧਿਆਣਾ, ਫੇਰ ਜਲੰਧਰ ਦਾ ਨੰਬਰ ਆਉਂਦਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਵੀ ਹਜਾਰਾਂ ਕੈਦੀ ਇਸ ਬਿਮਾਰੀ ਤੋਂ ਪੀੜਤ ਹਨ। ਪੂਰੇ ਪੰਜਾਬ ਦੀ ਜੇ ਝਾਤ ਮਾਰੀਏ ਤਾਂ ਇਹ ਅੰਕੜੇ ਇਸ ਤਰਾਂ ਨੇ ਸ਼ੁਰੂ ਵਿੱਚ ਇਸ ਦਿਨ ਸਿਰਫ ਬੱਚਿਆਂ ਤੇ ਨੌਜਵਾਨ ਮੁੰਡੇ-ਕੁੜੀਆਂ ਨੂੰ ਹੀ ਜਾਗਰੂਕ ਕੀਤਾ ਜਾਂਦਾ ਸੀ ਪਰ ਜਿਸ ਤਰਾਂ ਇਸ ਬਿ-ਮਾਰੀ ਦੇ ਮ-ਰੀਜ ਵੱਧ ਰਹੇ ਨੇ ਉਸ ਹਿਸਾਬ ਨਾਲ ਸਭ ਉਮਰ ਦੇ ਲੋਕਾਂ ਨੂੰ ਜਾਗਰੂਕ ਹੋਣਾ ਲਾਜਮੀ ਹੈ। ਕਿਉਂਕਿ ਇਹ ਬਿ-ਮਾਰੀ ਹਰ ਉਮਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਪੰਜਾਬ ਅੰਦਰ ਫਾਜ਼ਿਲਕਾ ਤੇ ਬਰਨਾਲਾ ਜਿਲ੍ਹਿਆਂ ਵਿੱਚ ਇਹ ਅੰਕੜੇ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਘੱਟ ਹਨ। ਬਰਨਾਲਾ ਤੋਂ ਜਦ ਸਾਡੇ ਪੱਤਰਕਾਰ ਸਾਥੀ ਲਖਵੀਰ ਚੀਮਾ ਨੇ
ਸਿਹਤ ਵਿਭਾਗ ਤੋਂ ਅੰਕੜੇ ਲਏ ਤਾਂ ਪਤਾ ਲੱਗਿਆ ਕਿ ਜ਼ਿਲੇ ਵਿੱਚ ਅਪਰੈਲ 2019 ਤੋਂ ਲੈ ਕੇ ਹੁਣ ਤੱਕ ਏ-ਡਜ਼ ਦੇ 109 ਮਰੀਜ਼ ਐੱਚਆਈਵੀਂ ਪਾਜਟਿਵ ਪਾਏ ਗਏ ਹਨ । ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਏਡ-ਜ਼ ਦੇ ਮਰੀ-ਜ਼ਾਂ ਦੀ ਗਿਣਤੀ ਦੁੱਗਣੀ ਹੋਈ ਹੈ। ਪੰਜਾਬ ਦੇ ਇਸ ਛੋਟਾ ਜਿਹੇ ਜ਼ਿਲ੍ਹੇ ਅੰਦਰ 5 ਨਵ ਜਨਮੇ ਬੱਚੇ ਵੀ ਏ-ਡਜ਼ ਦੀ ਮਾਰ ਹੇਠ ਆਏ ਹਨ ਜਿਨ੍ਹਾਂ ਨੂੰ ਇਹ ਬਿ-ਮਾਰੀ ਉਹਨਾਂ ਦੇ ਮਾਪਿਆਂ ਤੋਂ ਹੋਈ ਹੈ । ਇਸ ਤਰਾਂ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਨਵੇਂ ਜੰਮੇ ਬੱ-ਚੇ ਇਸ ਖਤ-ਰਨਾਕ ਬਿਮਾ-ਰੀ ਨੂੰ ਆਪਣੇ ਜਨਮ ਮੌਕੇ ਆਪਣੇ ਮਾਪਿਆਂ ਤੋਂ ਲੈ ਰਹੇ ਹਨ ਜਿਸ ਦੇ ਅੰਕੜੇ ਵੀ ਲਗਾਤਾਰ ਵੱਧ ਰਹੇ ਹਨ।
ਇਸ ਮੌਕੇ ਬਰਨਾਲਾ ਦੇਸਰਕਾਰੀ ਹਸ-ਪਤਾਲ ਦੇ ਐਸਐਮਓ ਡਾਕਟਰ ਤਪਿੰਦਰਜੋਤ ਨੇ ਇਸ ਬਿਮਾਰੀ ਬਾਰੇ ਗੱਲ ਕਰਦਿਆਂ ਕੀ ਆਖਿਆ ਤੁਸੀਂ ਖੁਦ ਹੋ ਸੁਣੋ।ਬੇਸ਼ੱਕ ਸਰਕਾਰਾਂ ਦੇ ਸਰਵੇ ਪਹਿਲਾਂ ਦੇ ਮੁਕਾਬਲੇ ਹੁਣ ਲੋਕਾਂ ਦੇ ਸਿਖਿਅਤ ਹੋਣ ਦਾ ਦਾਹਵਾ ਕਰਦੇ ਨੇ ਪਰ ਫੇਰ ਵੀ ਇਹ ਸਵਾਲ ਜਰੂਰ ਸੋਚਣ ਵਾਸਤੇ ਮਜਬੂਰ ਕਰਦਾ ਕਿ ਜੇ ਸਾਡਾ ਸਮਾਜ ਪੜਿਆ ਲਿਖਿਆ ਤੇ ਸੂਝਵਾਨ ਹੋਣ ਰਿਹਾ ਤਾਂ ਫੇਰ ਇਹ ਖਤਰਨਾਕ ਅੰਕੜੇ ਕਿਉਂ ਵੱਧ ਰਹੇ ਨੇ ਅਤੇ ਸਭ ਕੁੱਝ ਜਾਣਦਿਆਂ ਹੋਇਆਂ ਵੀ ਲੋਕ ਕਿਉਂ ਐਸੀਆਂ ਗਲਤੀਆਂ ਕਰ ਰਹੇ ਨੇ ਜੋ ਉਹਨਾਂ ਦੀ ਜਾਨ ਜੋਖ-ਮ ਵਿੱਚ ਪਾਉਂਦੀਆਂ ਨੇ।
