Home / ਤਾਜਾ ਜਾਣਕਾਰੀ / ਨਵਜੋਤ ਕੌਰ ਲੰਬੀ ਬਾਰੇ ਆਈ ਇਹ ਵੱਡੀ ਖ਼ਬਰ

ਨਵਜੋਤ ਕੌਰ ਲੰਬੀ ਬਾਰੇ ਆਈ ਇਹ ਵੱਡੀ ਖ਼ਬਰ

ਆਈ ਤਾਜਾ ਵੱਡੀ ਖਬਰ

ਨਵਜੋਤ ਕੌਰ ਲੰਬੀ ਬਾਰੇ ਇੱਕ ਵੱਡੀ ਖਬਰ ਆ ਰਹੀ ਹੈ ਜੋ ਕਿ ਆਮ ਆਦਮੀ ਪਾਰਟੀ ਵਿਚ ਚੰਗੀ ਸਾਖ ਰੱਖਦੇ ਹਨ ਉਹਨਾਂ ਨੇ ਹੁਣ ਆਪਣੀ ਜਿੰਦਗੀ ਦਾ ਇੱਕ ਵੱਡਾ ਫੈਸਲਾ ਲਿਆ ਹੈ ਖਬਰ ਇਹ ਹੈ ਕਿ ਉਸ ਨੇ ਆਪਣੇ ਨਿੱਜੀ ਕਾਰਨਾਂ ਦੇ ਚਲਦੇ ਰਾਜਨੀਤੀ ਨੂੰ ਛੱਡ ਦਿੱਤਾ ਹੈ. ਉਸ ਦਾ ਕਹਿਣਾ ਹੈ ਕਿ ਮੈਂ ਆਪਣੇ ਨਿੱਜੀ ਕਾਰਨਾਂ ਕਰਕੇ, ਆਪਣੀ ਪੜਾਈ ਨੂੰ ਦੇਖਦਿਆਂ ਸਿਆਸਤ ਤੋਂ ਦੂਰ ਹੋਣ ਦਾ ਫੈਸਲਾ ਲਿਆ ਹੈ ਕਿਉਂਕਿ ਜਿੰਦਗੀ ਵਿੱਚ ਹਰ ਕਿਸੇ ਦੇ ਆਪਣੇ ਸੁਪਨੇ ,ਆਪਣੇ ਅਰਮਾਨ ਹੁੰਦੇ ਆ,ਤੇ ਪਰਿਵਾਰ ਦੀਆ ਵੀ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ। ਮੈਂ ਹਮੇਸ਼ਾ ਬੇਬਾਕ ਹੋ ਕੇ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ।

ਹਮੇਸ਼ਾ ਮੇਰੀ ਆਵਾਜ਼ ਲੀਡਰਾਂ ਦੇ ਖਿਲਾਫ ਉੱਠੀ ਤੇ ਪੰਜਾਬ ਦੇ ਹੱਕ ਚ ਉੱਠੀ।ਇਸਦੇ ਵਿਚ ਬਹੁਤ ਸਾਰੇ ਲੋਕਾਂ ਨੇ ਮੇਰੀ ਆਲੋਚਨਾ ਵੀ ਕੀਤੀ ਤੇ ਬਹੁਤ ਸਾਰੇ ਲੋਕਾਂ ਨੇ ਸਮਰਥਨ ਵੀ ਕੀਤਾ।ਜਿਨ੍ਹਾਂ ਨੇ ਮੇਰੀ ਆਲੋਚਨਾ ਕੀਤੀ ਮੈਨੂੰ ਮਾੜਾ ਚੰਗਾ ਬੋਲਿਆ ਮੈਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ,ਸਾਰੇ ਮੇਰੇ ਆਪਣੇ ਹੀ ਭੈਣ ਭਰਾ ਨੇ।ਮੈਂ ਕਦੇ ਵੀ ਕਿਸੇ ਪਾਰਟੀ ਦੇ ਵਰਕਰ ਦੇ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ ਚਾਹੇ ਉਹ ਅਕਾਲੀ ਦਲ ਨਾਲ ਸਬੰਧਤ ਹੋਣ,ਆਮ ਆਦਮੀ ਪਾਰਟੀ ਨਾਲ਼ ਸਬੰਧਤ ਹੋਣ,ਬੀਜੇਪੀ ਨਾਲ ਸਬੰਧਤ ਹੋਣ ਤੇ ਚਾਹੇ ਕਾਂਗਰਸ ਨਾਲ ਸਬੰਧਤ ਹੋਣ।ਫਿਰ ਵੀ ਮੇਰੇ ਬੋਲੇ ਸ਼ਬਦ ਦੁਆਰਾ ਕਿਸੇ ਭੈਣ ਭਰਾ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫ਼ੀ ਮੰਗਦੀ ਆ।

ਤੇ ਉਮੀਦ ਕੇ ਆਪਣੀ ਬੱਚੀ, ਭੈਣ ਸਮਝ ਕੇ ਮਾਫ਼ ਕਰੋਗੇ। ਤੁਹਾਡੇ ਸ਼ਬਦ ਆਜ਼ਾਦ ਹੋਣੇ ਚਾਹੀਦੇ ਆ,ਤੁਹਾਡੀ ਸੋਚ ਆਜ਼ਾਦ ਹੋਣੀ ਚਾਹੀਦੀ ਆ ਤੇ ਤੁਹਾਡੀ ਕਲਮ ਆਜ਼ਾਦ ਹੋਣੀ ਚਾਹੀਦੀ ਆ। ” ਜੋ ਵੀ ਲੋਕ ਪੰਜਾਬ ਦੇ ਮਸਲਿਆਂ ਲਈ ਲੜਣਗੇ,ਪੰਜਾਬ ਦੇ ਹੱਕ ਲਈ ਲੜਣਗੇ ਉਹਨਾਂ ਨਾਲ ਮੈਂ ਹਮੇਸ਼ਾ,ਪੰਜਾਬ ਦੇ ਆਮ ਨਾਗਰਿਕ ਦੀ ਤਰ੍ਹਾਂ ਖੜਾਂਗੀ,ਕਿਉਂਕਿ ਪੰਜਾਬ ਨਾਲ ਸਾਨੂੰ ਮੁੱਹਬਤ ਆ।ਤੇ ਹੋਵੇ ਵੀ ਕਿਉਂ ਨਾ? ਕਿਉਂਕਿ ਇਹ ਸਾਡੇ ਗੁਰੂਆਂ ਯੋਧਿਆਂ ਸੂਰਮਿਆਂ ਦੀ ਧਰਤੀ ਆ।

ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!