Home / ਤਾਜਾ ਜਾਣਕਾਰੀ / ਪਿੰਡ ਚ ਮਚੀ ਹਾਹਾਕਾਰ ਜਿਸ ਦੇ ਹੱਥ ਜੋ ਵੀ ਆਇਆ ਲੈ ਕੇ ਭੱਜਿਆ ਖੇਤਾਂ ਵੱਲ

ਪਿੰਡ ਚ ਮਚੀ ਹਾਹਾਕਾਰ ਜਿਸ ਦੇ ਹੱਥ ਜੋ ਵੀ ਆਇਆ ਲੈ ਕੇ ਭੱਜਿਆ ਖੇਤਾਂ ਵੱਲ

ਜਿਸ ਦੇ ਹੱਥ ਜੋ ਵੀ ਆਇਆ ਲੈ ਕੇ ਭੱਜਿਆ ਖੇਤਾਂ ਵੱਲ

ਪੰਜਾਬ ਦੇ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਕਈ ਦਿਨਾਂ ਤੋਂ ਟਿੱਡੀ ਦਲ ਦੀਆਂ ਗੱਲਾਂ ਹੋ ਰਹੀਆਂ ਸਨ। ਕਿਉਂਕਿ ਗੁਆਂਢੀ ਸੂਬੇ ਵਿੱਚ ਟਿੱਡੀ ਦਲ ਵੱਲੋਂ ਫਸਲਾਂ ਦੇ ਕੀਤੇ ਗਏ ਨੁਕਸਾਨ ਦੀਆਂ ਖ਼ਬਰਾਂ ਸੁਣ ਸੁਣ ਕੇ ਕਿਸਾਨ ਵੀ ਡਰ ਗਏ ਸਨ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਜੇਕਰ ਇੱਧਰ ਕਿਤੇ ਟਿੱਡੀ ਦਲ ਆ ਗਿਆ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ। ਪਰ ਹੁਣ ਉਹੀ ਗੱਲ ਹੋ ਗਈ ਹੈ। ਜਿਸ ਤੋਂ ਕਿਸਾਨ ਡਰ ਰਹੇ ਸਨ। ਜਲਾਲਾਬਾਦ ਦੇ ਪਿੰਡਾਂ ਵਿੱਚ ਟਿੱਡੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਹ ਪਿੰਡ ਪਾਕਿਸਤਾਨ ਵਾਲੇ ਪਾਸੇ ਹੈ। ਜਿਸ ਕਰਕੇ ਹੋ ਸਕਦਾ ਹੈ। ਇਹ ਟਿੱਡੀਆਂ ਪਾਕਿਸਤਾਨ ਤੋਂ ਆਈਆਂ ਹੋਣ ਪਿੰਡ ਬੱਗੇਕੇ, ਆਲਮਕੇ ਅਤੇ

ਸੰਤੋਖ ਸਿੰਘ ਵਾਲਾ ਦੇ ਇਲਾਕੇ ਵਿੱਚ ਇਹ ਚਿੜੀਆਂ ਦੇਖੀਆਂ ਗਈਆਂ ਹਨ। ਕਿਸਾਨ ਆਪਣੇ ਘਰਾਂ ਵਿੱਚੋਂ ਨਿਕਲ ਕੇ ਖੇਤਾਂ ਵਿੱਚ ਪਹੁੰਚ ਗਏ। ਉਨ੍ਹਾਂ ਦੇ ਹੱਥ ਵਿੱਚ ਪੀਪੇ ਥਾਲੀਆਂ ਢੋਲ ਅਤੇ ਬੱਠਲ ਆਦਿ ਸਨ। ਜਿਨ੍ਹਾਂ ਨੂੰ ਖੜਕਾ ਕੇ ਉਹ ਇਨ੍ਹਾਂ ਟਿੱਡੀਆਂ ਨੂੰ ਭਜਾ ਰਹੇ ਸਨ। ਇਹ ਟਿੱਡੀ ਦਲ ਜਿੱਥੇ ਵੀ ਬੈਠਦਾ ਹੈ। ਫ਼ਸਲ ਨੂੰ ਖਤਮ ਕਰ ਦਿੰਦਾ ਹੈ। ਇਹ ਟਿੱਡੀਆਂ ਬੱਚੇ ਵੀ ਪੈਦਾ ਕਰਦੀਆਂ ਹਨ। ਜਿਸ ਕਰਕੇ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਕਈ ਕਿਸਾਨਾਂ ਨੇ ਟਿੱਡੀਆਂ ਨੂੰ ਫੜਕੇ ਬੋਤਲ ਵਿੱਚ ਬੰਦ ਕੀਤਾ ਹੈ। ਇਕ ਸਰਕਾਰੀ ਅਧਿਕਾਰੀ ਦੇ ਦੱਸਣ ਮੁਤਾਬਿਕ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੁਆਰਾ ਕਈ ਦਿਨ ਪਹਿਲਾਂ ਹੀ ਬੀਡੀਪੀਓ ਰੈਵੀਨਿਊ ਵਿਭਾਗ ਐਸਡੀਐਮ ਅਤੇ ਕਿਸਾਨਾਂ ਨੂੰ ਵੀ ਚੌਕਸ ਕੀਤਾ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜਦੋਂ ਵੀ ਉਨ੍ਹਾਂ ਨੂੰ ਟਿੱਡੀ ਦਲ ਦੇ ਆਉਣ ਦੀ ਖਬਰ ਮਿਲੇ ਤਾਂ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇ। ਸਰਕਾਰ ਵੱਲੋਂ ਟਿੱਡੀ ਦਲ ਨੂੰ ਖ਼ਤਮ ਕਰਨ ਲਈ ਸਪਰੇਅ ਕਰਨ ਵਾਸਤੇ ਦਵਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੂੰ ਜਿੱਥੋਂ ਕਿਤੇ ਵੀ ਟਿੱਡੀ ਦਲ ਦੇ ਨਜ਼ਰ ਆਉਣ ਦੀ ਖ਼ਬਰ ਮਿਲਦੀ ਹੈ। ਉੱਥੇ ਸਰਕਾਰੀ ਅਧਿਕਾਰੀ ਪਹੁੰਚਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਵੀ ਸਰਕਾਰੀ ਅਧਿਕਾਰੀਆਂ ਦੇ ਨਾਲ ਮਿਲ ਕੇ ਟਿੱਡੀ ਦਲ ਨੂੰ ਖ਼ਤਮ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਨ੍ਹਾਂ ਟਿੱਡਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਜਦ ਕਿ ਬੀਤੇ ਸਮੇਂ ਵਿੱਚ ਇਹ ਟਿੱਡੀਆਂ ਲੱਖਾਂ ਦੀ ਗਿਣਤੀ ਵਿੱਚ ਆਉਂਦੀਆਂ ਸਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!