Home / ਤਾਜਾ ਜਾਣਕਾਰੀ / ਨਰਸ ਕੁੜੀ ਦਾ ਰੱਖਿਆ ਸੀ ਵਿਆਹ ਪਰ ਕੁੜੀ ਨੇ ਦਿੱਤੀ ਇਹ ਕੁਰਬਾਨੀ ਹੋ ਰਹੀ ਦੁਨੀਆਂ ਤੇ ਚਰਚਾ

ਨਰਸ ਕੁੜੀ ਦਾ ਰੱਖਿਆ ਸੀ ਵਿਆਹ ਪਰ ਕੁੜੀ ਨੇ ਦਿੱਤੀ ਇਹ ਕੁਰਬਾਨੀ ਹੋ ਰਹੀ ਦੁਨੀਆਂ ਤੇ ਚਰਚਾ

ਕੁੜੀ ਦਾ ਰੱਖਿਆ ਸੀ ਵਿਆਹ ਪਰ ਕੁੜੀ ਨੇ ਦਿੱਤੀ ਇਹ ਕੁਰਬਾਨੀ

ਕੋਰੋਨਾਵਾਇਰਸ ਦੇ ਖਿਲਾਫ ਜੰਗ ਵਿੱਚ ਚੰਡੀਗੜ੍ਹ ਦੇ ਇੱਕ ਨਰਸ ਨੇ ਫਰਜ਼ ਨੂੰ ਪਹਿਲ ਦਿੰਦਿਆਂ ਆਪਣੇ ਵਿਆਹ ਨੂੰ ਟਾਲ ਦਿੱਤਾ ਹੈ। ਮਾਪਿਆਂ ਵੱਲੋਂ ਵਿਆਹ ਦੀ ਤਾਰੀਕ ਤੈਅ ਕਰਕੇ ਕਾਰਡ ਵੀ ਵੰਡੇ ਗਏ ਪਰ ਕੋਰੋਨਾ ਦੇ ਵਧ ਰਹੇ ਕੇਸਾਂ ਕਾਰਨ ਉਸਨੇ ਆਪਣੇ ਫਰਜ਼ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ। ਇੱਕ ਮਈ ਨੂੰ ਹੋਣ ਵਾਲਾ ਵਿਆਹ ਟਲ ਗਿਆ ਤੇ ਹੁਣ ਉਹ ਕੋਰੋਨਾ ਦੀ ਜੰਗ ਜਿੱਤ ਕੇ ਹੀ ਵਿਆਹ ਕਰਵਾਏਗੀ। ਉਸਦੇ ਇਸ ਫੈਸਲੇ ਦੀ ਸ਼ੋਸਲ ਮੀਡੀਆ ਤੇ ਬਹੁਤ ਤਾਰੀਫ ਹੋ ਰਹੀ ਹੈ।

ਬਿਲਾਸਪੁਰ ਦੀ ਨਰਸ ਸ਼ਰਮੀਲਾ ਨੇ ਵਿਆਹ ਦੇ ਜੋੜੇ ਦੀ ਥਾਂ PPE KIT ਨੂੰ ਚੁਣਿਆ,ਚੂੜੇ ਦੀ ਥਾਂ ਗਲਬਜ਼ ਪਾਏ, ਸਿਰ ‘ਤੇ ਚੁੰਨੀ ਰੱਖਣ ਦੀ ਥਾਂ ਸਰਜੀਕਲ ਕੈਪ ਨੂੰ ਚੁਣਿਆ,ਨੱਥ ਪਾਉਣ ਦੀ ਜੱਗਾਂ ਮਾਸਕ ਨੂੰ ਜ਼ਿਆਦਾ ਜ਼ਰੂਰੀ ਮੰਨਿਆ, ਸ਼ਗਨਾਂ ਦੀ ਥਾਲੀ ਫੜਨ ਦੀ ਥਾਂ ਮਰੀਜ਼ਾਂ ਦੀ ਬਾਂਹ ਫੜੀ।

