Home / ਤਾਜਾ ਜਾਣਕਾਰੀ / ਪੂਰੇ ਦੇਸ਼ ‘ਚ 31 ਮਈ ਤੱਕ ਲੌਕਡਾਊਨ 4, ਜਾਣੋ ਕੀ-ਕੀ ਬੰਦ ਰਹੇਗਾ

ਪੂਰੇ ਦੇਸ਼ ‘ਚ 31 ਮਈ ਤੱਕ ਲੌਕਡਾਊਨ 4, ਜਾਣੋ ਕੀ-ਕੀ ਬੰਦ ਰਹੇਗਾ

ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਇੰਡੀਆ ਵਾਲਿਆਂ ਲਈ ਆ ਰਹੀ ਹੈ ਜਿਥੇ ਸਰਕਾਰ ਨੇ ਅੱਜ ਇੱਕ ਵੱਡਾ ਐਲਾਨ ਤਾਲਾ ਬੰਦੀ ਨੂੰ ਲੈ ਕੇ ਕਰਤਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਕੋਰੋਨਾ ਸੰਕਟ ਕਾਰਨ ਦੇਸ਼ਭਰ ਵਿੱਚ ਲਾਗੂ ਲਾਕਡਾਊਨ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਐਨ.ਡੀ.ਐਮ.ਏ. ਨੇ ਰਾਜਾਂ ਨੂੰ ਪੱਤਰ ਲਿਖ ਕੇ 31 ਮਈ ਤੱਕ ਲਾਕਡਾਊਨ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਲਾਕਡਾਊਨ ਦੇ ਚੌਥੇ ਪੜਾਅ ‘ਚ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ ਜਾਰੀ ਰਹੇਗੀ। ਮੈਟਰੋ ਸੇਵਾਵਾਂ ‘ਤੇ ਰੋਕ ਜਾਰੀ ਰਹੇਗੀ । ਗ੍ਰਹਿ ਮੰਤਰਾਲਾ ਵਲੋਂ ਜਾਰੀ ਗਾਇਡਲਾਈਨ ‘ਚ ਕਿਹਾ ਗਿਆ ਹੈ ਕਿ ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲ, ਸਕੂਲ ਕਾਲਜ ਬੰਦ ਰਹਿਣਗੇ। ਗ੍ਰਹਿ ਮੰਤਰਾਲਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ ਮੁਤਾਬਕ, ਸਟੇਡੀਅਮ ਖੁੱਲ੍ਹੇ ਰਹਿਣਗੇ ਪਰ ਉਨ੍ਹਾਂ ‘ਚ ਦਰਸ਼ਕਾਂ ‘ਤੇ ਰੋਕ ਰਹੇਗੀ। ਬੱਸਾਂ ਨੂੰ ਛੋਟ ਦਿੱਤੀ ਗਈ ਹੈ।

ਦੱਸ ਦਿਓ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ‘ਚ ਕਿਹਾ ਸੀ ਕਿ ਲਾਕਡਾਊਨ ਦਾ ਚੌਥਾ ਪੜਾਅ ਨਵੇਂ ਰੰਗ ਰੂਪ ਵਾਲਾ ਹੋਵੇਗਾ ਅਤੇ ਇਸ ਦੇ ਲਈ 18 ਮਈ ਤੋਂ ਪਹਿਲਾਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਗ੍ਰਹਿ ਮੰਤਰਾਲਾ ਵੱਲੋਂ ਹਾਲਾਂਕਿ ਇਸ ਨੂੰ ਲੈ ਕੇ ਹਾਲੇ ਤੱਕ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਚੌਥੇ ਪੜਾਅ ਦੇ ਲਾਕਡਾਊਨ ‘ਚ ਸਾਰੇ ਜ਼ੋਨਾਂ ‘ਚ ਅਤੇ ਜ਼ਿਆਦਾ ਆਰਥਿਕ ਗਤੀਵਿਧੀਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।

ਸੂਤਰਾਂ ਨੇ ਦੱਸਿਆ ਕਿ ਚੌਥੇ ਪੜਾਅ ਦੇ ਲਾਕਡਾਊਨ ‘ਚ ਰਾਜਾਂ ਨੂੰ ਫ਼ੈਸਲਾ ਲੈਣ ਦੀ ਅਜ਼ਾਦੀ ਦਿੱਤੀ ਜਾਵੇਗੀ। ਹਾਲਾਂਕਿ ਕੁੱਝ ਰਾਜਾਂ ਨੇ ਕੇਂਦਰ ਵਲੋਂ ਫ਼ੈਸਲਾ ਲੈਣ ਲਈ ਕਿਹਾ ਸੀ। ਏਅਰਲਾਈਨ ਯਾਤਰਾ ਬਾਰੇ ਹਾਲੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਰਾਜ ਦੇ ਅਧਿਕਾਰੀਆਂ ਵਲੋਂ ਸਲਾਹ ਤੋਂ ਬਾਅਦ ਇਸ ‘ਤੇ ਅੰਤਮ ਫ਼ੈਸਲਾ ਲਿਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਮੁੱਖ ਸਕੱਤਰ ਅਤੇ ਰਾਜ ਦੇ ਪੁਲਸ ਪ੍ਰਮੁਖਾਂ ਵਿਚਾਲੇ ਬੈਠਕ ਤੋਂ ਬਾਅਦ ਅੱਜ ਸ਼ਾਮ ਲਾਕਡਾਊਨ-4 ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!