Home / ਤਾਜਾ ਜਾਣਕਾਰੀ / ਨਾਈਂ ਦੀ ਦੁਕਾਨ ‘ਤੇ ਕਟਵਾਏ ਵਾਲ , ਇਕ ਹੀ ਪਿੰਡ ਦੇ 6 ਲੋਕ ਕੋਰੋਨਾ ਪਾਜ਼ੀਟਿਵ – ਤਾਜਾ ਵੱਡੀ ਖਬਰ

ਨਾਈਂ ਦੀ ਦੁਕਾਨ ‘ਤੇ ਕਟਵਾਏ ਵਾਲ , ਇਕ ਹੀ ਪਿੰਡ ਦੇ 6 ਲੋਕ ਕੋਰੋਨਾ ਪਾਜ਼ੀਟਿਵ – ਤਾਜਾ ਵੱਡੀ ਖਬਰ

ਪਿੰਡ ਹੋਇਆ ਪੂਰੀ ਤਰ੍ਹਾਂ ਸੀਲ

ਖਰਗੌਨ— ਮੱਧ ਪ੍ਰਦੇਸ਼ ਦੇ ਖਰਗੌਨ ਜ਼ਿਲੇ ਅਧੀਨ ਪੈਂਦੇ ਪਿੰਡ ਬੜਗਾਓਂ ਵਿਚ ਸ਼ੁੱਕਰਵਾਰ ਨੂੰ ਇਕੱਠੇ 9 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਪਾਜ਼ੀਟਿਵ ਮਰੀਜ਼ਾਂ ਦੇ ਮਿਲਣ ਕਰ ਕੇ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ‘ਚੋਂ 6 ਲੋਕ ਇਕ ਹੀ ਪਿੰਡ ਦੇ ਹਨ। ਦੋਸ਼ ਹੈ ਕਿ ਪਿੰਡ ਦੇ ਇਕ ਨਾਈਂ ਨੇ ਇਨਫੈਕਟਡ ਕੱਪੜੇ ਨਾਲ ਕਈ ਲੋਕਾਂ ਦੇ ਵਾਲ ਕੱਟ ਦਿੱਤੇ। ਇਸ ਤੋਂ ਬਾਅਦ ਕਟਿੰਗ-ਸ਼ੇਵਿੰਗ ਕਰਾਉਣ ਵਾਲੇ ਜ਼ਿਆਦਾਤਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਇੰਝ ਹੋਇਆ ਖੁਲਾਸਾ—
ਜਾਣਕਾਰੀ ਮੁਤਾਬਕ ਖਰਗੌਨ ਦੇ ਬੜਗਾਓਂ ‘ਚ ਇਕ ਨਾਈਂ ਨੇ ਕਈ ਲੋਕਾਂ ਦੇ ਵਾਲ ਕੱਟਣ ਅਤੇ ਸ਼ੇਵਿੰਗ ਕਰਨ ਸਮੇਂ ਇਕ ਹੀ ਕੱਪੜੇ ਦਾ ਇਸਤੇਮਾਲ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਨਫੈਕਟਡ ਕੱਪੜੇ ਦਾ ਵਾਰ-ਵਾਰ ਇਸਤੇਮਾਲ ਹੋਣ ਨਾਲ ਵਾਇਰਸ ਕਈ ਲੋਕਾਂ ‘ਚ ਫੈਲ ਗਿਆ।

ਪਿੰਡ ਹੋਇਆ ਪੂਰੀ ਤਰ੍ਹਾਂ ਸੀਲ—
ਖਰਗੌਨ ਦੇ ਸੀ. ਐੱਮ. ਐੱਚ. ਓ. ਦਿਵਯੇਸ਼ ਵਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਇਕ ਹੀ ਪਿੰਡ ਦੇ 6 ਅਤੇ ਸਵੇਰੇ 3 ਪਾਜ਼ੀਟਿਵ ਕੇਸ ਮਿਲੇ। ਪਿੰਡ ਦੇ 6 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਮਿਲਣ ਤੋਂ ਬਾਅਦ ਪਿੰਡ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਦੱਸ ਦੇਈਏ ਕਿ ਖਰਗੌਨ ਵਿਚ ਪਿਛਲੇ 2-3 ਦਿਨਾਂ ‘ਚ ਕੋਰੋਨਾ ਪਾਜ਼ੀਟਿਵ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਖਰਗੌਨ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ 61 ਹੋ ਗਈ ਹੈ, ਜਦਕਿ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੇ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਦੇ ਕੁੱਲ 1852 ਕੇਸ ਸਾਹਮਣੇ ਆ ਚੁੱਕੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!