Home / ਤਾਜਾ ਜਾਣਕਾਰੀ / ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਆਈ ਵੱਡੀ ਖਬਰ – 1 ਜਨਵਰੀ ਤੋਂ ਲੱਗ ਜਾਵੇਗੀ ਹੁਣ ਇਹ ਪਾਬੰਦੀ

ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਆਈ ਵੱਡੀ ਖਬਰ – 1 ਜਨਵਰੀ ਤੋਂ ਲੱਗ ਜਾਵੇਗੀ ਹੁਣ ਇਹ ਪਾਬੰਦੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਜਾਂਦੇ ਹਨ ਜਿਸ ਨਾਲ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ। ਦੇਸ਼ ਅੰਦਰ ਹਰ ਘਰ ਵਿੱਚ ਜਿੱਥੇ ਹਰ ਇਨਸਾਨ ਕੋਲ ਅੱਜ ਆਪਣੇ ਆਵਾਜਾਈ ਦੇ ਸਾਧਨ ਹਨ। ਜਿਸ ਦੀ ਵਰਤੋਂ ਕਰਕੇ ਹਰ ਰੋਜ਼ ਇਨਸਾਨ ਆਪਣੇ ਕੰਮਕਾਜ ਉਪਰ ਜਾਂਦਾ ਹੈ। ਜਿਸ ਸਦਕਾ ਆਪਣੇ ਕੰਮ ਤੱਕ ਜਾਣ ਦੀ ਦੂਰੀ ਨੂੰ ਆਸਾਨੀ ਨਾਲ ਤੈਅ ਕੀਤਾ ਜਾ ਸਕੇ। ਉਥੇ ਹੀ ਕੇਵਲ ਵਾਹਨਾਂ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ ਜਿਸ ਕਾਰਨ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਖਤਾ ਕਦਮ ਚੁੱਕੇ ਜਾਂਦੇ ਹਨ।

ਇਸ ਵਿੱਚ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਵੀ ਕਈ ਵਾਰ ਨਵੇਂ ਨਿਯਮ ਬਣਾਏ ਜਾਂਦੇ ਹਨ। ਹੁਣ ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਜਨਵਰੀ ਤੋਂ ਇਹ ਪਾਬੰਦੀ ਲੱਗ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਅੰਦਰ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦੇ ਵਾਧੇ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਜਾ ਰਿਹਾ ਹੈ। ਜਿੱਥੇ ਦਿੱਲੀ ਵਿਚ 10 ਸਾਲ ਪੂਰੇ ਕਰਨ ਵਾਲੇ ਡੀਜ਼ਲ ਵਾਹਨਾਂ ਦੀ ਰਜਿਸਟਰੇਸ਼ਨ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਉਥੇ ਹੀ ਇਹ ਫ਼ੈਸਲਾ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਦੇ ਅਨੁਸਾਰ ਪਾਲਣਾ ਕਰਦੇ ਹੋਏ ਲਿਆ ਗਿਆ ਹੈ। ਜਿੱਥੇ ਪਹਿਲਾਂ ਵੀ ਦਿੱਲੀ ਵਿਚ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਜੁਲਾਈ 2016 ਵਿਚ ਵੀ ਦੱਸ ਸਾਲਾਂ ਤੋਂ ਪੁਰਾਣੇ ਡੀਜਲ ਵਾਹਨਾਂ ਉਪਰ, ਅਤੇ 15 ਸਾਲ ਤੋਂ ਜਿਆਦਾ ਪੁਰਾਣੇ ਪੈਟਰੋਲ ਵਾਹਨਾਂ ਦੀ ਰਜਿਸਟਰੇਸ਼ਨ ਉਪਰ ਪਾਬੰਦੀ ਲਗਾਏ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਹੁਣ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਹੀ ਇਹ ਪਾਬੰਦੀ ਦਿੱਲੀ ਰਾਜਧਾਨੀ ਵਿਚ 1 ਜਨਵਰੀ ਤੋਂ ਲਾਗੂ ਕੀਤੀ ਜਾ ਰਹੀ ਹੈ।

ਹੁਣ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਇਸ ਹਫਤੇ ਦੇ ਸ਼ੁਰੂ ਵਿਚ ਇਕ ਨਵੇ ਹੁਕਮ ਦੇ ਅਨੁਸਾਰ ਹੀ ਟਰਾਂਸਪੋਰਟ ਵਿਭਾਗ ਵੱਲੋਂ ਕੋਈ ਵੀ ਐਨ ਓ ਸੀ ਨਹੀਂ ਹੋਵੇਗੀ। ਜਿਨ੍ਹਾਂ ਵਾਹਨਾਂ ਦਾ ਸਮਾਂ 15 ਸਾਲ ਤੋਂ ਜ਼ਿਆਦਾ ਹੋਵੇਗਾ। ਦਿੱਲੀ ਵਿੱਚ ਜਿੱਥੇ ਸਰਕਾਰ ਵੱਲੋਂ ਇਨ੍ਹਾਂ ਵਾਹਨਾਂ ਉਪਰ ਇਤਰਾਜਹੀਣਤਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਇਹਨਾਂ ਵਾਹਨਾਂ ਦੀ ਰਜਿਸਟਰੇਸ਼ਨ ਕਿਸੇ ਹੋਰ ਜਗ੍ਹਾ ਵੀ ਨਹੀਂ ਕੀਤੀ ਜਾ ਸਕੇਗੀ।

error: Content is protected !!