Home / ਤਾਜਾ ਜਾਣਕਾਰੀ / ਨਵੀਂ ਖਬਰ ਨਾਲ ਵਿਗਿਆਨੀ ਪਏ ਫਿਕਰਾਂ ਚ – ਹੁਣ ਇਸ ਤਰਾਂ ਮਰ ਰਹੇ ਕਈ ਲੋਕ

ਨਵੀਂ ਖਬਰ ਨਾਲ ਵਿਗਿਆਨੀ ਪਏ ਫਿਕਰਾਂ ਚ – ਹੁਣ ਇਸ ਤਰਾਂ ਮਰ ਰਹੇ ਕਈ ਲੋਕ

ਆਈ ਤਾਜਾ ਵੱਡੀ ਖਬਰ

ਵਾਸ਼ਿੰਗਟਨ- ਅਮਰੀਕਾ ਦੇ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦੇ ਕਾਰਣ 30 ਤੋਂ 49 ਸਾਲ ਦੇ ਕਈ ਲੋਕਾਂ ਦੀ ਅਚਾਨਕ ਮੌਤ ਹੋ ਰਹੀ ਹੈ। ਇਹਨਾਂ ਵਿਚੋਂ ਕਈ ਲੋਕ ਅਜਿਹੇ ਹਨ ਜੋ ਬਿਲਕੁੱਲ ਵੀ ਬੀਮਾਰ ਨਹੀਂ ਦਿਖਦੇ ਤੇ ਉਹਨਾਂ ਵਿਚ ਕੋਈ ਲੱਛਣ ਨਹੀਂ ਨਜ਼ਰ ਆਉਂਦਾ। ਪਰ ਅਚਾਨਕ ਆਏ ਸਟ੍ਰੋਕਸ ਦੇ ਕਾਰਣ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਨਿਊਯਾਰਕ ਵਿਚ ਕਈ ਲੋਕਾਂ ਦੀਆਂ ਮੌਤ ਉਹਨਾਂ ਦੇ ਘਰਾਂ ਵਿਚ ਹੀ ਹੋ ਗਈ।

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਮੈਨਹਟਨ ਦੇ ਐਮ.ਐਸ.ਬੀ.ਆਈ. ਹਸਪਤਾਲ ਦੇ ਡਾਕਟਰ ਥਾਮਸ ਆਕਸਲੀ ਨੇ ਦੱਸਿਆ ਕਿ ਉਹਨਾਂ ਦੇ ਇਕ ਮਰੀਜ਼ ਨੇ ਕੋਈ ਦਵਾਈ ਨਹੀਂ ਲਈ ਸੀ, ਪਹਿਲਾਂ ਤੋਂ ਕੋਈ ਦਿੱਕਤ ਨਹੀਂ ਸੀ। ਬਾਕੀ ਲੋਕਾਂ ਵਾਂਗ ਉਹ ਮਰੀਜ਼ ਲਾਕਡਾਊਨ ਦੌਰਾਨ ਘਰ ਵਿਚ ਸੀ। ਅਚਾਨਕ ਉਸ ਨੂੰ ਗੱਲ ਕਰਨ ਵਿਚ ਦਿੱਕਤ ਮਹਿਸੂਸ ਹੋਈ। ਜਾਂਚ ਦੌਰਾਨ ਪਤਾ ਲੱਗਿਆ ਕਿ ਉਹ ਸਟ੍ਰੋਕਸ ਦੇ ਸ਼ਿਕਾਰ ਹੋਏ ਹਨ ਤੇ ਉਹਨਾਂ ਦੇ ਸਿਰ ਵਿਚ ਬਹੁਤ ਵੱਡਾ ਬਲਾਕੇਜ ਹੋ ਗਿਆ ਹੈ। ਜਾਂਚ ਵਿਚ ਉਹ ਕੋਰੋਨਾਵਾਇਰਸ ਇਨਫੈਕਟਡ ਵੀ ਮਿਲਿਆ। ਮਰੀਜ਼ ਦੀ ਉਮਰ 44 ਸਾਲ ਸੀ। ਹਾਲਾਂਕਿ ਇਸ ਤਰ੍ਹਾਂ ਦੇ ਗੰਭੀਰ ਸਟ੍ਰੋਕਸ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਔਸਤ ਉਮਰ ਹੁਣ ਤੱਕ 74 ਸਾਲ ਰਹੀ ਹੈ ਪਰ ਕੋਰੋਨਾ ਵਾਇਰਸ ਦੇ ਕਾਰਣ ਘੱਟ ਉਮਰ ਦੇ ਲੋਕਾਂ ਦੀ ਜਾਨ ਸਟ੍ਰੋਕਸ ਦੇ ਕਾਰਣ ਜਾ ਰਹੀ ਹੈ।