ਵਿਆਹ ਦਾ ਫ਼ੈਸਲਾ ਟਾਲਣਾ ਆਸਾਨ ਨਹੀਂ ਸੀ-
9 ਫਰਵਰੀ ਨੂੰ ਉਸ ਦੀ ਸਗਾਈ ਹੋਈ ਸੀ ਅਤੇ ਉਸੇ ਦਿਨ ਹੀ ਵਿਆਹ ਦੀ ਤਰੀਕ 1 ਮਈ ਤੈਅ ਹੋ ਗਈ ਸੀ, ਵਿਆਹ ਉਸ ਦੇ ਆਪਣੇ ਘਰ ਬਿਲਾਸਪੁਰ ਵਿੱਚ ਹੀ ਹੋਣਾ ਸੀ,ਵਿਆਹ ਵਿੱਚ ਤਿੰਨ ਮਹੀਨ ਦਾ ਸਮਾਂ ਸੀ ਪਰਿਵਾਰ ਨੇ ਵੀ ਆਪਣੇ ਵੱਲੋਂ ਪੂਰੀਆਂ ਤਿਆਰੀਆ ਕਰ ਲਇਆ ਸਨ। ਵਿਆਹ ਦੇ ਕਾਰਡ ਛਪ ਚੁੱਕੇ ਸਨ,ਇੱਕ ਦਮ ਕੋਰਨਾ ਦੀ ਖ਼ਬਰ ਆਈ, ਪੂਰੇ ਦੇਸ਼ ਵਾਂਗ ਸ਼ਰਮੀਲਾ ਨੂੰ ਵੀ ਉਮੀਦ ਸੀ ਕੀ ਜਲਦ ਹੀ ਹਾਲਾਤ ਕਾਬੂ ਵਿੱਚ ਆ ਜਾਣਗੇ, ਪਰ ਪੂਰੇ ਦੇਸ਼ ਵਾਂਗ 23 ਮਾਰਚ ਤੋਂ ਚੰਡੀਗੜ੍ਹ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਪੂਰਾ ਮੈਡੀਕਲ ਸਟਾਫ਼ ਅਲਰਟ ‘ਤੇ ਹੋ ਗਿਆ।

ਕੋਰੋਨਾ ਨੇ ਜੰਗ ਵਰਗੀ ਸਥਿਤੀ ਪੈਦਾ ਕਰ ਦਿੱਤੀ, ਸ਼ਰਮੀਲਾ ਨੇ ਉਸ ਦਿਨ ਤੈਅ ਕਰ ਲਿਆ ਹੀ ਉਹ ਇਸ ਜੰਗ ਵਿੱਚ ਯੋਧੇ ਦੀ ਤਰ੍ਹਾਂ ਉਤਰੇਗੀ ਅਤੇ ਉਸ ਨੇ ਉੱਤਰ ਕੇ ਵੀ ਵਿਖਾਇਆ। ਵਿਆਹ ਨੂੰ ਅੱਗੇ ਟਾਲ ਦਿੱਤਾ ਅਤੇ ਆਪਣੇ ਫ਼ਰਜ਼ ਨੂੰ ਤਰਜ਼ੀਹ ਦਿੱਤੀ। ਇਸ ਫੈਸਲੇ ਨੂੰ ਪੂਰ ਚੜਾਉਣ ਲਈ ਉਸਨੇ ਬਹੁਤ ਜੱਦੋਜਹਿਦ ਕੀਤੀ। ਸ਼ਰਮੀਲਾ ਦਾ ਕਹਿਣਾ ਹੈ ਕਿ ਵਿਆਹ ਕੁੱਝ ਵਕਤ ਬਾਅਦ ਵੀ ਹੋ ਸਕਦਾ ਹੈ ਪਰ ਇਸ ਮੁਸ਼ਕਿਲ ਘੜੀ ਵਿੱਚ ਉਸ ਦਾ ਆਪਣੇ ਸਟਾਫ਼ ਦੇ ਨਾਲ ਖੜਾਂ ਹੋਣਾ ਜ਼ਿਆਦਾ ਜ਼ਰੂਰੀ ਹੈ।

