Home / ਘਰੇਲੂ ਨੁਸ਼ਖੇ / ਪਰਿਵਾਰ ਦਾ ਮੁੱਖੀ ਕਦੇ ਨਾਂ ਕਰੇ ਇਹ ਕੰਮ

ਪਰਿਵਾਰ ਦਾ ਮੁੱਖੀ ਕਦੇ ਨਾਂ ਕਰੇ ਇਹ ਕੰਮ

ਘਰ ਦੇ ਮੁਖੀਏ ਤੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ । ਘਰ ਦੇ ਮੁਖੀ ਨੂੰ ਹਰ ਫ਼ੈਸਲਾ ਪੂਰੇ ਪਰਿਵਾਰ ਦੀ ਭਲਾਈ ਵਿੱਚ ਸੋਚ ਕੇ ਲੈਣਾ ਪੈਂਦਾ ਹੈ । ਘਰ ਦੇ ਮੁਖੀਆ ਦਾ ਇਕ ਗਲਤ ਫੈਸਲਾ ਪੂਰੇ ਪਰਿਵਾਰ ਤੇ ਭਾਰੀ ਪੈ ਸਕਦਾ ਹੈ ।

ਇਸੇ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਪਰਿਵਾਰ ਦੇ ਮੁਖੀਆ ਅਤੇ ਨਾਲ ਸਬੰਧਤ ਕੁਝ ਅਹਿਮ ਜਾਣਕਾਰੀ ਸਾਂਝੀ ਕਰਾਂਗੇ । ਘਰ ਦਾ ਮੁਖੀ ਭੁੱਲ ਕੇ ਵੀ ਅਜਿਹੇ ਕੰਮਾਂ ਨੂੰ ਨਾ ਕਰਨ ਕਿਉਂਕਿ ਇਸ ਦੇ ਨਾਲ ਘਰ ਦੇ ਵਿਚ ਕਾਫੀ ਕਲੇਸ਼ ਵਧ ਸਕਦਾ ਹੈ ।

ਸਭ ਤੋਂ ਪਹਿਲਾਂ ਉਹ ਗੱਲ ਹੈ ਕਿ ਘਰ ਦਾ ਮੁਖੀਆ ਆਪਣੇ ਭੈਣ ਭਰਾ ਦੇ ਨਾਲ ਕਦੇ ਵੀ ਨਾ ਲੜਾਈ ਕਰੇ । ਜਦੋਂ ਘਰ ਦਾ ਮੁਖੀ ਆਪਣੇ ਭੈਣ ਭਰਾਵਾਂ ਦੇ ਨਾਲ ਲੜਦਾ ਹੈ ਚਾਹੇ ਉਹ ਲੜਾਈ ਕਿਸ ਮੁੱਦੇ ਤੇ ਵੀ ਹੋਵੇ ਪਰ ਉਸ ਲੜਾਈ ਦਾ ਅਸਰ ਪੂਰੇ ਪਰਿਵਾਰ ਤੇ ਪੈਂਦਾ ਹੈ ।

ਕਦੇ ਵੀ ਕਿਸੇ ਵੀ ਪਰਿਵਾਰਕ ਮੈਂਬਰ ਦੇ ਵਿੱਚ ਘਰ ਦਾ ਮੁਖੀਆ ਵਿਤਕਰਾ ਨਾ ਕਰੇ ਕਿਉਂਕਿ ਅਜਿਹਾ ਕਰਨ ਦੇ ਨਾਲ ਘਰ ਵਿਚ ਇਕ ਤਾ ਨਕਰਾਤਮਕ ਊਰਜਾ ਵੱਧਦੀ ਹੈ ਦੂਸਰਾ ਦਿਲਾਂ ਦੇ ਵਿੱਚ ਪਿਆਰ ਘਟਦਾ ਹੈ ।

ਇਸ ਤੋਂ ਇਲਾਵਾ ਘਰ ਦਾ ਮੁਖੀ ਘਰ ਦੇ ਵਿੱਚ ਜਿਹੜੀ ਵੀ ਚੀਜ਼ ਲੈ ਕੇ ਆਵੇ ਉਹ ਸਭ ਦੇ ਲਈ ਲੈ ਕੇ ਆਉਣ ਤੇ ਬਰਾਬਰ ਮਾਤਰਾ ਵਿੱਚ ਸਭ ਨੂੰ ਦੇਣ ਤਾਂ ਜੋ ਪਰਿਵਾਰ ਵਿੱਚ ਕਿਸੇ ਨੂੰ ਇਹ ਨਾ ਲੱਗੇ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ।

ਹਰ ਰੋਜ਼ ਘਰ ਦਾ ਮੁਖੀਆ ਆਪਣੇ ਪਰਿਵਾਰ ਦੀ ਹਰੇਕ ਚੀਜ਼ ਨਾਲ ਗੱਲਬਾਤ ਕਰੇ , ਉਨ੍ਹਾਂ ਦੇ ਮਸਲੇ ਅਤੇ ਪ੍ਰੇਸ਼ਾਨੀਆਂ ਨੂੰ ਸੁਣੇ ਤੇ ਉਸ ਨੂੰ ਹੱਲ ਕਰਨ ਸਬੰਧੀ ਸਲਾਹ ਦੇਵੇ ਇਸ ਨਾਲ ਦਿਲਾਂ ਵਿੱਚ ਦੂਰੀਆਂ ਨਹੀਂ ਪੈਂਦੀਆਂ ।

ਅਜਿਹਾ ਕਰਨ ਦੇ ਨਾਲ ਪਰਿਵਾਰ ਦੇ ਵਿੱਚ ਏਕਤਾ ਸਾਂਝ ਗੁੜੀ ਹੁੰਦੀ ਹੈ ਦੂਸਰਾ ਇੱਕ ਦੂਜੇ ਦੇ ਉੱਪਰ ਵਿਸ਼ਵਾਸ ਵਧਦਾ ਹੈ । ਇਸ ਦੇ ਨਾਲ ਹੀ ਘਰ ਦਾ ਮੁਖੀਆ ਫਾਲਤੂ ਖ਼ਰਚੇ ਕਰਨ ਤੋਂ ਬਚਾਅ ਕਰੇ ਤੇ ਕਰਜ਼ਾ ਲੈਣ ਤੋਂ ਜਿੰਨਾ ਹੋ ਸਕੇ ਪ੍ਰਹੇਜ਼ ਕਰੇ ।

ਕਰਜ਼ਾ ਇਕ ਅਜਿਹੀ ਚੀਜ਼ ਹੈ ਜੋ ਮਨੁੱਖ ਨੂੰ ਪੂਰੀ ਜ਼ਿੰਦਗੀ ਦੁੱਖ ਦਿੰਦੀ ਹੈ । ਅੰਤ ਵਿੱਚ ਘਰ ਦਾ ਮੁਖੀਆ ਖ਼ੁਦ ਵੀ ਅੰਨ ਦਾ ਸਤਿਕਾਰ ਕਰੇ ਤੇ ਆਪਣੇ ਪਰਿਵਾਰ ਨੂੰ ਵੀ ਅੰਨ ਦੀ ਇੱਜ਼ਤ ਕਰਨ ਕਰਨੀ ਸਿਖਾਵੇ ।

ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਵੀਡੀਓ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।

error: Content is protected !!