ਨਿਊਰੋਲਾਜਿਸਟ ਥਾਮਸ ਆਕਸਲੀ ਨੇ ਦੱਸਿਆ ਕਿ ਉਹਨਾਂ ਨੇ ਮਰੀਜ਼ ਦੇ ਸਿਰ ਤੋਂ ਕਲਾਟ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਉਹਨਾਂ ਨੇ ਮਾਨੀਟਰ ‘ਤੇ ਦੇਖਿਆ ਕਿ ਉਸ ਦੇ ਸਿਰ ਵਿਚ ਉਸੇ ਵੇਲੇ ਨਵੇਂ ਕਲਾਟ ਬਣਦੇ ਜਾ ਰਹੇ ਸਨ। ਅਮਰੀਕਾ ਵਿਚ ਕਈ ਹਸਪਤਾਲਾਂ ਵਿਚ ਸਟ੍ਰੋਕਸ ਦੇ ਸ਼ਿਕਾਰ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਜਾਂਚ ਵਿਚ ਸਟ੍ਰੋਕਸ ਦੇ ਸ਼ਿਕਾਰ ਹੋਏ ਕਈ ਮਰੀਜ਼ ਪਾਜ਼ੇਟਿਵ ਪਾਏ ਗਏ।

ਕਈ ਮਰੀਜ਼ਾਂ ਵਿਚ ਪਹਿਲਾਂ ਤੋਂ ਇਨਫੈਕਸ਼ਨ ਦਾ ਕੋਈ ਲੱਛਣ ਨਹੀਂ ਦਿਖਿਆ। ਪਹਿਲਾਂ ਸਮਝਿਆ ਜਾਂਦਾ ਸੀ ਕਿ ਕੋਰੋਨਾ ਦੇ ਕਾਰਣ ਆਮ ਕਰਕੇ ਸਰੀਰ ਦੇ ਫੇਫੜੇ ਪ੍ਰਭਾਵਿਤ ਹੁੰਦੇ ਹਨ ਪਰ ਮਰੀਜ਼ਾਂ ਦੀ ਗਿਣਤੀ ਵਧਣ ਤੇ ਕਈ ਅਧਿਐਨਾਂ ਤੋਂ ਇਹ ਪਤਾ ਲੱਗਿਆ ਹੈ ਕਿ ਕੋਰੋਨਾ ਵਾਇਰਸ ਸਰੀਰ ਦੇ ਤਕਰੀਬਨ ਹਰ ਅੰਗ ਨੂੰ ਪ੍ਰਭਾਵਿਤ ਕਰਦਾ ਹੈ। ਕੋਰੋਨਾ ਵਾਇਰਸ ਦੇ ਕਾਰਣ ਸਰੀਰ ਵਿਚ ਕਈ ਅਜਿਹੀਆਂ ਬੀਮਾਰੀਆਂ ਹੋ ਜਾਂਦੀਆਂ ਹਨ, ਜਿਸ ਨੂੰ ਸਮਝਣ ਵਿਚ ਡਾਕਟਰਾਂ ਨੂੰ ਵੀ ਮੁਸ਼ਕਲ ਆ ਰਹੀ ਹੈ।

ਹੁਣ ਤੱਕ ਕੋਰੋਨਾ ਤੇ ਸਟ੍ਰੋਕਸ ਨੂੰ ਲੈ ਕੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ ਪਰ ਹੁਣ ਅਮਰੀਕਾ ਦੇ ਤਿੰਨ ਵੱਡੇ ਮੈਡੀਕਲ ਸੈਂਟਰ ਕੋਰੋਨਾ ਮਰੀਜ਼ਾਂ ਵਿਚ ਸਟ੍ਰੋਕਸ ਦੇ ਮਾਮਲਿਆਂ ਨਾਲ ਜੁੜਿਆ ਅੰਕੜਾ ਪ੍ਰਕਾਸ਼ਿਤ ਕਰਨ ਜਾ ਰਿਹਾ ਹੈ। ਕੁੱਲ ਮਰੀਜ਼ਾਂ ਵਿਚ ਸਟ੍ਰੋਕਸ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਘੱਟ ਹੈ ਪਰ ਵਾਇਰਸ ਸਰੀਰ ‘ਤੇ ਕੀ ਪ੍ਰਭਾਵ ਪਾਉਂਦਾ ਹੈ ਇਸ ਨੂੰ ਲੈ ਕੇ ਇਹ ਮਹੱਤਵਪੂਰਨ ਹੈ।

ਸਟ੍ਰੋਕਸ ਦੇ ਦੌਰਾਨ ਅਚਾਨਕ ਖੂਨ ਦੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ। ਡਾਕਟਰਾਂ ਦੇ ਲਈ ਇਹ ਪਹਿਲਾਂ ਤੋਂ ਇਕ ਜਟਿਲ ਸਮੱਸਿਆ ਹੈ। ਇਹ ਦਿਲ ਦੀ ਦਿੱਕਤ, ਕੋਲੈਸਟ੍ਰਾਲ, ਡਰੱਗ ਲੈਣ ਨਾਲ ਵੀ ਹੋ ਸਕਦਾ ਹੈ। ਮਿਨੀ ਸਟ੍ਰੋਕਸ ਆਮ ਕਰਕੇ ਖੁਦ ਠੀਕ ਹੋ ਜਾਂਦੇ ਹਨ। ਵੱਡੇ ਸਟ੍ਰੋਕਸ ਘਾਤਕ ਹੋ ਸਕਦੇ ਹਨ ਤੇ ਕੋਰੋਨਾ ਵਾਇਰਸ ਦੇ ਕਾਰਣ ਮਰੀਜ਼ਾਂ ਨੂੰ ਗੰਭੀਰ ਸਟ੍ਰੋਕਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

error: Content is protected !!