ਜਿੱਥੇ ਹਜ਼ਾਰਾਂ ਲੋਕਾਂ ਦੀ ਸਕ੍ਰੀਨਿੰਗ, ਉੱਥੇ ਉਸਦੀ ਡਿਊਟੀ
ਬਿਲਾਸਪੁਰ ਦੀ ਰਹਿਣ ਵਾਲੀ ਸ਼ਰਮੀਲਾ ਚੰਡੀਗੜ੍ਹ ਦੇ ਸੈਕਟਰ 49 ਦੀ ਡਿਸਪੈਂਸਰੀ ਵਿੱਚ ਨਰਸ ਹੈ, 7 ਅਪ੍ਰੈਲ ਤੋਂ ਉਸ ਦੀ ਡਿਊਟੀ ਚੰਡੀਗੜ੍ਹ ਦੀ ਸਬਜ਼ੀ ਮੰਡੀ ਅਤੇ ਗ੍ਰੇਨ ਮਾਰਕੀਟ ਵਿੱਚ ਲੱਗੀ ਹੋਈ ਹੈ ਜਿੱਥੇ ਹਜ਼ਾਰਾਂ ਲੋਕਾਂ ਦੀ ਰੋਜ਼ਾਨਾ ਸਕ੍ਰੀਨਿੰਗ ਹੁੰਦੀ ਹੈ। ਹਰ ਰੋਜ਼ ਸਵੇਰ ਤੋਂ ਲੈਕੇ ਸ਼ਾਮ ਤੱਕ ਸ਼ਰਮੀਲਾ PPE KIT ਪਾਕੇ ਸਬਜ਼ੀ ਮੰਡੀ ਵਿੱਚ ਆਉਣ ਵਾਲੇ ਹਰ ਇੱਕ ਸ਼ਖ਼ਸ ਦੀ ਸਕ੍ਰੀਨਿੰਗ ਕਰਦੀ ਹੈ,

ਹਰ ਇੱਕ ਦਾ ਹਾਲਚਾਲ ਪੁੱਛ ਦੀ ਹੈ ਉਨ੍ਹਾਂ ਦੇ ਡਿਟੇਲ ਨੋਟ ਕਰਦੀ ਹੈ, ਇਸ ਮੁਸ਼ਕਿਲ ਘੜੀ ਵਿੱਚ ਜਿਸ ਤਰ੍ਹਾਂ ਨਾਲ ਸ਼ਰਮੀਲਾ ਨੇ ਆਪਣੀ ਅਤੇ ਆਪਣੇ ਪੂਰੇ ਪਰਿਵਾਰ ਦੀ ਖ਼ੁਸ਼ੀ ਨੂੰ ਪਿੱਛੇ ਰੱਖ ਦੇ ਹੋਏ ਦੇਸ਼ ਦੀ ਸੇਵਾ ਨੂੰ ਤਰਜ਼ੀਹ ਦਿੱਤੀ ਉਹ ਕਾਬਿਲੇ ਤਰੀਫ਼ ਹੈ, ਕੋਰੋਨਾ ਖ਼ਿਲਾਫ਼ ਪਹਿਲੀ ਕਤਾਰ ਵਿੱਚ ਖੜੇ ਇਨ੍ਹਾਂ ਯੋਧਿਆਂ ਦਾ ਜਜ਼ਬਾ ਨਾ ਸਿਰਫ਼ ਕੋਰੋਨਾ ਖਿਲਾਫ਼ ਲੜਾਈ ਨੂੰ ਮਜ਼ਬੂਤ ਬਣਾਉਂਦਾ ਹੈ ਬਲਕਿ ਇਹ ਯਕੀਨ ਵੀ ਦਿਵਾਉਂਦਾ ਹੈ ਕੀ ਕੋਰੋਨਾ ਜ਼ਰੂਰ ਹਾਰੇਗਾ ਅਤੇ ਅਸੀਂ ਇਹ ਜੰਗ ਜ਼ਰੂਰ ਜਿੱਤਾਂਗੇ।

error: Content is protected !!