Home / ਤਾਜਾ ਜਾਣਕਾਰੀ / ਪੈ ਗਿਆ ਪੰਗਾ ਬਾਹਰ ਜਾਣ ਵਾਲਿਆਂ ਨੂੰ ਮੋਦੀ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਪੈ ਗਿਆ ਪੰਗਾ ਬਾਹਰ ਜਾਣ ਵਾਲਿਆਂ ਨੂੰ ਮੋਦੀ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਮੋਦੀ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਜੇ ਤੁਸੀਂ ਨੇੜ ਭਵਿੱਖ ’ਚ ਵਿਦੇਸ਼ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਸੀਂ ਜ਼ਰੂਰ ਪੜ੍ਹੋ। ਅਗਲੇ ਵਿੱਤੀ ਵਰ੍ਹੇ 2020–21 ਤੋਂ ਯਾਤਰੀਆਂ ਨੂੰ ਵਿਦੇਸ਼ ਯਾਤਰਾ ਲਈ ਟੈਕਸ ਅਦਾ ਕਰਨਾ ਹੋਵੇਗਾ। ਨਵੇਂ ਨਿਯਮ ਮੁਤਾਬਕ ਯਾਤਰੀਆਂ ਨੂੰ ਪੈਕੇਜ ਦੀ ਕੁੱਲ ਰਕਮ ਦਾ 5 ਫ਼ੀ ਸਦੀ ਟੈਕਸ ਦੇਣਾ ਹੋਵੇਗਾ। ਇਹ ਟੈਕਸ ਕੁਲੈਕਟਡ ਐਟ ਸੋਰਸ (TCS) ਤਹਿਤ ਯਾਤਰੀਆਂ ਤੋਂ ਵ ਸੂ ਲਿ ਆ ਜਾਵੇਗਾ। ਵਿਦੇਸ਼ੀ ਟੂਰ ਲਈ ਜੇ ਕਿਸੇ ਯਾਤਰੀ ਕੋਲ ਪੈਨ ਕਾਰਡ ਨਹੀਂ ਹੈ, ਤਾਂ ਉਸ ਨੂੰ ਪੈਕੇਜ ਦੀ ਕੁੱਲ ਰਕਮ ਦਾ 10 ਫ਼ੀ ਸਦੀ ਟੈਕਸ ਅਦਾ ਕਰਨਾ ਹੋਵੇਗਾ। ਸੈਰ–ਸਪਾਟਾ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਨੇੜ ਭਵਿੱਖ ’ਚ ਲਗਭਗ 5 ਕਰੋੜ ਯਾਤਰੀ ਵਿਦੇਸ਼ ਯਾਤਰਾ ’ਤੇ ਜਾ ਸਕਦੇ ਹਨ।

ਇੰਝ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਦੇਸ਼ ਯਾਤਰਾ ਦੌਰਾਨ ਕਾ ਲੇ ਧ ਨ ਦੀ ਵਰਤੋਂ ਉੱਤੇ ਨਿਗਰਾਨੀ ਰੱਖਣਾ ਚਾਹ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਯਾਤਰੀ ਵਿਦੇਸ਼ ਯਾਤਰਾ ਦੀ ਜਾਣਕਾਰੀ ਸਰਕਾਰ ਨੂੰ ਨਹੀਂ ਦਿੰਦੇ ਹਨ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ ਮੀਡੀਆ ਰਿਪੋਰਟਾਂ ਮੁਤਾਬਕ ਜੇ ਕਿਸੇ ਯਾਤਰੀ ਨੇ 1 ਲੱਖ ਰੁਪਏ ਦੇ ਵਿਦੇਸ਼ੀ ਟੂਰ ਦਾ ਪੈਕੇਜ ਲਿਆ ਹੈ, ਤਾਂ ਪੈਕੇਜ ਦੇਣ ਵਾਲੀ ਕੰਪਨੀ ਯਾਤਰੀ ਤੋਂ TCS ਵਜੋਂ 5,000 ਰੁਪਏ ਲੈ ਲਵੇਗੀ। ਕੰਪਨੀ ਇਸ TCS ਨੂੰ ਸਰਕਾਰ ਦੇ ਖਾਤੇ ’ਚ ਜਮ੍ਹਾ ਕਰਵਾ ਦੇਵੇਗੀ।

ਟੈਕਸ ਮਾਹਿਰਾਂ ਦਾ ਕਹਿਣਾ ਹੈ ਕਿ ਆਮਦਨ ਟੈਕਸ ਰਿਟਰਨ ਫ਼ਾਈਲ ਕਰਦੇ ਸਮੇਂ ਯਾਤਰੀ TCS ਦਾ ਪੈਸਾ ਵਾਪਸ ਲੈਣ ਲਈ ਦਾਅਵਾ ਪੇਸ਼ ਕਰ ਸਕਦਾ ਹੈ। ਭਾਵੇਂ ਯਾਤਰੀ ਨੂੰ ਇਸ ਦਾ ਲਾਭ ਲੈਣ ਲਈ ਆਪਣੀ ਆਮਦਨ ਟੈਕਸ ਰਿਟਰਨ (ITR) ’ਚ ਵਿਦੇਸ਼ ਯਾਤਰਾ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ। ਜੇ ਕੋਈ ਵਿਅਕਤੀ ਵਿਦੇਸ਼ ਜਾਣ ਲਈ ਖ਼ੁਦ ਹੀ ਟਿਕਟ ਤੇ ਹੋਰ ਇੰਤਜ਼ਾਮ ਕਰਦਾ ਹੈ, ਤਾਂ ਉਸ ਯਾਤਰੀ ਨੂੰ TCS ਨਹੀਂ ਦੇਣਾ ਪਵੇਗਾ। ਜੇ ਕਿਸੇ ਯਾਤਰੀ ਤੋਂ TCS ਲਿਆ ਜਾਵੇਗਾ, ਤਾਂ ਉਸ ਦਾ ਅ ਲ ਰ ਟ ਆਮਦਨ ਟੈਕਸ ਵਿਭਾਗ ਕੋਲ ਪੁੱਜ ਜਾਇਆ ਕਰੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!