Home / ਘਰੇਲੂ ਨੁਸ਼ਖੇ / ਪ੍ਰਸ਼ਾਦੇ ਬਣਾਉਣ ਤੋਂ ਬਾਅਦ ਬਚੇ ਆਟੇ ਦਾ ਇਹ ਉਪਾਅ ਦੂਰ ਕਰਦਾ ਹੈ ਸਾਰੇ ਦੁੱਖ

ਪ੍ਰਸ਼ਾਦੇ ਬਣਾਉਣ ਤੋਂ ਬਾਅਦ ਬਚੇ ਆਟੇ ਦਾ ਇਹ ਉਪਾਅ ਦੂਰ ਕਰਦਾ ਹੈ ਸਾਰੇ ਦੁੱਖ

ਹਰ ਇੱਕ ਘਰ ਵਿਚ ਔਰਤਾਂ ਵੱਲੋਂ ਪ੍ਰਸ਼ਾਦਾ ਬਣਾਇਆ ਜਾਂਦਾ ਹੈ । ਜੇਕਰ ਘਰ ਵਿੱਚ ਪ੍ਰਸ਼ਾਦਾ ਬਣਾਉਂਦੇ ਸਮੇਂ ਔਰਤਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਲੈਣ ਤਾਂ ਘਰ ਵਿੱਚ ਖ਼ੁਸ਼ੀਆਂ ਅਤੇ ਬਰਕਤਾਂ ਹਮੇਸ਼ਾਂ ਹੀ ਬਣੀਆਂ ਰਹਿਣਗੀਆਂ । ਸਭ ਤੋਂ ਪਹਿਲਾਂ ਘਰ ਵਿੱਚ ਭੋਜਨ ਬਣਾਉਣ ਵਾਲੀ ਔਰਤ ਨੂੰ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ।

ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਤੇ ਵਾਹਿਗੁਰੂ ਦਾ ਪਾਠ ਕਰਨ ਤੋਂ ਬਾਅਦ ਫਿਰ ਹੀ ਰਸੋਈ ਘਰ ਵਿੱਚ ਜਾਣਾ ਚਾਹੀਦਾ ਹੈ । ਜਦੋਂ ਵੀ ਕੋਈ ਔਰਤ ਘਰ ਦੀ ਰਸੋਈ ਘਰ ਵਿੱਚ ਦਾਖ਼ਲ ਹੋਵੇ ਤਾ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਜਪਣਾ ਹੈ ਤੇ ਫਿਰ ਜਿਵੇਂ ਜਿਵੇਂ ਪ੍ਰਸਾਦੇ ਬਣਾਉਣੇ ਸ਼ੁਰੂ ਕਰਨੇ ਹਨ

ਨਾਲ-ਨਾਲ ਪਰਮਾਤਮਾ ਦੇ ਨਾਮ ਦਾ ਵੀ ਜਾਪ ਕਰਨਾ ਹੈ ਜਾ ਕਿਸੇ ਵੀ ਬਾਣੀ ਦਾ ਪਾਠ ਕਰਨਾ ਹੈ । ਯਾਦ ਰਹੇ ਕਿ ਪ੍ਰਸ਼ਾਦਾ ਬਣਾਉਂਦੇ ਸਮੇਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਤੇ ਸਾਰਾ ਧਿਆਨ ਪ੍ਰਸ਼ਾਦਿਆਂ ਤੇ ਵਾਹਿਗੁਰੂ ਦੇ ਨਾਮ ਵੱਲ ਲਾਉਣਾ ਹੈ ।

ਜੇਕਰ ਤੁਸੀਂ ਅਜਿਹਾ ਰੋਜ਼ ਕਰੋਗੇ ਤਾਂ ਇਸ ਨਾਲ ਘਰ ਵਿੱਚ ਖ਼ੁਸ਼ੀਆਂ, ਬਰਕਤਾਂ ਹਮੇਸ਼ਾਂ ਬਣੀਆਂ ਰਹਿਣਗੀਆਂ ਤੇ ਘਰ ਦੀ ਜਿੰਨੀ ਵੀ ਨਕਰਾਤਮਕ ਊਰਜਾ ਖ਼ਤਮ ਹੋ ਜਾਵੇਗੀ । ਇਸ ਤੋਂ ਇਲਾਵਾ ਤੁਸੀਂ ਪ੍ਰਸ਼ਾਦੇ ਬਣਾਉਂਦੇ ਸਮੇਂ ਹਮੇਸ਼ਾ ਵੱਧ ਪ੍ਰਸ਼ਾਦੇ ਬਣਾ ਕੇ ਰੱਖੋ ਤੇ ਓਨਾ ਵੱਧ ਬਣੇ ਪ੍ਰਸ਼ਾਦਿਆਂ ਨੂੰ ਕਿਸੇ ਜਾਨਵਰ, ਪਸ਼ੂ , ਪੰਛੀ ਜ਼ਰੂਰ ਪਾਓ ।

ਕਿਉਂਕਿ ਜਾਨਵਰਾਂ ਅਤੇ ਪਸ਼ੂ ਪੰਛੀਆਂ ਦੀਆ ਦੁਆਵਾਂ ਵਿੱਚ ਏਨਾ ਅਸਰ ਹੁੰਦਾ ਹੈ ਕਿ ਉਹ ਹਰ ਇੱਕ ਮਨੁੱਖ ਨੂੰ ਹਰ ਖ਼ੁਸ਼ੀ ਦੇ ਸਕਦੀਆਂ ਹਨ । ਇਸ ਤੋਂ ਇਲਾਵਾ ਜਿਨ੍ਹਾਂ ਦੇ ਘਰ ਦੇ ਵਿਚ ਦਲਿੱਦਰ ਤੇ ਰੋਗ ਖ਼ਤਮ ਨਹੀਂ ਹੋ ਰਹੇ ਉਹ ਲੋਕ ਆਪਣੇ ਘਰ ਵਿਚ ਇਕ ਘੜਾ ਜ਼ਰੂਰ ਰੱਖਣ ਤੇ

ਉਸ ਘੜੇ ਦਾ ਪਾਣੀ ਹਰ ਰੋਜ਼ ਪੀਣ ਇਸ ਨਾਲ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਜੜ੍ਹ ਤੋਂ ਹੀ ਸਮਾਪਤ ਹੋ ਜਾਣਗੀਆਂ । ਸੋ ਜੇਕਰ ਘਰ ਦੇ ਵਿਚ ਖੁਸ਼ਹਾਲੀ ਤੇ ਤੰਦਰੁਸਤੀ ਚਾਹੁੰਦੇ ਹੋ ਤਾਂ ਅੱਜ ਹੀ ਆਪਣੇ ਘਰ ਵਿੱਚ ਪਰਮਾਤਮਾ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਵੋ ਤੇ ਘਰ ਦੀ ਰਸੋਈ ਵਿੱਚ ਇੱਕ ਮਿੱਟੀ ਦਾ ਘੜਾ ਜ਼ਰੂਰ ਰੱਖੋ ।

ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।

error: Content is protected !!