Home / ਤਾਜਾ ਜਾਣਕਾਰੀ / ਧਰੀਆਂ-ਧਰਾਈਆਂ ਰਹਿ ਗਈਆਂ ਸਾਰੀ ਡਾਕਟਰੀ ਕੋਸ਼ਿਸ਼ਾਂ – ਕੋਰੋਨਾ ਕਾਰਨ ਹੋਈ ਇਸ ਮੰਤਰੀ ਦੀ ਮੌਤ

ਧਰੀਆਂ-ਧਰਾਈਆਂ ਰਹਿ ਗਈਆਂ ਸਾਰੀ ਡਾਕਟਰੀ ਕੋਸ਼ਿਸ਼ਾਂ – ਕੋਰੋਨਾ ਕਾਰਨ ਹੋਈ ਇਸ ਮੰਤਰੀ ਦੀ ਮੌਤ

ਕੋਰੋਨਾ ਕਾਰਨ ਹੋਈ ਇਸ ਮੰਤਰੀ ਦੀ ਮੌਤ

ਪੈਰਿਸ- ਫਰਾਂਸ ਦੇ ਸਾਬਕਾ ਮੰਤਰੀ ਪੈਟ੍ਰਿਕ ਡੇਵਿਡਜਿਆਨ ਦੀ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਉਹ 75 ਸਾਲਾਂ ਦਾ ਸਨ। ਉਹ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਵਾਲੇ ਯੂਰਪੀ ਸਭ ਤੋਂ ਸੀਨੀਅਰ ਆਗੂ ਸਨ। ਉਨ੍ਹਾਂ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਕਿਹਾ,’ਮੈਂ ਮਹਾਮਾਰੀ ਤੋਂ ਪ੍ਰਭਾਵਿਤ ਹਾਂ। ਥੱਕਿਆ ਹੋਇਆ ਹਾਂ ਪਰ ਠੀਕ ਹਾਂ।’

ਹਾਟਸ-ਡੀ-ਸੀਨ ਕੌਂਸਲ ਦੇ ਚੇਅਰਮੈਨ ਪੈਟ੍ਰਿਕ ਬੁੱਧਵਾਰ ਤੋਂ ਹਸਪਤਾਲ ਵਿੱਚ ਸੀ। ਪਹਿਲਾਂ, ਉਨ੍ਹਾਂ ਦੀ ਮੈਡੀਕਲ ਕੰਡੀਸ਼ਨ ਵਿਚ ਕੋਈ ਸਮੱਸਿਆ ਨਹੀਂ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਨਕਲੀ ਕੋਮਾ ਵਿਚ ਰੱਖਣ ਦਾ ਫੈਸਲਾ ਕੀਤਾ ਪਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਧਰੀਆਂ-ਧਰਾਈਆਂ ਹੀ ਰਹਿ ਗਈਆਂ ਤੇ ਉਹ ਬਚ ਨਾ ਸਕੇ। ਪਰਿਵਾਰਕ ਮੈਂਬਰਾਂ ਮੁਕਾਬਕ ਸ਼ਨੀਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਇੰਨੇ ਵਿਕਸਿਤ ਦੇਸ਼ ਦੀ ਮੈਡੀਕਲ ਟੀਮ ਦੇ ਜ਼ੋਰ ਦੇ ਬਾਵਜੂਦ ਕੋਰੋਨਾ ਜਿਸ ਨੂੰ ਚਾਹੇ ਨਿਗਲ ਰਿਹਾ ਹੈ। ਫਰਾਂਸ ਵਿਚ ਲਗਾਤਾਰ ਮ੍ਰਿਤਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਹਿਲਾ ਦਿੱਤਾ ਹੈ। ਇਸ ਨਾਲ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਯਤਨ ਜਾਰੀ ਹਨ। ਫਰਾਂਸ ਨੇ ਕੋਰੋਨਾ ਨਾਲ ਲੜਨ ਲਈ ਲਾਕਡਾਊਨ ਦਾ ਸਮਾਂ 2 ਹਫਤਿਆਂ ਲਈ ਹੋਰ ਵਧਾ ਦਿੱਤਾ ਹੈ, ਤਾਂ ਜੋ ਉੱਥੇ ਦੀ ਸਿਹਤ ਪ੍ਰਣਾਲੀ ਉੱਤੇ ਜ਼ਿਆਦਾ ਬੋਝ ਨਾ ਪਵੇ। ਫਰਾਂਸ ਦੇ ਪੂਰਬੀ ਹਿੱਸੇ ਵਿਚ ਕੋਰੋਨਾ ਨਾਲ ਸਭ ਤੋਂ ਵੱਧ ਤਬਾਹੀ ਹੋਈ ਹੈ। ਹੁਣ ਇਹ ਮਹਾਂਮਾਰੀ ਉੱਤਰੀ ਹੌਟਸ-ਡੀ-ਫਰਾਂਸ ਅਤੇ ਹੋਰ ਖੇਤਰਾਂ ਵਿਚ ਫੈਲ ਰਹੀ ਹੈ। ਫਰਾਂਸ ਵਿੱਚ ਹੁਣ ਤੱਕ 2600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

error: Content is protected !!