Home / ਤਾਜਾ ਜਾਣਕਾਰੀ / ਪਤੀ ਵਲੋਂ ਪਤਨੀ ਅਤੇ ਬੱਚਿਆਂ ਨੂੰ 17 ਸਾਲ ਤਕ ਘਰ ਚ ਬੰਧਕ ਬਣਾ ਕੇ ਰੱਖਿਆ, ਹਾਲਾਤ ਸੀ ਬਿਲਕੁਲ ਮਰਨ ਵਾਲੇ

ਪਤੀ ਵਲੋਂ ਪਤਨੀ ਅਤੇ ਬੱਚਿਆਂ ਨੂੰ 17 ਸਾਲ ਤਕ ਘਰ ਚ ਬੰਧਕ ਬਣਾ ਕੇ ਰੱਖਿਆ, ਹਾਲਾਤ ਸੀ ਬਿਲਕੁਲ ਮਰਨ ਵਾਲੇ

ਆਈ ਤਾਜ਼ਾ ਵੱਡੀ ਖਬਰ 

ਹਰ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਦਾ ਪਰਿਵਾਰ ਉਸ ਲਈ ਸੱਭ ਕੁੱਝ ਹੁੰਦਾ ਹੈ। ਜਿਸ ਤੋਂ ਬਿਨ੍ਹਾਂ ਇਨਸਾਨ ਦੀ ਜ਼ਿੰਦਗੀ ਅਧੂਰੀ ਹੁੰਦੀ ਹੈ। ਘਰ ਦਾ ਮੁਖੀ ਜਿੱਥੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਬਹੁਤ ਕੁੱਝ ਕਰਦਾ ਹੈ। ਇਕ ਬਾਪ ਜਿੱਥੇ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੰਦਾ ਹੈ। ਦੁਨੀਆ ਦੀ ਹਰ ਖੁਸ਼ੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਝੋਲੀ ਵਿਚ ਪਾਈ ਜਾਂਦੀ ਹੈ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਆਪਣੇ ਪਰਿਵਾਰ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਹੁਣ ਇਥੇ ਇਕ ਪਤੀ ਵੱਲੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ 17 ਸਾਲ ਤੱਕ ਘਰ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਬਿਲਕੁਲ ਮਰਨ ਵਾਲੇ ਕਿਨਾਰੇ ਸੀ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਾਜ਼ੀਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨੂੰ 17 ਸਾਲ ਤੱਕ ਇੱਕ ਘਰ ਵਿਚ ਕੈਦ ਕਰਕੇ ਰੱਖੇ ਜਾਣ ਦੀ ਖਬਰ ਨੇ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਹੈ ਕਿ ਜਿੱਥੇ ਇਸ ਪਤੀ ਵੱਲੋਂ ਲੰਮੇ ਅਰਸੇ ਤੱਕ ਆਪਣੀ ਪਤਨੀ ਅਤੇ ਬੱਚਿਆਂ ਨੂੰ ਇਸ ਤਰਾਂ ਕੈਦ ਕੀਤਾ ਗਿਆ ਉਥੇ ਹੀ ਉਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਹੈ ਕਿਉਂਕਿ ਬੱਚੇ ਵੇਖਣ ਤੋਂ ਗੰਭੀਰ ਸਮੱਸਿਆ ਤੋਂ ਪੀੜਤ ਹਨ ਅਤੇ ਕੁਪੋਸ਼ਣ ਦੇ ਸ਼ਿਕਾਰ ਹੋਏ ਹਨ।

ਇਹ 22 ਤੇ 19 ਸਾਲ ਦੇ ਬੱਚੇ ਬਹੁਤ ਛੋਟੀ ਉਮਰ ਦੇ ਲੱਗ ਰਹੇ ਹਨ। ਜਿੱਥੇ ਇਸ ਵਿਅਕਤੀ ਦੇ ਵਿਆਹ ਨੂੰ 23 ਸਾਲ ਹੋ ਚੁੱਕੇ ਹਨ ਉਥੇ ਹੀ ਪੁਲਿਸ ਵੱਲੋਂ ਇਨ੍ਹਾਂ ਬੱਚਿਆਂ ਤੇ ਉਨ੍ਹਾਂ ਦੀ ਮਾਂ ਨੂੰ ਇਸ ਵਿਅਕਤੀ ਦੀ ਕੈਦ ਵਿੱਚੋਂ ਛੁਡਾਇਆ ਗਿਆ ਹੈ। ਜਿੱਥੇ ਇਹ ਘਰ ਬਹੁਤ ਹੀ ਜ਼ਿਆਦਾ ਗੰਦਾ ਸੀ ਉਥੇ ਹੀ ਬੱਚਿਆਂ ਨੂੰ ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਸੀ ਅਤੇ ਇਸ ਘਰ ਵਿੱਚ ਰੌਸ਼ਨੀ ਵੀ ਘਟ ਜਾਂਦੀ ਸੀ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਤਨੀ ਵੱਲੋਂ ਦੱਸਿਆ ਗਿਆ ਹੈ ਕਿ ਉਸਦੇ ਪਤੀ ਵੱਲੋਂ ਆਖਿਆ ਗਿਆ ਸੀ ਕਿ ਜਦੋਂ ਉਸਦੀ ਮੌਤ ਹੋਵੇਗੀ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ।

ਇਸ ਪਰਵਾਰ ਦੀ ਸਥਿਤੀ ਬਾਰੇ ਜਿੱਥੇ 2020 ਵਿੱਚ ਵੀ ਜਾਣਕਾਰੀ ਸਾਹਮਣੇ ਆਈ ਸੀ ਪਰ ਉਸ ਸਮੇਂ ਇਹਨਾਂ ਨੂੰ ਆਜ਼ਾਦ ਨਹੀਂ ਕਰਵਾਇਆ ਗਿਆ ਅਤੇ ਹੁਣ ਇਨ੍ਹਾਂ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਦੋਸ਼ੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

error: Content is protected !!