Home / ਤਾਜਾ ਜਾਣਕਾਰੀ / ਨਿਊਜੀਲੈਂਡ ਸਰਕਾਰ ਵੇਚੇਗੀ ਵੀਜੇ ਕੋਰੋਨਾ ਵਾਇਰਸ ਕਰਕੇ ਸਿਰ ਚੜਿਆ ਕਰਜਾ ਲਾਉਣ ਲਈ ?

ਨਿਊਜੀਲੈਂਡ ਸਰਕਾਰ ਵੇਚੇਗੀ ਵੀਜੇ ਕੋਰੋਨਾ ਵਾਇਰਸ ਕਰਕੇ ਸਿਰ ਚੜਿਆ ਕਰਜਾ ਲਾਉਣ ਲਈ ?

ਆਈ ਤਾਜਾ ਵੱਡੀ ਖਬਰ

ਆਕਲੈਂਡ (ਹਰਪ੍ਰੀਤ ਸਿੰਘ) – ਕੋਰੋਨਾ ਮਹਾਂਮਾਰੀ ਕਰਕੇ ਸਿਰ ਪਈ ਬਿਪਤਾ ਨਾਲ ਨਜਿੱਠਣ ਲਈ ਸਰਕਾਰ ਨੂੰ ਅਰਬਾਂ ਡਾਲਰਾਂ ਦੇ ਕਰਜੇ ਦੇ ਬੋਝ ਥੱਲੇ ਆਉਣਾ ਪਿਆ ਹੈ,ਹਾਲਾਂਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਸਰਕਾਰ ਇਸ ਬਿ ਪ ਤਾ ਨਾਲ ਨ ਜਿੱ ਠੀ ਹੈ ਉਸ ਕਰਕੇ ਦੁਨੀਆਂ ਵਿੱਚ ਨਿਊਜੀਲੈਂਡ ਦੇ ਨਾਮ ਦੇ ਝੰਡੇ ਝੂਲ ਰਹੇ ਹਨ, ਵਾਸ਼ਿੰਟਗਨ ਪੋਸਟ ਵਰਗੇ ਦਿੱਗਜ ਅਦਾਰਿਆਂ ਵਿੱਚ ਨਿਊਜੀਲੈਂਡ ਸਬੰਧੀ ਅਜਿਹੀਆਂ ਹੈੱਡਲਾਈਨ ਪੜ੍ਹਣ ਨੂੰ ਮਿਲੀਆਂ ਕਿ ਮਾਣ ਨਾਲ ਸਿਰ ਉੱਚਾ ਹੋ ਜਾਏ।

ਪਰ ਬਿਲੀਅਨ ਡਾਲਰਾਂ ਦਾ ਜੋ ਕਰਜਾ ਸਿਰ ਚੜਿਆ ਹੈ ਉਸਨੂੰ ਉਤਾਰਣ ਲਈ ਕੋਈ ਜਾਦੂ ਨਹੀਂ ਚੱਲਣਾ ਅਤੇ ਇਸਨੂੰ ਉਤਾਰਣ ਲਈ ਸਮਾਂ ਲੱਗੇਗਾ, ਪਰ ਇਸ ਸਬੰਧੀ ਮਸ਼ਹੂਰ ਅਰਥ-ਸ਼ਾਸਤਰੀ ਕੈਮਰੂਨ ਬੈਗਰੀ ਨੇ ਇੱਕ ਤਜਵੀਜ ਪੇਸ਼ ਕੀਤੀ ਹੈ ਜਿਸ ਵਿੱਚ ਨਿਊਜੀਲ਼ੈਂਡ ਅਤੇ ਨਿਊਜੀਲੈਂਡ ਵਾਸੀਆਂ ਦੋਨਾਂ ਦਾ ਹੀ ਭਲਾ ਹੋਏਗਾ।

ਉਹ ਤਜਵੀਜ ਹੈ ਨਿਊਜੀਲੈਂਡ ਦੇ ਵੀਜੇ ਵੇਚੇ ਜਾਣ, ਬੈਗਰੀ ਦਾ ਕਹਿਣਾ ਹੈ ਇਹ ਵੀਜੇ ਆਮ ਲੋਕਾਂ ਨੂੰ ਨਹੀਂ ਬਲਕਿ ਕਾਰੋਬਾਰੀਆਂ ਨੂੰ ਵੇਚੇ ਜਾਣ, ਜੋ ਇੱਥੇ ਆਕੇ ਕੰਪਨੀਆਂ ਲਾਉਣ ਅਤੇ ਸਿਰਫ ਨਿਊਜੀਲੈਂਡ ਵਾਸੀਆਂ ਨੂੰ ਹੀ ਨੌਕਰੀਆਂ ‘ਤੇ ਰੱਖਣ। ਬੈਗਰੀ ਦਾ ਕਹਿਣਾ ਹੈ ਕਿ ਇਸ ਵੇਲੇ ਅਜਿਹਾ ਸੰਭਵ ਹੈ ਕਿਉਂਕਿ ਮਹਾਂਮਾਰੀ ਤੋਂ ਬਾਅਦ ਹਾਸਿਲ ਹੋਈ ਜਿੱਤ ਕਰਕੇ ਬਹੁਤ ਕਾਰੋਬਾਰੀ ਹੱਸ ਕੇ ਨਿਊਜੀਲੈਂਡ ਵਿੱਚ ਕਾਰੋਬਾਰ ਸਥਾਪਿਤ ਕਰਨ ਲਈ ਰਾਜੀ ਹੋ ਜਾਣਗੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!