ਮਹਿੰਗੀਆਂ ਹੋਣ ਜਾ ਰਹੀਆਂ ਹਨ ਏਹ ਚੀਜ਼ਾਂ
ਉਂਝ ਤਾਂ ਮਹਿੰਗਾਈ ਦੀ ਮਾਰ ਦਿਨ-ਭਰ-ਦਿਨ ਵੱਧ ਰਹੀ ਹੈ ਪਰ ਹੁਣ ਆਉਣ ਵਾਲੇ ਦਿਨਾਂ ‘ਚ ਰੈਡੀਮੇਡ ਕੱਪੜੇ, ਮੋਬਾਈਲ ਫੋਨ ਤੇ ਮੇਡਅਪ ਮਹਿੰਗੇ ਹੋ ਸਕਦੇ ਹਨ। 14 ਮਾਰਚ ਨੂੰ ਇਕ ਵਾਰ ਫਿਰ ਤੋਂ GST Council ਦੀ ਬੈਠਕ ਹੋਣ ਵਾਲੀ ਹੈ ਤੇ ਇਸ ‘ਚ ਜੀਐੱਸਟੀ ਦੀਆਂ ਦਰਾਂ ਦਾ ਫ਼ੈਸਲਾ ਹੋ ਸਕਦਾ ਹੈ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ।
ਇਕ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਸਰਕਾਰ ਅਜਿਹੇ ਕਈ ਆਈਟਮਜ਼ ‘ਤੇ GST ਦੀਆਂ ਦਰਾਂ ‘ਚ ਬਦਲਾਅ ਕਰ ਸਕਦੀ ਹੈ। GST ਕਾਊਂਸਿਲ ਦੀ ਬੈਠਕ ‘ਚ ਆਈਡੀਸੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹਾ ਕਰਨ ਨਾਲ ਸਰਕਾਰ ਸਲਾਨਾ ਕਰੀਬ 25 ਹਜ਼ਾਰ ਕਰੋੜ ਰੁਪਏ ਬਚਾ ਪਾਵੇਗੀ।
ਫਿਲਹਾਲ ਦੇਸ਼ ‘ਚ ਮੋਬਾਈਲ ‘ਤੇ GST ਦੀ ਦਰਾਂ 12 ਫੀਸਦੀ ਹੈ, ਉੱਥੇ ਇਸ ਦੇ ਪੁਰਜਿਆਂ ‘ਤੇ ਲੱਗਣ ਵਾਲੀ ਜੀਐੱਸਟੀ ਦੀ ਦਰ 18 ਫੀਸਦੀ ਹੈ। ਦੂਜੇ ਪਾਸੇ ਕਪੱੜਿਆਂ ‘ਤੇ ਜੀਐੱਸਟੀ ਦੀ ਦਰ ਸਿਰਫ਼ ਪੰਜ ਫੀਸਦੀ ਹੈ, ਜਦਕਿ ਇਸ ਦੇ ਕੱਚੇ ਮਾਲ ‘ਤੇ ਇਹ ਦਰ 12-18 ਫੀਸਦੀ ਹੈ। ਇਸ ਕਾਰਨ ਸਰਕਾਰ ਨੂੰ ਜੀਐੱਸਟੀ ਰਿਫੰਡ ਦੇਣਾ ਪੈਂਦਾ ਹੈ।ਕਿਹਾ ਜਾ ਰਿਹਾ ਹੈ ਕਿ ਬੈਠਕ ‘ਚ ਇਨਪੁੱਟ ਦੇ ਇਪੋਰਟ ‘ਤੇ ਵੀ ਡਿਊਟੀ ਘਟਨਾਉਣ ਨੂੰ ਲੈ ਕੇ ਫ਼ੈਸਲਾ ਹੋ ਸਕਦਾ ਹੈ। ਇਕ ਅਨੁਮਾਨ ਇਹ ਵੀ ਹੈ ਕਿ ਇਸ ਬੈਠਕ ‘ਚ 12 ਫੀਸਦੀ ਤੇ 5 ਫੀਸਦੀ ਦੇ ਸਲੈਬ ਖ਼ਤਮ ਕਰਨ ‘ਤੇ ਫ਼ੈਸਲਾ ਹੋ ਸਕਦਾ ਹੈ, ਜਿਸ ਤੋਂ ਬਾਅਦ 8 ਫੀਸਦੀ, 18 ਫੀਸਦੀ ਤੇ 28 ਫੀਸਦੀ ਦੇ ਸਲੈਬ ਹੀ ਰਹਿਣਗੇ।
ਜੇ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵਧਣੀਆਂ ਤੈਅ ਹੈ ਜੋ ਕਿ 5 ਫੀਸਦੀ ਵਾਲੇ ਸਲੈਬ ‘ਚ ਆਉਂਦੀ ਹੈ। ਉੱਥੇ 12 ਫੀਸਦੀ ਵਾਲੇ ਸਲੈਬ ਦੀਆਂ ਕੁਝ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ ਤੇ ਕੁਝ ਸਸਤੀਆਂ ਇਨ੍ਹਾਂ ‘ਚ ਕੁਝ 8 ਫੀਸਦੀ ਦੇ ਸਲੈਬ ‘ਚ ਆ ਸਕਦੀਆਂ ਹਨ। ਇਹ ਹੁਣ ਤਕ ਸਿਰਫ਼ ਚਰਚਾਵਾਂ ‘ਚ ਹਨ ਤੇ ਇਸ ਸਬੰਧੀ ਸਰਕਾਰ ਵੱਲੋਂ ਕੋਈ ਨਾ ਤਾਂ ਐਲਾਨ ਹੋਇਆ ਹੈ ਤੇ ਨਾ ਅਧਿਕਾਰਤ ਬਿਆਨ ਆਇਆ ਹੈ।
